ਐਮੀ ਵਿਰਕ ਅਤੇ ਬਿੰਨੂ ਢਿੱਲੋਂ ਦੀ ਫ਼ਿਲਮ 'ਗੱਡੀ ਜਾਂਦੀ ਏ ਛਲਾਂਗਾ ਮਾਰਦੀ' ਦਾ ਮਜ਼ੇਦਾਰ ਟ੍ਰੇਲਰ ਰਿਲੀਜ਼
ਬਿੰਨੂ ਢਿੱਲੋਂ ਅਤੇ ਐਮੀ ਵਿਰਕ ਦੀ ਫ਼ਿਲਮ 'ਗੱਡੀ ਜਾਂਦੀ ਏ ਛਲਾਂਗਾ ਮਾਰਦੀ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਫ਼ਿਲਮ ਸਮਾਜਿਕ ਕੁਰੀਤੀ ਦਾਜ 'ਤੇ ਅਧਾਰਿਤ ਹੈ । ਫ਼ਿਲਮ 'ਚ ਐਮੀ ਵਿਰਕ ਮੁੱਖ ਕਿਰਦਾਰ 'ਚ ਨਜ਼ਰ ਆ ਰਹੇ ਹਨ । ਜਿਨ੍ਹਾਂ ਨੂੰ ਇੱਕ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਹੈ । ਪਰ ਐਮੀ ਵਿਰਕ ਦੇ ਮਾਪੇ ਗੱਡੀ ਦੀ ਮੰਗ 'ਤੇ ਅੜ ਜਾਂਦੇ ਹਨ । ਜਿਸ ਤੋਂ ਬਾਅਦ ਫ਼ਿਲਮ 'ਚ ਨਵਾਂ ਟਵਿਸਟ ਆਉਂਦਾ ਹੈ ।
ਐਮੀ ਵਿਰਕ ਅਤੇ ਬਿੰਨੂ ਢਿੱਲੋਂ ਦੀ ਫ਼ਿਲਮ 'ਗੱਡੀ ਜਾਂਦੀ ਏ ਛਲਾਂਗਾ ਮਾਰਦੀ' ਦਾ ਮਜ਼ੇਦਾਰ ਟ੍ਰੇਲਰ ਰਿਲੀਜ਼
ਬਿੰਨੂ ਢਿੱਲੋਂ (Binnu Dhillon) ਅਤੇ ਐਮੀ ਵਿਰਕ ਦੀ ਫ਼ਿਲਮ 'ਗੱਡੀ ਜਾਂਦੀ ਏ ਛਲਾਂਗਾ ਮਾਰਦੀ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਫ਼ਿਲਮ ਸਮਾਜਿਕ ਕੁਰੀਤੀ ਦਾਜ 'ਤੇ ਅਧਾਰਿਤ ਹੈ । ਫ਼ਿਲਮ 'ਚ ਐਮੀ ਵਿਰਕ ਮੁੱਖ ਕਿਰਦਾਰ 'ਚ ਨਜ਼ਰ ਆ ਰਹੇ ਹਨ । ਜਿਨ੍ਹਾਂ ਨੂੰ ਇੱਕ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਹੈ । ਪਰ ਐਮੀ ਵਿਰਕ ਦੇ ਮਾਪੇ ਗੱਡੀ ਦੀ ਮੰਗ 'ਤੇ ਅੜ ਜਾਂਦੇ ਹਨ । ਜਿਸ ਤੋਂ ਬਾਅਦ ਫ਼ਿਲਮ 'ਚ ਨਵਾਂ ਟਵਿਸਟ ਆਉਂਦਾ ਹੈ ।
ਹੋਰ ਪੜ੍ਹੋ : ਜਸਬੀਰ ਜੱਸੀ ਦੀ ਆਵਾਜ਼ 'ਚ ਨਵਾਂ ਗੀਤ 'ਜੱਟ ਬੋਲਦਾ' ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਫ਼ਿਲਮ ਇੱਕ ਗੰਭੀਰ ਵਿਸ਼ੇ ਨੂੰ ਬਿਆਨ ਕਰਦੀ ਹੈ, ਪਰ ਹਲਕੀ ਫੁਲਕੀ ਕਾਮੇਡੀ ਵੀ ਦਰਸ਼ਕਾਂ ਦੇ ਦਿਲਾਂ ਨੂੰ ਪਰਚਾਏਗੀ ।
ਸਮੀਪ ਕੰਗ ਦੀ ਡਾਇਰੈਕਸ਼ਨ ਹੇਠ ਬਣੀ ਫ਼ਿਲਮ
'ਗੱਡੀ ਜਾਂਦੀ ਏ ਛਲਾਂਗਾ ਮਾਰਦੀ' ਫ਼ਿਲਮ ਮਸ਼ਹੂਰ ਫ਼ਿਲਮ ਡਾਇਰੈਕਟਰ ਸਮੀਪ ਕੰਗ ਦੀ ਡਾਇਰੈਕਸ਼ਨ ਹੇਠ ਬਣੀ ਹੈ ਅਤੇ ਕਾਮੇਡੀ ਫ਼ਿਲਮਾਂ ਬਨਾਉਣ ਦੇ ਲਈ ਸਮੀਪ ਕੰਗ ਮਸ਼ਹੂਰ ਹਨ । ਫ਼ਿਲਮ 'ਚ ਐਮੀ ਵਿਰਕ ਤੇ ਬਿੰਨੂ ਢਿੱਲੋਂ ਤੋਂ ਇਲਾਵਾ ਜਸਵਿੰਦਰ ਭੱਲਾ, ਬੀਐੱਨ ਸ਼ਰਮਾ, ਸੀਮਾ ਕੌਸ਼ਲ, ਪ੍ਰਮਿੰਦਰ ਗਿੱਲ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।
ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਦੇ ਵੱਲੋਂ ਲਿਖੀ ਗਈ ਹੈ ।ਟ੍ਰੇਲਰ ਦਰਸ਼ਕਾਂ ਨੂੰ ਖੂਬ ਹਸਾ ਰਿਹਾ ਹੈ ਅਤੇ ਉਮੀਦ ਹੈ ਕਿ ਫ਼ਿਲਮ ਵੀ ਇਸੇ ਤਰ੍ਹਾਂ ਦਰਸ਼ਕਾਂ ਨੂੰ ਹਸਾਏਗੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਐਮੀ ਵਿਰਕ ਕਈ ਹਿੱਟ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ । ਜਿਸ 'ਚ 'ਸੌਂਕਣ ਸੌਂਕਣੇ', 'ਕਿਸਮਤ', 'ਅਰਦਾਸ' ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
