ਨੂਰਾਂ ਭੈਣਾਂ ਦਰਮਿਆਨ ਵਿਵਾਦ ਵਿਚਾਲੇ ਜੋਤੀ ਨੂਰਾਂ ਦੇ ਨਾਲ ਸਟੇਜ ‘ਤੇ ਦਿਖੀ ਕੋਈ ਹੋਰ ਕੁੜੀ, ਜਾਣੋ ਕੌਣ ਹੈ ਇਹ ਕੁੜੀ

ਨੂਰਾਂ ਸਿਸਟਰ ਵਿਚਾਲੇ ਵਿਵਾਦ ਕਈ ਦਿਨਾਂ ਤੋਂ ਚੱਲ ਰਿਹਾ ਹੈ। ਜਿਸ ਤੋਂ ਬਾਅਦ ਦੋਵਾਂ ਭੈਣਾਂ ਨੇ ਇੱਕ ਦੂਜੇ ਦੇ ਨਾਲ ਇੱਕਠਿਆਂ ਕੰਮ ਨਾ ਕਰਨ ਦਾ ਫੈਸਲਾ ਵੀ ਬੀਤੇ ਦਿਨੀਂ ਲਿਆ ਸੀ । ਜਿਸ ਤੋਂ ਬਾਅਦ ਹੁਣ ਜੋਤੀ ਨੂਰਾਂ ਨਵੀਂ ਕੁੜੀ ਦੇ ਨਾਲ ਸਟੇਜ ‘ਤੇ ਨਜ਼ਰ ਆਈ ।

Reported by: PTC Punjabi Desk | Edited by: Shaminder  |  June 01st 2023 12:47 PM |  Updated: June 01st 2023 12:47 PM

ਨੂਰਾਂ ਭੈਣਾਂ ਦਰਮਿਆਨ ਵਿਵਾਦ ਵਿਚਾਲੇ ਜੋਤੀ ਨੂਰਾਂ ਦੇ ਨਾਲ ਸਟੇਜ ‘ਤੇ ਦਿਖੀ ਕੋਈ ਹੋਰ ਕੁੜੀ, ਜਾਣੋ ਕੌਣ ਹੈ ਇਹ ਕੁੜੀ

ਨੂਰਾਂ ਸਿਸਟਰ (Nooran Sisters) ਵਿਚਾਲੇ ਵਿਵਾਦ ਕਈ ਦਿਨਾਂ ਤੋਂ ਚੱਲ ਰਿਹਾ ਹੈ। ਜਿਸ ਤੋਂ ਬਾਅਦ ਦੋਵਾਂ ਭੈਣਾਂ ਨੇ ਇੱਕ ਦੂਜੇ ਦੇ ਨਾਲ ਇੱਕਠਿਆਂ ਕੰਮ ਨਾ ਕਰਨ ਦਾ ਫੈਸਲਾ ਵੀ ਬੀਤੇ ਦਿਨੀਂ ਲਿਆ ਸੀ । ਜਿਸ ਤੋਂ ਬਾਅਦ ਹੁਣ ਜੋਤੀ ਨੂਰਾਂ ਨਵੀਂ ਕੁੜੀ ਦੇ ਨਾਲ ਸਟੇਜ ‘ਤੇ ਨਜ਼ਰ ਆਈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਸ ਤੋਂ ਇਲਾਵਾ ਕਈ ਵੀਡੀਓਜ਼ ਵੀ ਸਾਹਮਣੇ ਆ ਰਹੇ ਹਨ ।ਜਿਸ ‘ਚ ਜੋਤੀ ਨੂਰਾਂ ਦੇ ਨਾਲ ਇਹ ਕੁੜੀ ਪਰਫਾਰਮ ਕਰਦੀ ਹੋਈ ਦਿਖਾਈ ਦੇ ਰਹੀ ਹੈ । 

ਹੋਰ ਪੜ੍ਹੋ : ਕੀ ਪ੍ਰਭ ਗਿੱਲ ਨੂੰ ਮਿਲੀ ਹਮਸਫ਼ਰ ! ਗਾਇਕ ਨੇ ਰੋਮਾਂਟਿਕ ਤਸਵੀਰ ਕੀਤੀ ਸਾਂਝੀ

ਜੋਤੀ ਨੂਰਾਂ ਨਾਲ ਸਟੇਜ ‘ਤੇ ਦਿਖਾਈ ਦੇਣ ਵਾਲੀ ਕੁੜੀ ਗਾਇਕਾ ਦੀ ਛੋਟੀ ਭੈਣ

ਜੋਤੀ ਨੂਰਾਂ ਦੇ ਨਾਲ ਸਟੇਜ ‘ਤੇ ਦਿਖਾਈ ਦੇਣ ਵਾਲੀ ਇਹ ਕੁੜੀ ਜੋਤੀ ਨੂਰਾਂ ਦੀ ਛੋਟੀ ਭੈਣ ਹੈ । ਜਿਸ ਬਾਰੇ ਜੋਤੀ ਨੂਰਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ਨੂੰ ਲੈ ਕੇ ਉਨ੍ਹਾਂ ਨੇ ਲਿਖਿਆ ਕਿ ‘ਮੇਰੀ ਛੋਟੀ ਭੈਣ ਰੀਤੂ ਨੂਰਾਂ ਮੇਰਾ ਬੱਚਾ, ਖੁਸ਼ ਰਹੋ ਸਦਾ…ਮੌਲਾ ਪੰਜ ਤਾਂ ਪਾਕ ਅਤਾ ਫਰਮਾਨ ਸਭ ‘ਤੇ’। ਗਾਇਕਾ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । 

ਪਿਛਲੇ ਕਈ ਦਿਨਾਂ ਤੋਂ ਜੋਤੀ ਨੂਰਾਂ ਦਾ ਪਤੀ ਨਾਲ ਚੱਲ ਰਿਹਾ ਵਿਵਾਦ 

ਦੱਸ ਦਈਏ ਕਿ ਪਿਛਲੇ ਕਈ ਮਹੀਨਿਆਂ ਤੋਂ ਗਾਇਕਾ ਜੋਤੀ ਨੂਰਾਂ ਦਾ ਆਪਣੇ ਪਤੀ ਕੁਨਾਲ ਪਾਸੀ ਦੇ ਨਾਲ ਵਿਵਾਦ ਚੱਲ ਰਿਹਾ ਹੈ । ਦੋਵਾਂ ਦਾ ਇੱਕ ਵਾਰ ਪੈਚਅੱਪ ਵੀ ਹੋ ਚੁੱਕਿਆ ਹੈ ।

ਪਰ ਹੁਣ ਮੁੜ ਤੋਂ ਗਾਇਕਾ ਨੇ ਆਪਣੇ ਪਤੀ ਕੁਨਾਲ ਪਾਸੀ ‘ਤੇ ਗੰਭੀਰ ਇਲਜ਼ਾਮ ਲਗਾਏ ਸਨ । ਜਿਸ ‘ਚ ਉਸ ਨੇ ਆਪਣੇ ਮਾਪਿਆਂ ‘ਤੇ ਪਤੀ ਦਾ ਸਾਥ ਦੇਣ ਦਾ ਇਲਜ਼ਾਮ ਲਗਾਇਆ ਸੀ । 

- PTC PUNJABI


Popular Posts