ਫ਼ਿਲਮ ‘ਜੂਨੀਅਰ’ ਦੇ ਕਲਾਕਾਰ ਐਮੀਕ ਵਿਰਕ ਅਤੇ ਸ੍ਰਿਸ਼ਟੀ ਜੈਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਫ਼ਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ

ਪੰਜਾਬੀ ਫ਼ਿਲਮ ‘ਜੂਨੀਅਰ’ ਦਾ ਅਦਾਕਾਰ ਅਮੀਕ ਵਿਰਕ ਅਤੇ ਅਦਾਕਾਰਾ ਸ੍ਰਿਸ਼ਟੀ ਜੈਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ । ਜਿਸ ਦੀਆਂ ਤਸਵੀਰਾਂ ਦੋਵਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

Reported by: PTC Punjabi Desk | Edited by: Shaminder  |  August 12th 2023 11:12 AM |  Updated: August 12th 2023 11:12 AM

ਫ਼ਿਲਮ ‘ਜੂਨੀਅਰ’ ਦੇ ਕਲਾਕਾਰ ਐਮੀਕ ਵਿਰਕ ਅਤੇ ਸ੍ਰਿਸ਼ਟੀ ਜੈਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਫ਼ਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ

ਪੰਜਾਬੀ ਫ਼ਿਲਮ ‘ਜੂਨੀਅਰ’ ਦਾ ਅਦਾਕਾਰ ਅਮੀਕ ਵਿਰਕ ਅਤੇ ਅਦਾਕਾਰਾ ਸ੍ਰਿਸ਼ਟੀ ਜੈਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ । ਜਿਸ ਦੀਆਂ ਤਸਵੀਰਾਂ ਦੋਵਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਪਰ ਹੈਰਾਨੀ ਦੀ ਗੱਲ ਇਹ ਹੈ ਕਿ ਦੋਵਾਂ ਹੀ ਅਦਾਕਾਰਾਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਅਤੇ ਕਿਸੇ ਨੂੰ ਇਸ ਗੱਲ ਦੀ ਭਿਣਕ ਤੱਕ ਨਹੀਂ ਲੱਗਣ ਦਿੱਤੀ । ਦੱਸ ਦਈਏ ਕਿ ਦੋਵਾਂ ਦੀ ਫ਼ਿਲਮ 18 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

ਹੋਰ ਪੜ੍ਹੋ : ‘ਹਸ਼ਰ’ ਸਣੇ ਕਈਆਂ ਫ਼ਿਲਮਾਂ ਲਿਖਣ ਵਾਲੇ ਮਾਸਟਰ ਤਰਲੋਚਨ ਸਿੰਘ ਦਾ ਅੱਜ ਹੋਵੇਗਾ ਅੰਤਿਮ ਸਸਕਾਰ, ਬੱਬੂ ਮਾਨ ਆਪਣੇ ਉਸਤਾਦ ਲਈ ਹੋਏ ਭਾਵੁਕ

ਦੋਵਾਂ ਦੀ ਇਹ ਪਹਿਲੀ ਫ਼ਿਲਮ ਹੈ ਅਤੇ ਦੋਵਾਂ ਨੂੰ ਹਾਲਾਂਕਿ ਮੀਡੀਆ ਦੀ ਅਟੈਂਸ਼ਨ ਦੀ ਜ਼ਰੂਰਤ ਹੈ, ਪਰ ਦੋਵੇਂ ਬਿਨਾਂ ਕਿਸੇ ਮੀਡੀਆ ਦੇ ਚੁੱਪ ਚੁਪੀਤੇ ਮੱਥਾ ਟੇਕ ਕੇ ਵਾਪਸ ਚਲੇ ਗਏ । ਇਸ ਫ਼ਿਲਮ ਨੂੰ ਬਿਰੇਂਦਰ ਕੌਰ ਨੇ ਪ੍ਰੋਡਿਊਸ ਕੀਤਾ ਹੈ ਅਤੇ ਫ਼ਿਲਮ ਦੀ ਕਹਾਣੀ ਡਾਇਲੌਗ ਅਤੇ ਸਕਰੀਨ ਪਲੇਅ ਐਮੀਕ ਵਿਰਕ ਨੇ ਲਿਖੇ ਹਨ ।

ਇਸ ਫ਼ਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ । ਜੋ ਕਿ ਬਦਲੇ ਦੀ ਭਾਵਨਾ ਨੂੰ ਦਰਸਾਉਂਦਾ ਹੈ । ਇਸ ਫ਼ਿਲਮ ‘ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਪਿਤਾ ਆਪਣੇ ਬੱਚੇ ਦੀ ਮੌਤ ਦਾ ਬਦਲਾ ਲੈਂਦਾ ਹੈ । ਫ਼ਿਲਮ ਦੀ ਸਟਾਰ ਕਾਸਟ ਜਿੱਥੇ ਫ਼ਿਲਮ ਨੂੰ ਲੈ ਕੇ ਐਕਸਾਈਟਿਡ ਹੈ। ਉੱਥੇ ਹੀ ਦਰਸ਼ਕ ਵੀ ਬੇਸਬਰੀ ਦੇ ਨਾਲ ਫ਼ਿਲਮ ਦੀ ਉਡੀਕ ਕਰ ਰਹੇ ਹਨ । 

- PTC PUNJABI


Popular Posts