68 ਸਾਲ ਦੀ ਜ਼ੀਨਤ ਅਮਾਨ ਨੇ 30 ਸਾਲ ਛੋਟੇ ਇਸ ਸਖਸ਼ ਨਾਲ ਕਰਵਾਇਆ ਸੀ ਵਿਆਹ, ਧੋਖਾ ਖਾਣ ਤੋਂ ਬਾਅਦ ਜ਼ੀਨਤ ਇਸ ਤਰ੍ਹਾਂ ਕੱਟ ਰਹੀ ਹੈ ਜ਼ਿੰਦਗੀ

By  Rupinder Kaler November 20th 2019 05:05 PM

70 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਜ਼ੀਨਤ ਅਮਾਨ 68 ਸਾਲ ਦੀ ਹੋ ਗਈ ਹੈ । ਪਿਛਲੇ ਦਿਨੀਂ ਜ਼ੀਨਤ ਅਮਾਨ ਕਾਫੀ ਸੁਰਖੀਆਂ ਵਿੱਚ ਰਹੀ ਹੈ ।ਜ਼ੀਨਤ ਅਮਾਨ ਨੇ ਅਮਨ ਖੰਨਾ ਉਰਫ ਸਰਫਰਾਜ਼ ਨਾਂਅ ਦੇ ਇੱਕ ਸਖਸ਼ ਤੇ ਧੋਖਾਧੜੀ ਤੇ ਹੋਰ ਕਈ ਗੰਭੀਰ ਧਰਾਵਾਂ ਦੇ ਤਹਿਤ ਕੇਸ ਦਰਜ ਕਰਵਾਇਆ ਸੀ ।ਜ਼ੀਨਤ ਅਮਾਨ ਦੀ ਸ਼ਿਕਾਇਤ ਤੇ ਪੁਲਿਸ ਨੇ ਅਮਨ ਨੂੰ ਗ੍ਰਿਫਤਾਰ ਵੀ ਕੀਤਾ ਸੀ ਪਰ ਇਸ ਗ੍ਰਿਫਤਾਰੀ ਤੋਂ ਬਾਅਦ ਜ਼ੀਨਤ ਅਮਾਨ ਤੇ 38 ਸਾਲ ਦੇ ਅਮਨ ਦੇ ਰਿਸ਼ਤੇ ਦਾ ਸੱਚ ਸਾਹਮਣੇ ਆ ਗਿਆ ਸੀ ।

ਇੱਕ ਵੈੱਬਸਾਈਟ ਮੁਤਾਬਿਕ ਜਿੱਥੇ ਜ਼ੀਨਤ ਅਮਾਨ ਅਮਨ ਤੇ ਧੋਖਾਧੜੀ ਦਾ ਇਲਜ਼ਾਮ ਲਗਾ ਰਹੀ ਸੀ ਤਾਂ ਦੂਜੇ ਪਾਸੇ ਖ਼ਬਰਾਂ ਆ ਰਹੀਆਂ ਸਨ ਕਿ ਜ਼ੀਨਤ ਅਮਾਨ ਤੇ ਅਮਨ ਪਤੀ ਪਤਨੀ ਹਨ । ਅਮਨ ਨੇ ਕਿਹਾ ਕਿ ਜ਼ੀਨਤ ਦੇ ਪਿਆਰ ਲਈ ਉਸ ਨੇ ਆਪਣਾ ਧਰਮ ਤੱਕ ਬਦਲ ਦਿੱਤਾ ਸੀ ।

ਉਹ ਅਮਨ ਤੋ ਸਰਫਰਾਜ਼ ਬਣ ਗਿਆ ਸੀ । ਇੱਥੇ ਹੀ ਬਸ ਨਹੀਂ ਜ਼ੀਨਤ ਅਮਨ ਦੇ ਨਾਲ ਸਾਲ 2017 ਵਿੱਚ ਮੱਕਾ ਵੀ ਗਈ ਸੀ । ਇਸ ਦੌਰਾਨ ਜ਼ੀਨਤ ਅਮਾਨ ਨੇ ਅਮਨ ਦਾ ਨਾਂਅ ਆਪਣੇ ਪਤੀ ਦੇ ਤੌਰ ਤੇ ਲਿਖਵਾਇਆ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜ਼ੀਨਤ ਆਪਣੀ ਲਵ ਲਾਈਫ ਕਰਕੇ ਹਮੇਸ਼ਾ ਸੁਰਖੀਆਂ ਵਿੱਚ ਰਹੀ ਹੈ ।

Related Post