38 ਸਾਲ ਦੇ ਹੋਏ ਯੁਵਰਾਜ ਸਿੰਘ, ਜਨਮ ਦਿਨ ’ਤੇ ਦੇਖੋ ਉਹਨਾਂ ਦੇ ਵਿਆਹ ਦੀਆਂ ਕੁਝ ਖ਼ਾਸ ਤਸਵੀਰਾਂ

By  Rupinder Kaler December 12th 2019 05:26 PM

ਯੁਵਰਾਜ ਸਿੰਘ ਦਾ 12 ਦਸੰਬਰ ਨੂੰ ਜਨਮ ਦਿਨ ਹੁੰਦਾ ਹੈ, ਉਹ 38 ਸਾਲ ਦੇ ਹੋ ਗਏ ਹਨ । ਬਾਲੀਵੁੱਡ ਤੇ ਕ੍ਰਿਕੇਟ ਦਾ ਕੁਨੇਕਸ਼ਨ ਬਹੁਤ ਪੁਰਾਣਾ ਰਿਹਾ ਹੈ । ਦੇਖਿਆ ਜਾਂਦਾ ਹੈ ਕਿ ਕ੍ਰਿਕੇਟਰ ਅਕਸਰ ਬਾਲੀਵੁੱਡ ਦੀਆਂ ਹੀਰੋਇਨਾਂ ਤੇ ਫ਼ਿਦਾ ਹੋ ਜਾਂਦੇ ਹਨ । ਯੁਵਰਾਜ ਸਿੰਘ ਤੇ ਹੇਜ਼ਲ ਕੀਚ ਨਾਲ ਵੀ ਕੁਝ ਇਸ ਤਰ੍ਹਾਂ ਹੀ ਹੋਇਆ ਸੀ । ਇਸ ਜੋੜੀ ਦੀ ਲਵ ਸਟੋਰੀ ਵੀ ਕਿਸੇ ਫ਼ਿਲਮ ਤੋਂ ਘੱਟ ਨਹੀਂ ।

ਦੋਹਾਂ ਦੇ ਵਿਆਹ ਨੂੰ ਪੂਰੇ ਤਿੰਨ ਸਾਲ ਹੋ ਗਏ ਹਨ । ਦੋਹਾਂ ਨੇ 2016 ਵਿੱਚ ਵਿਆਹ ਕਰਵਾਇਆ ਸੀ । ਹੇਜ਼ਲ ਕੀਚ ਇੰਗਲੈਂਡ ਦੀ ਰਹਿਣ ਵਾਲੀ ਹੈ । ਹੇਜ਼ਲ ਬਾਲੀਵੁੱਡ ਵਿੱਚ ਵੀ ਕਾਫੀ ਮਸ਼ਹੂਰ ਰਹੀ ਹੈ । ਉਹਨਾਂ ਨੇ ਕਈ ਫ਼ਿਲਮਾਂ ਵਿੱਚ ਆਈਟਮ ਡਾਂਸ ਕੀਤਾ ਹੈ । ਪਰ ਹੇਜ਼ਲ ਨੂੰ ਸਹੀ ਪਹਿਚਾਣ ਸਲਮਾਨ ਖ਼ਾਨ ਨੇ ਦਿਵਾਈ ਸੀ ।

ਹੇਜ਼ਲ ਸਲਮਾਨ ਦੀ ਫ਼ਿਲਮ ਬਾਡੀਗਾਰਡ ਵਿੱਚ ਦਿਖਾਈ ਦਿੱਤੀ ਸੀ । ਇਸ ਫ਼ਿਲਮ ਵਿੱਚ ਹੇਜ਼ਲ ਸੈਕੇਂਡ ਲੀਡ ਰੋਲ ਵਿੱਚ ਸੀ । ਇਸ ਸਭ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਯੁਵਰਾਜ ਸਿੰਘ ਦਾ ਬਾਲੀਵੁੱਡ ਨਾਲ ਪੁਰਾਣਾ ਨਾਤਾ ਰਿਹਾ ਹੈ ।ਉਹਨਾਂ ਦੀ ਗਰਲਫ੍ਰੈਂਡ ਤੋਂ ਲੈ ਕੇ ਵਾਈਫ ਤੱਕ ਬਾਲੀਵੁੱਡ ਦੀਆਂ ਹਸੀਨਾਵਾਂ ਹੀ ਰਹੀਆਂ ਹਨ । ਜਿਸ ਕਰਕੇ ਉਹ ਕਾਫੀ ਲਾਈਮ ਲਾਈਟ ਵਿੱਚ ਰਹੇ ਹਨ ।

Related Post