ਅਰਮਾਨ ਮਲਿਕ ਨੇ ਕੀਤਾ ਰਿਵੀਲ, ਪਤਨੀ ਨੇ ਧੀ ਅਤੇ ਪੁੱਤਰ ਨੂੰ ਦਿੱਤਾ ਹੈ ਜਨਮ, ਵੀਡੀਓ ਕੀਤਾ ਸਾਂਝਾ
ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ ਮਲਿਕ ਦੇ ਘਰ ਧੀ ਅਤੇ ਪੁੱਤਰ ਨੇ ਜਨਮ ਲਿਆ ਹੈ ।ਜਿਸ ਦਾ ਇੱਕ ਵੀਡੀਓ ਅਰਮਾਨ ਮਲਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
ਅਰਮਾਨ ਮਲਿਕ ਨੇ ਕੀਤਾ ਰਿਵੀਲ, ਪਤਨੀ ਨੇ ਧੀ ਅਤੇ ਪੁੱਤਰ ਨੂੰ ਦਿੱਤਾ ਹੈ ਜਨਮ, ਵੀਡੀਓ ਕੀਤਾ ਸਾਂਝਾ
ਅਰਮਾਨ ਮਲਿਕ (Armaan Malik) ਦੀ ਪਹਿਲੀ ਪਤਨੀ ਪਾਇਲ ਮਲਿਕ ਦੇ ਘਰ ਧੀ ਅਤੇ ਪੁੱਤਰ ਨੇ ਜਨਮ ਲਿਆ ਹੈ ।ਜਿਸ ਦਾ ਇੱਕ ਵੀਡੀਓ ਅਰਮਾਨ ਮਲਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਰਮਾਨ ਮਲਿਕ ਆਪਣੇ ਪਰਿਵਾਰ ਦੇ ਨਾਲ ਧੀ ਅਤੇ ਪੁੱਤਰ ਦੇ ਜਨਮ ਦੀ ਖੁਸ਼ੀ ਸਾਂਝਾ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ । ਇਸ ਦੇ ਨਾਲ ਹੀ ਉਸ ਨੇ ਆਪਣੇ ਬੱਚਿਆਂ ਦਾ ਚਿਹਰਾ ਵੀ ਦਿਖਾਇਆ ਹੈ ।

ਹੋਰ ਪੜ੍ਹੋ : ਕੌਰ ਬੀ ਨੂੰ ਹਿਜ਼ਾਬ ਲੁੱਕ ‘ਚ ਤਸਵੀਰ ਸਾਂਝੀ ਕਰਨੀ ਪਈ ਭਾਰੀ, ਲੋਕਾਂ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ
ਜੱਚਾ ਬੱਚਾ ਹਨ ਤੰਦਰੁਸਤ
ਅਰਮਾਨ ਮਲਿਕ ਆਪਣੇ ਨਵ-ਜਨਮੇ ਧੀ ਅਤੇ ਪੁੱਤਰ ਨੂੰ ਲੈ ਕੇ ਆਪਣੇ ਘਰ ਪਹੁੰਚ ਚੁੱਕੇ ਹਨ । ਜਿਸ ਵੀਡੀਓ ਨੂੰ ਅਰਮਾਨ ਮਲਿਕ ਨੇ ਸਾਂਝਾ ਕੀਤਾ ਹੈ ।ਉਸ ‘ਚ ਜੱਚਾ ਅਤੇ ਬੱਚਾ ਦੋਵੇਂ ਤੰਦਰੁਸਤ ਹਨ ਅਤੇ ਬੱਚਾ ਵੀ ਮਾਂ ਦੀ ਗੋਦ ‘ਚ ਪਿਆ ਹੋਇਆ ਹੈ ।

ਸਾਰਾ ਪਰਿਵਾਰ ਤਿੰਨ ਨਵੇਂ ਛੋਟੇ ਮਹਿਮਾਨਾਂ ਨੂੰ ਲੈ ਕੇ ਪੱਬਾਂ ਭਾਰ ਹੈ ਅਤੇ ਖੁਸ਼ੀਆਂ ਮਨਾ ਰਿਹਾ ਹੈ । ਦੋਵਾਂ ਭੈਣ ਭਰਾ ਦਾ ਪੂਰੇ ਪਰਿਵਾਰ ਦੇ ਵੱਲੋਂ ਜੋਸ਼ੋ-ਖਰੋਸ਼ ਦੇ ਨਾਲ ਸੁਆਗਤ ਕੀਤਾ ਗਿਆ ਹੈ ।

ਅਰਮਾਨ ਮਲਿਕ ਹਨ ਪ੍ਰਸਿੱਧ ਯੂ-ਟਿਊਬਰ
ਅਰਮਾਨ ਮਲਿਕ ਪ੍ਰਸਿੱਧ ਯੂ-ਟਿਊਬਰ ਹਨ ਅਤੇ ਅਕਸਰ ਨਵਾਂ ਨਵਾਂ ਕੰਟੈਂਟ ਆਪਣੇ ਫੈਨਸ ਦੇ ਲਈ ਪਰੋਸਦੇ ਰਹਿੰਦੇ ਹਨ । ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਬਣਾਏ ਬਲੌਗ ਵੀ ਅਕਸਰ ਸੋਸ਼ਲ ਮੀਡੀਆ ‘ਤੇ ਸਾਂਝੇ ਕਰਦੇ ਰਹਿੰਦੇ ਹਨ ।ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲਵਿੰਗ ਹੈ । ਯੂ-ਟਿਊਬਰ ਦੀਆਂ ਦੋ ਪਤਨੀਆਂ ਹਨ ਜੋ ਕਿ ਬੜੇ ਪਿਆਰ ਦੇ ਨਾਲ ਇੱਕਠੀਆਂ ਰਹਿੰਦੀਆਂ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
