Kangana Ranaut: Flop ਫ਼ਿਲਮਾਂ ਤੋਂ ਬਾਅਦ ਹੁਣ ਕੰਗਨਾ ਦੇ ਹੱਥ ਲੱਗਿਆ ਵੱਡਾ ਪ੍ਰੋਜੈਕਟ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਬਾਲੀਵੁੱਡ ਦੀ ਕੁਈਨ ਯਾਨੀ ਕੰਗਨਾ ਰਣੌਤ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਕੰਗਨਾ ਰਣੌਤ ਦੀ ਫਿਲਮ ਤੇਜਸ ਰਿਲੀਜ਼ ਹੋਈ ਸੀ। ਇਹ ਫਿਲਮ ਬਾਕਸ ਆਫਿਸ 'ਤੇ ਫਲਾਪ ਸਾਬਿਤ ਹੋਈ। ਹਾਲ ਹੀ 'ਚ ਕੰਗਨਾ ਨੂੰ ਲੈ ਕੇ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਫਲਾਪ ਫਿਲਮ ਮਗਰੋਂ ਕੰਗਨਾ ਦੇ ਹੱਥ ਕਰੋੜਾਂ ਦਾ ਪ੍ਰੋਜੈਕਟ ਲੱਗਾ ਹੈ।
Kangana Ranaut: Flop ਫ਼ਿਲਮਾਂ ਤੋਂ ਬਾਅਦ ਹੁਣ ਕੰਗਨਾ ਦੇ ਹੱਥ ਲੱਗਿਆ ਵੱਡਾ ਪ੍ਰੋਜੈਕਟ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
Kangana Ranaut News: ਬਾਲੀਵੁੱਡ ਦੀ ਕੁਈਨ ਯਾਨੀ ਕੰਗਨਾ ਰਣੌਤ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਕੰਗਨਾ ਰਣੌਤ ਦੀ ਫਿਲਮ ਤੇਜਸ ਰਿਲੀਜ਼ ਹੋਈ ਸੀ। ਇਹ ਫਿਲਮ ਬਾਕਸ ਆਫਿਸ 'ਤੇ ਫਲਾਪ ਸਾਬਿਤ ਹੋਈ। ਹਾਲ ਹੀ 'ਚ ਕੰਗਨਾ ਨੂੰ ਲੈ ਕੇ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਫਲਾਪ ਫਿਲਮ ਮਗਰੋਂ ਕੰਗਨਾ ਦੇ ਹੱਥ ਕਰੋੜਾਂ ਦਾ ਪ੍ਰੋਜੈਕਟ ਲੱਗਾ ਹੈ।

ਦੱਸ ਦਈਏ ਕਿ ਸਾਲ 2006 'ਚ ਫ਼ਿਲਮ 'ਗੈਂਗਸਟਰ' ਨਾਲ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਕੰਗਨਾ ਰਣੌਤ ਨੇ ਅਪਣੇ ਕਰੀਅਰ 'ਚ ਕਈ ਸ਼ਾਨਦਾਰ ਫਿਲਮਾਂ ਕੀਤੀਆਂ ਹਨ। ਹਾਲਾਂਕਿ ਪਿਛਲੇ ਕੁੱਝ ਸਾਲਾਂ ਤੋਂ ਉਸ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰਨ 'ਚ ਅਸਫਲ ਰਹੀਆਂ ਹਨ। ਹਾਲ ਹੀ 'ਚ ਉਨ੍ਹਾਂ ਦੀ ਫ਼ਿਲਮ ਤੇਜਸ ਰਿਲੀਜ਼ ਹੋਈ ਸੀ, ਜੋ ਸਫਲ ਨਹੀਂ ਹੋ ਸਕੀ ਸੀ। ਇਸ ਦੇ ਨਾਲ ਹੀ ਤੇਜਸ ਤੋਂ ਪਹਿਲਾਂ ਉਸ ਦੀਆਂ ਚਾਰ ਬਾਲੀਵੁੱਡ ਫਿਲਮਾਂ ਵੀ ਖ਼ਰਾਬ ਪ੍ਰਦਰਸ਼ਨ ਕਰ ਚੁੱਕੀਆਂ ਹਨ।
ਇਸ ਦੌਰਾਨ ਖ਼ਬਰ ਹੈ ਕਿ ਕੰਗਨਾ ਨੇ ਇਕ ਵੱਡੇ ਬਜਟ ਦੀ ਫ਼ਿਲਮ ਸਾਈਨ ਕਰ ਲਈ ਹੈ। ਸੂਤਰਾਂ ਦੇ ਹਵਾਲੇ ਨਾਲ ਇਕ ਰੀਪੋਰਟ 'ਚ ਕਿਹਾ ਗਿਆ ਕਿ ਕੰਗਨਾ ਨੇ ਇਕ ਫ਼ਿਲਮ ਸਾਈਨ ਕੀਤੀ ਹੈ, ਜੋ ਵੱਡੇ ਬਜਟ ਨਾਲ ਬਣੇਗੀ। ਫ਼ਿਲਮ ਦਾ ਟਾਈਟਲ ‘ਭੈਰਵੀ’ ਹੈ, ਜੋ ਸਾਊਥ ਸਿਨੇਮਾ ਦਾ ਪ੍ਰੋਜੈਕਟ ਹੈ। ਇਹ ਵੀ ਦਸਿਆ ਗਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਵੇਗੀ।
ਹੋਰ ਪੜ੍ਹੋ: ਸਲਮਾਨ ਖਾਨ ਦੀ ਫਿਲਮ Tiger 3 ਦੀਵਾਲੀ ਮੌਕੇ ਕਿਉਂ ਹੋ ਰਹੀ ਹੈ ਰਿਲੀਜ਼ ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
ਮੀਡੀਆ ਰਿਪੋਰਟਸ ਦੇ ਮੁਤਾਬਕ ਕੰਗਨਾ ਰਣੌਤ ਦੀ ਇਹ ਫ਼ਿਲਮ 80-100 ਕਰੋੜ ਰੁਪਏ ਦੇ ਬਜਟ 'ਚ ਬਨਣ ਦੀ ਉਮੀਦ ਹੈ। ਦਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ 'ਚ ਬਦਲੇ ਦੀ ਕਹਾਣੀ ਦਿਖਾਈ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਇਹ ਇੱਕ ਪੈਨ ਇੰਡੀਆ ਪ੍ਰੋਜੈਕਟ ਹੈ, ਜਿਸ ਦਾ ਅਧਿਕਾਰਤ ਤੌਰ 'ਤੇ ਜਲਦੀ ਹੀ ਐਲਾਨ ਕੀਤਾ ਜਾਵੇਗਾ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
