ਸੜਕ ਹਾਦਸੇ ‘ਚ ਵਾਲ-ਵਾਲ ਬਚਿਆ ਅਦਾਕਾਰ ਆਕਾਸ਼ ਚੌਧਰੀ, ਟਰੱਕ ਨੇ ਮਾਰੀ ਅਦਾਕਾਰ ਦੀ ਕਾਰ ਨੂੰ ਟੱਕਰ

ਆਕਾਸ਼ ਚੌਧਰੀ ਨੇ ਇੱਕ ਨਿੱਜੀ ਅਖਬਾਰ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ‘ਜਦੋਂ ਟਰੱਕ ਨੇ ਸਾਨੂੰ ਟੱਕਰ ਮਾਰੀ ਤਾਂ ਮੈਨੂੰ ਪਤਾ ਹੀਂ ਨਹੀਂ ਲੱਗਿਆ ਕਿ, ਕੀ ਹੋਇਆ ਹੈ।ਅਸੀਂ ਸੁਰੱਖਿਅਤ ਨਿਕਲ ਆਏ। ਪਰ ਇਸ ਹਾਦਸੇ ਨੇ ਮੈਨੂੰ ਸਦਮੇ ‘ਚ ਪਾ ਦਿੱਤਾ ਹੈ । ਰਾਤ ਭਰ ਮੈਂ ਇਹੀ ਸੋਚਦਾ ਰਿਹਾ ਕਿ ਸੜਕ ‘ਤੇ ਸਾਡੇ ਨਾਲ ਪਤਾ ਨਹੀਂ ਕੀ ਕੁਝ ਹੋਣਾ ਸੀ ।

Reported by: PTC Punjabi Desk | Edited by: Shaminder  |  July 17th 2023 10:34 AM |  Updated: July 17th 2023 10:34 AM

ਸੜਕ ਹਾਦਸੇ ‘ਚ ਵਾਲ-ਵਾਲ ਬਚਿਆ ਅਦਾਕਾਰ ਆਕਾਸ਼ ਚੌਧਰੀ, ਟਰੱਕ ਨੇ ਮਾਰੀ ਅਦਾਕਾਰ ਦੀ ਕਾਰ ਨੂੰ ਟੱਕਰ

ਭਾਗਿਆ ਲਕਸ਼ਮੀ ਫੇਮ ਆਕਾਸ਼ ਚੌਧਰੀ (Akash Choudhary) ਇੱਕ ਸੜਕ ਹਾਦਸੇ ਦੇ ਦੌਰਾਨ ਵਾਲ ਵਾਲ ਬਚੇ ਹਨ । ਉਨ੍ਹਾਂ ਦੀ ਕਾਰ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ । ਜਿਸ ਤੋਂ ਬਾਅਦ ਉਨ੍ਹਾਂ ਦੀ ਕਾਰ ਦਾ ਪਿਛਲਾ ਹਿੱਸਾ ਟੁੱਟ ਗਿਆ ਹੈ । ਪਰ ਹਾਦਸੇ ‘ਚ ਅਦਾਕਾਰ ਵਾਲ ਵਾਲ ਬਚ ਗਿਆ । ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਅਦਾਕਾਰ ਮੁੰਬਈ ਦੇ ਲੋਨਾਵਾਲਾ ‘ਚ ਰੋਡ ਟਰਿੱਪ ‘ਤੇ ਜਾ ਰਿਹਾ ਸੀ, ਕਿ ਅਚਾਨਕ ਪਿੱਛੋਂ ਆ ਰਹੇ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ।

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੇ ਨੇ ਪੰਜਾਬੀ ਇੰਡਸਟਰੀ ਦੇ ਸਿਤਾਰੇ, ਕੀ ਤੁਸੀਂ ਪਛਾਣਿਆ !

ਅਦਾਕਾਰ ਨੇ ਸੀਟ ਬੈਲਟ ਲਗਾਈ ਹੋਈ ਸੀ, ਨਹੀਂ ਤਾਂ ਇਹ ਹਾਦਸਾ ਭਿਆਨਕ ਰੂਪ ਧਾਰ ਸਕਦਾ ਸੀ । ਇਸ ਦੌਰਾਨ ਉਨ੍ਹਾਂ ਦਾ ਕੁੱਤਾ ਹੇਜਲ ਵੀ ਉਨ੍ਹਾਂ ਦੇ ਨਾਲ ਸੀ । 

ਹਾਦਸੇ ਤੋਂ ਬਾਅਦ ਸਦਮੇ ‘ਚ ਆਕਾਸ਼ ਚੌਧਰੀ 

ਆਕਾਸ਼ ਚੌਧਰੀ ਨੇ ਇੱਕ ਨਿੱਜੀ ਅਖਬਾਰ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ‘ਜਦੋਂ ਟਰੱਕ ਨੇ ਸਾਨੂੰ ਟੱਕਰ ਮਾਰੀ ਤਾਂ ਮੈਨੂੰ ਪਤਾ ਹੀਂ ਨਹੀਂ ਲੱਗਿਆ ਕਿ, ਕੀ ਹੋਇਆ ਹੈ।ਅਸੀਂ ਸੁਰੱਖਿਅਤ ਨਿਕਲ ਆਏ। ਪਰ ਇਸ ਹਾਦਸੇ ਨੇ ਮੈਨੂੰ ਸਦਮੇ ‘ਚ ਪਾ ਦਿੱਤਾ ਹੈ । ਰਾਤ ਭਰ ਮੈਂ ਇਹੀ ਸੋਚਦਾ ਰਿਹਾ ਕਿ ਸੜਕ ‘ਤੇ ਸਾਡੇ ਨਾਲ ਪਤਾ ਨਹੀਂ ਕੀ ਕੁਝ ਹੋਣਾ ਸੀ ।

ਇਸ ਹਾਦਸੇ ਨੇ ਮੈਨੂੰ ਅਹਿਸਾਸ ਦਿਵਾਇਆ ਕਿ ਜ਼ਿੰਦਗੀ ਕਿੰਨੀ ਨਾਜ਼ੁਕ ਹੈ । ਸੜਕ ਭਾਰੀ ਟਰੱਕਾਂ ਦੇ ਨਾਲ ਭਰੀ ਹੋਈ ਸੀ ਅਤੇ ਇਸ ਮੌਸਮ ‘ਚ ਹਾਦਸਿਆਂ ਦਾ ਖਤਰਾ ਵਧ ਜਾਂਦਾ ਹੈ । ਸਾਨੂੰ ਸੁਰੱਖਿਅਤ ਰੱਖਣ ਦੇ ਲਈ ਪ੍ਰਮਾਤਮਾ ਦਾ ਬਹੁਤ ਧੰਨਵਾਦ ਕਰਦਾ ਹਾਂ’। 

- PTC PUNJABI

Popular Posts