'ਭਾਭੀ ਜੀ ਘਰ ਪੇ ਹੈਂ' ਫੇਮ ਟੀਵੀ ਅਦਾਕਾਰ ਦੀਪਾਂਸ਼ ਭਾਨ ਦਾ ਹੋਇਆ ਦੇਹਾਂਤ, ਟੀਵੀ ਜਗਤ 'ਚ ਛਾਈ ਸੋਗ ਲਹਿਰ
'ਭਾਭੀ ਜੀ ਘਰ ਪੇ ਹੈਂ' ਫੇਮ ਟੀਵੀ ਅਦਾਕਾਰ ਦੀਪਾਂਸ਼ ਭਾਨ ਦਾ ਹੋਇਆ ਦੇਹਾਂਤ, ਟੀਵੀ ਜਗਤ 'ਚ ਛਾਈ ਸੋਗ ਲਹਿਰ
Dipesh Bhan Passes Away: ਅੱਜ ਸਵੇਰੇ ਟੀਵੀ ਜਗਤ ਤੋਂ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। 'Bhabhi Ji Ghar par hain' ਸੀਰੀਅਲ 'ਚ ਮੱਖਣ ਸਿੰਘ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਅਦਾਕਾਰ ਦੀਪੇਸ਼ ਭਾਨ ਦਾ ਦੇਹਾਂਤ ਹੋ ਗਿਆ ਹੈ। ਅਦਾਕਾਰ ਦੀਪੇਸ਼ ਭਾਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਅਭਿਨੇਤਾ ਦੇ ਦੇਹਾਂਤ ਦੀ ਪੁਸ਼ਟੀ ਸ਼ੋਅ ਦੇ ਅਸਿਸਟੈਂਟ ਡਾਇਰੈਕਟਰ ਅਭੀਨੀਤ ਨੇ ਕੀਤੀ ਹੈ।
ਜਾਣਕਾਰੀ ਮੁਤਾਬਕ ਇੱਕ ਹਾਦਸੇ ਦੇ ਦੌਰਾਨ ਦੀਪੇਸ਼ ਦਾ ਦੇਹਾਂਤ ਹੋ ਗਿਆ। ਦੀਪੇਸ਼ ਸ਼ਨੀਵਾਰ ਨੂੰ ਕ੍ਰਿਕਟ ਖੇਡਦੇ ਹੋਏ ਅਚਾਨਕ ਡਿੱਗ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
Image Source: Twitter
ਦੀਪੇਸ਼ ਦੇ ਦਿਹਾਂਤ ਦੀ ਖਬਰ ਦੀ ਪੁਸ਼ਟੀ ਸ਼ੋਅ ਦੇ ਸਹਾਇਕ ਨਿਰਦੇਸ਼ਕ ਅਭਿਨਾਇਰ ਨੇ ਕੀਤੀ ਹੈ। ਇਸ ਸੀਰੀਅਲ ਵਿੱਚ ਮੱਖਣ ਦਾ ਕਿਰਦਾਰ ਨਿਭਾ ਕੇ ਘਰ-ਘਰ ਪਸੰਦ ਕੀਤੇ ਗਏ ਅਦਾਕਾਰ ਦੀਪੇਸ਼ ਭਾਨ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਰੱਖਦੇ। ਇਸ ਸੀਰੀਅਲ ਕਾਰਨ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਮਿਲੀ।

ਸ਼ੋਅ 'ਚ ਮਲਖਾਨ ਦੇ ਸਾਥੀ ਟਿਕਾ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਵੈਭਵ ਮਾਥੁਰ ਨੇ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਵੈਭਵ ਦਾ ਕਹਿਣਾ ਹੈ ਕਿ ਹਾਂ ਉਹ ਹੁਣ ਨਹੀਂ ਰਹੇ। ਮੈਂ ਇਸ 'ਤੇ ਕੁਝ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਕਹਿਣ ਲਈ ਕੁਝ ਨਹੀਂ ਬਚਿਆ ਹੈ।
In shock, gutted ,pained with the news of Deepesh Bhan passing away at the age of 41 yesterday, a very important cast member in f.i.r , Was a fit guy who never drank/smoked or did anything to harm his health, left behind a wife n one year old child and parents and us all ?? pic.twitter.com/FVkaZFT3bI
— Kavita Kaushik (@Iamkavitak) July 23, 2022
ਟੀਵੀ ਅਦਾਕਾਰਾ ਕਵਿਤਾ ਕੌਸ਼ਿਕ ਨੇ ਵੀ ਦੀਪੇਸ਼ ਦੀ ਮੌਤ 'ਤੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ। ਕਵਿਤਾ ਕੌਸ਼ਿਕ ਨੇ ਲਿਖਿਆ ਕਿ ਮੈਂ ਕੱਲ੍ਹ 41 ਸਾਲ ਦੀ ਉਮਰ ਵਿੱਚ ਦੀਪੇਸ਼ ਭਾਨ ਦੇ ਦੇਹਾਂਤ ਤੋਂ ਸਦਮੇ ਵਿੱਚ ਹਾਂ ਅਤੇ ਦੁਖੀ ਹਾਂ। ਐਫਆਈਆਰ ਵਿੱਚ ਇੱਕ ਸਹਿ-ਸਟਾਰ ਦੇ ਤੌਰ 'ਤੇ, ਉਹ ਇੱਕ ਫਿੱਟ ਆਦਮੀ ਸੀ ਜਿਸ ਨੇ ਕਦੇ ਪੀਂਦਾ ਨਹੀਂ ਸੀ, ਕਦੇ ਸਿਗਰਟ ਨਹੀਂ ਪੀਤੀ ਸੀ।

ਅਦਾਕਾਰ ਦੀਪੇਸ਼ ਭਾਨ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੇ ਜਾਂਦੇ ਸਨ ਪਰ ਇਸ ਸੀਰੀਅਲ ਨੇ ਉਨ੍ਹਾਂ ਨੂੰ ਮਸ਼ਹੂਰ ਕਰ ਦਿੱਤਾ। ਸਾਲ 2007 ਵਿੱਚ, ਦੀਪੇਸ਼ ਫਿਲਮ 'ਫਲਤੂ ਉਤਪਤੰਗ ਚਟਪੱਤੀ ਕਹਾਣੀ' ਵਿੱਚ ਵੀ ਦੇਖਿਆ ਗਿਆ ਸੀ ਅਤੇ ਉਹ ਕਾਮੇਡੀ ਕਾ ਕਿੰਗ ਹੂ, ਕਾਮੇਡੀ ਕਲੱਬ, ਭੂਤਵਾਲਾ, ਐਫਆਈਆਰ ਸਮੇਤ ਚੈਂਪ ਆਫ ਬਿੰਦਾਸ ਟੀਵੀ ਅਤੇ ਸੁਨ ਯਾਰ ਚਿਲ ਮਾਰ ਵਰਗੇ ਸ਼ੋਅ ਵਿੱਚ ਵੀ ਨਜ਼ਰ ਆਏ ਸਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
