ਸ਼ਾਹਰੁਖ ਖਾਨ ਨੇ ਸੜਕ 'ਤੇ ਕੀਤੀ ਮਸਤੀ, ਖਾਧੇ ਗੋਲਗੱਪੇ ਦੇਖੋ ਤਸਵੀਰਾਂ 

By  Rupinder Kaler November 3rd 2018 05:57 AM

ਬਾਲੀਵੁੱਡ ਦੇ ਐਕਟਰ ਸ਼ਾਹਰੁਖ ਖਾਨ ਨੇ ਬੀਤੇ ਦਿਨ ਆਪਣਾ 53 ਵਾਂ ਜਨਮ ਦਿਨ ਮਨਾਇਆ ਹੈ । ਇਸ ਦੇ ਨਾਲ ਹੀ ਉਹਨਾਂ ਨੇ ਆਪਣੀ ਨਵੀਂ ਫਿਲਮ 'ਜੀਰੋ' ਦਾ ਟ੍ਰੇਲਰ ਵੀ ਲਾਂਚ ਕੀਤਾ ਹੈ । ਇਸ ਦੌਰਾਨ ਸ਼ਾਹਰੁਖ ਖਾਨ ਮਸਤੀ ਦੇ ਮੂਡ ਵਿੱਚ ਨਜ਼ਰ ਆਏ ।  ਉਹਨਾਂ ਦੀ ਇਸ ਮਸਤੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਇਹਨਾਂ ਤਸਵੀਰਾਂ ਵਿੱਚ ਸ਼ਾਹਰੁਖ ਖਾਨ ਨਿਰਦੇਸ਼ਕ ਆਨੰਦ ਐਲ ਰਾਏ ਨਾਲ ਗੋਲ ਗੱਪੇ ਖਾਂਦੇ ਹੋਏ ਦਿਖਾਈ ਦਿੱਤੇ ਹਨ ।  ਇਹਨਾਂ ਤਸਵੀਰਾਂ ਨੂੰ ਉਹਨਾਂ ਦੇ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ ।

ਹੋਰ ਵੇਖੋ :ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਗੀਤ ‘ਤੇ ਸੁਨੰਦਾ ਦੇ ਡਾਂਸ ਸਟੈੱਪ ,ਵੇਖੋ ਵੀਡਿਓ

Shah Rukh Khan Shah Rukh Khan

ਫਿਲਮ ਦੇ ਟ੍ਰੇਲਰ ਦੀ ਲਾਂਚਿੰਗ ਦੌਰਾਨ ਫਿਲਮ ਦੇ ਹੋਰ ਕਲਾਕਾਰ ਵੀ ਮੌਜੂਦ ਸਨ । ਇਸ ਦੌਰਾਨ ਅਨੁਸ਼ਕਾ ਸ਼ਰਮਾ ਅਤੇ ਕਟਰੀਨਾ ਕੈਫ ਫਿਲਮ ਦੀ ਪ੍ਰਮੋਸ਼ਨ ਕਰਦੀਆਂ ਹੋਈਆਂ ਨਜ਼ਰ ਆਈਆਂ   ਫਿਲਮ ਦੀ ਗੱਲ ਕੀਤੀ ਜਾਵੇ ਤਾਂ ਸ਼ਾਹਰੁਖ ਫਿਲਮ ਵਿੱਚ ਬਾਉਆ ਸਿੰਘ ਦੇ ਰੋਲ ਵਿੱਚ ਦਿਖਾਈ ਦੇਣਗੇ । ਫਿਲਮ ਵਿੱਚ ਬਾਉਆ ਸਿੰਘ 38 ਸਾਲ ਦਾ ਹੈ ਤੇ ਉਹ ਆਪਣੇ ਲਈ ਦੁਲਹਣ ਲੱਭਦਾ ਹੋਇਆ ਦਿਖਾਈ ਦਿੰਦਾ ਹੈ ।

ਹੋਰ ਵੇਖੋ :ਯੋ-ਯੋ ਹਨੀ ਸਿੰਘ ਨੇ ਦਿਖਾਈ ਦਰਿਆ-ਦਿਲੀ ਦੇਖੋ ਕਿਸ ਤਰ੍ਹਾਂ

Shah Rukh Khan Shah Rukh Khan

ਇਸ ਸਭ ਦੇ ਚਲਦੇ ਉਸ ਦੀ ਮੁਲਾਕਾਤ ਆਫਿਆ ਯਾਨੀ ਕਿ ਅਨੁਸ਼ਕਾ ਸ਼ਰਮਾ ਨਾਲ ਹੁੰਦੀ ਹੈ ਜਿਹੜੀ ਕਿ ਕਿਸੇ ਬਿਮਾਰੀ ਨਾਲ ਪੀੜਤ ਹੁੰਦੀ ਹੈ ਤੇ ਦੋਵਾਂ ਨੂੰ ਪਿਆਰ ਹੋ ਜਾਂਦਾ ਹੈ, ਪਰ ਬਾਉਆ ਸਿੰਘ ਦੇ ਸੁਫਨੇ ਵੱਡੇ ਹੁੰਦੇ ਹਨ । ਉਹ ਐਕਟਰ ਕਟਰੀਨਾ ਕੈਫ ਨੂੰ ਚਾਹੁੰਦਾ ਹੈ । ਇਸ ਤਰ੍ਹਾਂ ਫਿਲਮ ਦੀ ਕਹਾਣੀ ਅੱਗੇ ਵੱਧਦੀ ਹੈ ਜਿਸ ਕਰਕੇ ਲੋਕਾਂ ਨੂੰ ਫਿਲਮ ਦਾ ਟ੍ਰੇਲਰ ਵੀ ਕਾਫੀ ਪਸੰਦ ਆ ਰਿਹਾ ਹੈ ।

ਹੋਰ ਵੇਖੋ :ਦੀਪਿਕਾ ਅਤੇ ਰਣਵੀਰ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ ,ਨੰਦੀ ਪੂਜਾ ਨਾਲ ਹੋਈ ਸ਼ੁਰੂਆਤ

Shah Rukh Khan Shah Rukh Khan

Related Post