ਯੁਵਰਾਜ ਸਿੰਘ ਵੱਲੋਂ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਤੇ ਗਾਇਕ ਰਣਜੀਤ ਬਾਵਾ ਨੇ ਦਿੱਤਾ ਇਹ ਭਾਵੁਕ ਮੈਸੇਜ 

By  Rupinder Kaler June 10th 2019 05:46 PM

2011 'ਚ ਵਿਸ਼ਵ ਕੱਪ ਦੇ ਹੀਰੋ ਯੁਵਰਾਜ ਸਿੰਘ ਨੇ  ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਹੈ। ਮੁੰਬਈ ਵਿੱਚ ਇਸ ਦਾ ਐਲਾਨ ਕਰਦਿਆਂ ਯੁਵਰਾਜ ਸਿੰਘ ਭਾਵੁਕ ਵੀ ਹੋ ਗਏ। ਇਸ ਦੌਰਾਨ ਯੁਵਰਾਜ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਹਾਰ ਨਹੀਂ ਮੰਨੀ। ਯੁਵਰਾਜ ਸਿੰਘ ਕੌਮਾਂਤਰੀ ਵਿਸ਼ਵ ਕੱਪ ਦੇ ਨਾਲ-ਨਾਲ ਟੀ-੨੦ ਵਿਸ਼ਵ ਕੱਪ ਜਿੱਤਣ ਮੌਕੇ ਵੀ ਭਾਰਤੀ ਟੀਮ ਦਾ ਹਿੱਸਾ ਰਹੇ ਹਨ। ਇਸ ਦੌਰਾਨ ਯੁਵਰਾਜ ਨੇ ਇੱਕ ਓਵਰ ਵਿੱਚ ਛੇ ਛੱਕੇ ਲਾ ਕੇ ਪੂਰੀ ਦੁਨੀਆ ਵਿੱਚ ਆਪਣਾ ਸਿੱਕਾ ਜਮਾ ਦਿੱਤਾ ਸੀ।

https://www.instagram.com/p/Bw4F1GpDKlY/

ਯੁਵਰਾਜ ਸਿੰਘ ਦੇ ਕੌਮਾਂਤਰੀ ਕ੍ਰਿਕੇਟ ਨੂੰ ਅਲਵਿਦਾ ਕਹਿਣ ਤੇ ਗਾਇਕ ਰਣਜੀਤ ਬਾਵਾ ਨੇ ਯੁਵਰਾਜ ਸਿੰਘ ਨੂੰ ਵਧਾਈ ਦਿੱਤੀ ਹੈ । ਰਣਜੀਤ ਬਾਵਾ ਨੇ ਬਕਾਇਦਾ ਇਸ ਸਬੰਧ ਵਿੱਚ ਆਪਣੇ ਇੰਸਟਾਗ੍ਰਾਮ ਤੇ ਪੋਸਟ ਪਾਈ ਹੈ । ਰਣਜੀਤ ਬਾਵਾ ਦੀ ਇਸ ਪੋਸਟ ਨੂੰ ਲੋਕਾਂ ਦੇ ਕਾਫੀ ਲਾਈਕ ਮਿਲ ਰਹੇ ਹਨ । ਲੋਕ ਇਸ ਪੋਸਟ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ ।

https://www.instagram.com/p/ByhnN60FoIX/

ਯੁਵਰਾਜ ਨੇ ਆਖਰੀ ਕੌਮਾਂਤਰੀ ਮੈਚ 30 ਜੂਨ, 2017 ਨੂੰ ਵੈਸਟ ਇੰਡੀਜ਼ ਖ਼ਿਲਾਫ਼ ਖੇਡਿਆ ਸੀ। ਯੁਵਰਾਜ ਸਿੰਘ ਨੇ ਭਾਰਤ ਲਈ ਹੁਣ ਤਕ 40 ਟੈਸਟ, 308 ਇੱਕ ਦਿਨਾਂ ਤੇ 58 ਟੀ-2੦ ਮੈਚ ਖੇਡ ਚੁੱਕੇ ਹਨ। ਟੈਸਟ ਕ੍ਰਿਕੇਟ ਵਿੱਚ ਯੁਵਰਾਜ ਨੇ 33.92 ਦੀ ਔਸਤ ਨਾਲ 19੦੦ ਦੌੜਾਂ ਬਣਾਈਆਂ ਹਨ, ਉੱਥੇ ਹੀ ਇੱਕ ਦਿਨਾਂ ਮੈਚ ਵਿੱਚ ਯੁਵਰਾਜ ਨੇ 8701  ਦੌੜਾਂ ਬਣਾਈਆਂ ਹਨ। ਟੀ-2੦ ਕ੍ਰਿਕੇਟ ਵਿੱਚ ਯੁਵਰਾਜ ਨੇ 1177 ਦੌੜਾਂ ਬਣਾਈਆਂ ਹਨ।

https://www.instagram.com/p/BxAZ4FYD5OH/

ਚੰਡੀਗੜ੍ਹ ਦੇ ਜੰਮਪਲ ਯੁਵਰਾਜ ਸਿੰਘ ਨੇ ਆਪਣਾ ਪਹਿਲਾ ਕੌਮਾਂਤਰੀ ਇੱਕ ਦਿਨਾ ਮੈਚ 3੦ ਅਕਤੂਬਰ 2੦੦੦ ਨੂੰ ਕੀਨੀਆ ਖ਼ਿਲਾਫ਼ ਖੇਡਿਆ ਸੀ। ਪਹਿਲਾ ਕੌਮਾਂਤਰੀ ਟੈਸਟ ਮੈਚ 16 ਅਕਤੂਬਰ 2੦੦3 ਨੂੰ ਨਿਊਜ਼ੀਲੈਂਡ ਖ਼ਿਲਾਫ਼ ਖੇਡਿਆ ਸੀ ਤੇ ਆਖ਼ਰੀ ਟੈਸਟ ਮੈਚ ਪੰਜ ਦਸੰਬਰ 2੦12 ਨੂੰ ਇੰਗਲੈਂਡ ਖ਼ਿਲਾਫ਼ ਖੇਡਿਆ ਸੀ।

Related Post