ਜ਼ੀਰਾ ਸ਼ਰਾਬ ਫੈਕਟਰੀ ਹੋਵੇਗੀ ਬੰਦ, ਅਦਾਕਾਰ ਗੁਰਚੇਤ ਚਿੱਤਰਕਾਰ ਨੇ ਕਿਹਾ ‘ਲੋਕਾਂ ਦਾ ਇਕੱਠ, ਲੋਹੇ ਦੀ ਲੱਠ, ਸਿਰ ਵਿੱਚ ਜਾਲਮ ਦੇ’

By  Shaminder January 17th 2023 06:16 PM

ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਜ਼ੀਰਾ ਸ਼ਰਾਬ ਫੈਕਟਰੀ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ । ਉਹ ਇਹ ਹੈ ਕਿ ਹੁਣ ਇਹ ਸ਼ਰਾਬ ਫੈਕਟਰੀ (Zira Sharab Factory)ਬੰਦ ਹੋਵੇਗੀ । ਉਨ੍ਹਾਂ ਨੇ ਇੱਕ ਟਵੀਟ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ ਹੈ । ਜ਼ੀਰਾ ‘ਚ ਕਿਸਾਨ ਅਤੇ ਆਮ ਲੋਕ ਇਸ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੀ ਮੰਗ ਪਿਛਲੇ ਲੰਮੇ ਸਮੇਂ ਤੋਂ ਕਰ ਰਹੇ ਸਨ ।ਪੰਜਾਬ ਸਰਕਾਰ ਇਸ ਮਾਮਲੇ ਉੱਪਰ ਕਸੂਤੀ ਘਿਰੀ ਹੋਈ ਸੀ।

Bhagwant Maan

ਹੋਰ ਪੜ੍ਹੋ : ਦੂਜੀ ਵਾਰ ਪ੍ਰੈਗਨੇਂਟ ਹੋਈ ਐਵਲਿਨ ਸ਼ਰਮਾ, ਬੇਬੀ ਬੰਪ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਤਾਵਰਨ ਤੇ ਧਰਤੀ ਹੇਠਲੇ ਪਾਣੀ ਦੇ ਦੂਸ਼ਿਤ ਹੋਣ ਦਾ ਹਵਾਲਾ ਦੇ ਕੇ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦਾ ਫੈਸਲਾ ਲਿਆ ਹੈ। ਇਹ ਮਾਮਲਾ ਹਾਈਕੋਰਟ ਵਿੱਚ ਸੁਣਵਾਈ ਅਧੀਨ ਹੈ। ਅਦਾਲਤ ਨੇ ਪੰਜਾਬ ਸਰਕਾਰ ਤੋਂ ਜਵਾਬ-ਤਲਬੀ ਕੀਤੀ ਸੀ।

Gurchet chitarkar image From instagram

ਹੋਰ ਪੜ੍ਹੋ : ਤਾਨੀਆ ਅਤੇ ਗੁਰਪ੍ਰੀਤ ਘੁੱਗੀ ਫ਼ਿਲਮ ‘ਕਣਕਾਂ ਦੇ ਓਹਲੇ’ ‘ਚ ਆਉਣਗੇ ਨਜ਼ਰ, ਅਦਾਕਾਰਾ ਨੇ ਸ਼ੇਅਰ ਕੀਤਾ ਪੋਸਟਰ

ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹਰ ਕੋਈ ਖੁਸ਼ ਨਜ਼ਰ ਆ ਰਿਹਾ ਹੈ । ਆਮ ਲੋਕਾਂ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਅਦਾਕਾਰ ਗੁਰਚੇਤ ਚਿੱਤਰਕਾਰ (Gurchet Chitarkar)ਨੇ ਵੀ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ ।

Gurchet Chitarkar

ਉਨ੍ਹਾਂ ਨੇ ਆਪਣੇ ਫੇਸਬੁੱਕ ਪੁੇਜ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ‘ਮਾਲਬਰੋਸ ਇੰਟਰਨੈਸ਼ਨਲ ਸ਼ਰਾਬ ਅਤੇ ਕੈਮੀਕਲ ਫੈਕਟਰੀ ਮਨਸੂਰਵਾਲ (ਜੀਰਾ)ਬੰਦ ਹੋਣਾ ਸਾਂਝੇ ਲੋਕ ਸੰਘਰਸ਼ ਦੀ ਵੱਡੀ ਜਿੱਤ’! ਲੋਕਾਂ ਦਾ ਇਕੱਠ, ਲੋਹੇ ਦੀ ਲੱਠ, ਸਿਰ ਵਿੱਚ ਜਾਲਮ ਦੇ’। ਗੁਰਚੇਤ ਚਿੱਤਰਕਾਰ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।

 

Related Post