Advertisment

ਬਾਲੀਵੁੱਡ ਐਕਟਰ ਅਪਾਰਸ਼ਕਤੀ ਖੁਰਾਣਾ ਬਣੇ ਪਾਪਾ, ਘਰ ਆਈ ਨੰਨ੍ਹੀ ਪਰੀ,ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

author-image
By Lajwinder kaur
New Update
ਬਾਲੀਵੁੱਡ ਐਕਟਰ ਅਪਾਰਸ਼ਕਤੀ ਖੁਰਾਣਾ ਬਣੇ ਪਾਪਾ, ਘਰ ਆਈ ਨੰਨ੍ਹੀ ਪਰੀ,ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ
Advertisment
ਬਾਲੀਵੁੱਡ ਐਕਟਰ ਤੇ ਸਿੰਗਰ ਅਪਾਰਸ਼ਕਤੀ ਖੁਰਾਣਾ
Advertisment
(Aparshakti Khurana) ਜੋ ਕਿ ਪਾਪਾ ਬਣੇ ਗਏ ਨੇ। ਜੀ ਹਾਂ ਉਨ੍ਹਾਂ ਦੀ ਪਤਨੀ ਆਕ੍ਰਿਤੀ ਨੇ ਬੇਟੀ ਨੂੰ ਜਨਮ ਦਿੱਤਾ ਹੈ। ਖੁਰਾਣਾ ਪਰਿਵਾਰ 'ਚ ਨੰਨ੍ਹੀ ਪਰੀ ਨੇ ਐਂਟਰੀ ਮਾਰੀ ਹੈ। ਹੋਰ ਪੜ੍ਹੋ : ਅੰਗਦ ਬੇਦੀ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੇਹਾ ਧੂਪੀਆ ਨੂੰ ਦਿੱਤੀ ਜਨਮਦਿਨ ਦੀ ਵਧਾਈ, ਬਹੁਤ ਜਲਦ ਘਰ ‘ਚ ਗੂੰਜਣ ਵਾਲੀਆਂ ਨੇ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ inside image of aparshakti khurana post about his baby girl-min Image Source -Instagram ਜੀ ਹਾਂ ਖੁਦ ਅਪਾਰਸ਼ਕਤੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦੇ ਘਰੇ ਧੀ ਰਾਣੀ ਆਈ ਹੈ, ਨਾਲ ਹੀ ਉਨ੍ਹਾਂ ਨੇ ਆਪਣੀ ਧੀ ਨਾਂਅ ਵੀ ਦੱਸਿਆ ਹੈ। ਜੀ ਹਾਂ ਅਪਾਰਸ਼ਕਤੀ ਤੇ
Advertisment
ਆਕ੍ਰਿਤੀ ਨੇ ਆਪਣੀ ਬੇਟੀ ਦਾ ਨਾਂਅ ਅਰਜ਼ੋਈ ਏ ਖੁਰਾਣਾ (Arzoie A Khurana) ਰੱਖਿਆ ਹੈ। aparshakti khurana congratulation comments-min Image Source -Instagram ਹੋਰ ਪੜ੍ਹੋ : ਅੰਬਰਦੀਪ ਸਿੰਘ ਨੇ ਵੀ ਆਪਣੀ ਫ਼ਿਲਮ ‘ਸੌਂਕਣ ਸੌਂਕਣੇ’ ਦੀ ਰਿਲੀਜ਼ ਡੇਟ ਦਾ ਕੀਤਾ ਖੁਲਾਸਾ, ਇਸ ਦਿਨ ਐਮੀ-ਸਰਗੁਣ-ਨਿਮਰਤ ਦੀ ਜੋੜੀ ਨਜ਼ਰ ਆਵੇਗੀ ਵੱਡੇ ਪਰਦੇ ‘ਤੇ ਦੱਸ ਦਈਏ ਇਸ ਸਾਲ ਜੂਨ ਮਹੀਨੇ ‘ਚ ਦੋਵਾਂ ਨੇ ਆਪਣੇ ਪਹਿਲੇ ਬੱਚੇ ਦੇ ਆਉਣ ਦੀ ਖਬਰ ਪੋਸਟ ਪਾ ਕੇ ਦੱਸੀ  ਸੀ। ਉਨ੍ਹਾਂ ਨੇ ਬੇਬੀ ਬੰਪ ਦੇ ਨਾਲ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ। inside image of aparshakti khurana post Image Source -Instagram ਜੇ ਗੱਲ ਕਰੀਏ ਅਪਾਰਸ਼ਕਤੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕਰ ਚੁੱਕੇ ਨੇ। ਉਹ ਵਧੀਆ ਅਦਾਕਾਰ ਹੋਣ ਦੇ ਨਾਲ ਉਹ ਵਧੀਆ ਗਾਇਕ ਵੀ ਨੇ। ਉਹ ਆਪਣੇ ਸਿੰਗਲ ਟਰੈਕ ਦੇ ਨਾਲ ਵੀ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਕਈ ਗੀਤਾਂ ‘ਚ ਅਦਾਕਾਰੀ ਵੀ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਕਈ ਟੀਵੀ ਇਸ਼ਤਿਹਾਰਾਂ 'ਚ ਵੀ ਅਦਾਕਾਰੀ ਕਰ ਚੁੱਕੇ ਨੇ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਜਿਸ ਕਰਕੇ ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।    
Advertisment

Stay updated with the latest news headlines.

Follow us:
Advertisment
Advertisment
Latest Stories
Advertisment