ਅਦਾਕਾਰਾ ਜ਼ਰੀਨ ਖ਼ਾਨ ਦੀ ਇਹ ਵੀਡੀਓ ਕਰ ਰਹੀ ਹੈ ਸੋਸ਼ਲ ਮੀਡੀਆ ’ਤੇ ਟਰੈਂਡ, ਲੋਕਾਂ ਨੂੰ ਦਿੱਤਾ ਹੈ ਖ਼ਾਸ ਸੁਨੇਹਾ

By  Rupinder Kaler July 11th 2020 02:57 PM

ਜ਼ਰੀਨ ਖ਼ਾਨ ਏਨੀਂ ਦਿਨੀਂ ਬਾਲੀਵੁੱਡ ਤੋਂ ਇਲਾਵਾਂ ਖੇਤਰੀ ਭਾਸ਼ਾਵਾਂ ਵਿੱਚ ਬਣਨ ਵਾਲੀਆਂ ਫ਼ਿਲਮਾਂ ਵਿੱਚ ਧਮਾਲ ਮਚਾ ਰਹੀ ਹੈ । ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਹੈ । ਹਾਲ ਹੀ ਵਿੱਚ ਜ਼ਰੀਨ ਖ਼ਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਦੇਸ਼ ਵਿੱਚ ਬਣੀਆਂ ਚੀਜਾਂ ਵਰਤਣ ਦੀ ਅਪੀਲ ਕੀਤੀ ਹੈ ਤਾਂ ਜੋ ਦੇਸ਼ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ । ਇਸ ਵੀਡੀਓ ਵਿੱਚ ਜ਼ਰੀਨ ਖ਼ਾਨ ਨੇ ਭਾਰਤੀ ਟ੍ਰੈਵਲ ਏਜੰਸੀਆ ਨੂੰ ਵਧਾਵਾ ਦੇਣ ਦੀ ਅਪੀਲ ਕੀਤੀ ਹੈ ।

https://www.instagram.com/p/B9YKrPaJ4fR/

ਇਸ ਵੀਡੀਓ ਕਰਕੇ ਜ਼ਰੀਨ ਖ਼ਾਨ ਸੋਸ਼ਲ ਮੀਡੀਆ ਤੇ ਟਰੈਂਡ ਕਰ ਰਹੀ ਹੈ । ਅਦਾਕਾਰਾ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਜ਼ਰੀਨ ਖ਼ਾਨ ਕਹਿ ਰਹੀ ਹੈ ਕਿ ‘ਜੀ ਤੁਸੀਂ ਜਾਣਦੇ ਹੋ ਅਸੀਂ ਭਾਰਤੀ ਹਰ ਸਾਲ ਟ੍ਰੈਵਲ ਤੇ ਛੁੱਟੀਆਂ ਤੇ 7 ਲੱਖ ਕਰੋੜ ਰੁਪਏ ਖਰਚ ਕਰਦੇ ਹਾਂ । ਭਾਰਤ ਵਿੱਚ ਏਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵਿਦੇਸ਼ੀ ਐਪ ਹਨ ਜਿਹੜੀਆਂ ਕਿ ਹਾਲੀਡੇ ਬੁੱਕ ਕਰਦੀਆਂ ਹਨ ।

https://www.instagram.com/p/CCOUQxzJN-5/

ਇਹਨਾਂ ਕੰਪਨੀਆਂ ਦੇ ਬਹੁਤ ਸਾਰੇ ਆਨਰ ਵਿਦੇਸ਼ੀ ਹਨ । ਜਿਸ ਕਰਕੇ ਭਾਰਤ ਦਾ ਪੈਸਾ ਬਾਹਰ ਜਾ ਰਿਹਾ ਹੈ । ਇਸ ਲਈ ਭਾਰਤੀ ਐਪ ਡਾਊਨਲੋਡ ਕਰੋ ਤਾਂ ਜੋ ਭਾਰਤ ਦਾ ਪੈਸਾ ਭਾਰਤ ਵਿੱਚ ਹੀ ਰਹੇ’ । ਜ਼ਰੀਨ ਖ਼ਾਨ ਦੀ ਇਸ ਵੀਡੀਓ ਤੇ ਉਹਨਾਂ ਦੇ ਪ੍ਰਸ਼ੰਸਕ ਖੂਬ ਕਮੈਂਟ ਕਰ ਰਹੇ ਹਨ ।

https://www.instagram.com/p/CCdLCbZJrbk/

Related Post