Bhabiji Ghar Par Hai ਦੀ 'ਗੋਰੀ ਮੇਮ' ਜਲਦ ਬਨਣ ਵਾਲੀ ਹੈ ਮਾਂ, ਅਦਾਕਾਰਾ ਨੇ ਮੈਟਰਨਿਟੀ ਫੋਟੋਸ਼ੂਟ ਨਾਲ ਸ਼ੇਅਰ ਕੀਤੀ ਗੁੱਡ ਨਿਊਜ਼
ਭਾਭੀਜੀ ਘਰ ਹੈ ਅਨੀਤਾ ਭਾਬੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਵਿਦਿਸ਼ਾ ਸ਼੍ਰੀਵਾਸਤਵ ਨੇ ਆਪਣੀ ਪ੍ਰੈਗਨੈਂਸੀ ਦੀ ਖਬਰ ਸਾਂਝੀ ਕੀਤੀ ਹੈ। ਅਦਾਕਾਰਾ ਨੇ ਮੈਟਰਨਿਟੀ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ।
Bhabiji Ghar Par Hai ਦੀ 'ਗੋਰੀ ਮੇਮ' ਜਲਦ ਬਨਣ ਵਾਲੀ ਹੈ ਮਾਂ, ਅਦਾਕਾਰਾ ਨੇ ਮੈਟਰਨਿਟੀ ਫੋਟੋਸ਼ੂਟ ਨਾਲ ਸ਼ੇਅਰ ਕੀਤੀ ਗੁੱਡ ਨਿਊਜ਼
Vidisha Srivastava Pregnency: ਭਾਬੀਜੀ ਘਰ ਪਰ ਹੈਂ ਦੀ ਗੋਰੀ ਮੇਮ ਯਾਨੀ ਅਨੀਤਾ ਭਾਭੀ ਜਲਦੀ ਹੀ ਜ਼ਿੰਦਗੀ ਦੇ ਇੱਕ ਨਵੇਂ ਪੜਾਅ ਵੱਲ ਵੱਧ ਰਹੀ ਹੈ। ਅਦਾਕਾਰਾ ਤੇ ਉਸ ਦੇ ਪਤੀ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣਾ ਮੈਟਰਨਿਟੀ ਫੋਟੋਸ਼ੂਟ ਸਾਂਝਾ ਕਰਦੇ ਹੋਏ ਆਪਣੀ ਪਹਿਲੀ ਪ੍ਰੈਗਨੈਂਸੀ ਦਾ ਐਲਾਨ ਕੀਤਾ। ਗਰਭਵਤੀ ਹੈ ਅਤੇ ਇਨ੍ਹੀਂ ਦਿਨੀਂ ਆਪਣੀ ਗਰਭ ਅਵਸਥਾ ਦੇ ਆਖਰੀ ਪੜਾਅ ਦਾ ਆਨੰਦ ਲੈ ਰਹੀ ਹੈ।
_9cd2a2cf2f5b118ce8edae3a5fd9edb0_1280X720.webp)
ਭਾਭੀਜੀ ਘਰ ਪਰ ਹੈਂ ਵਿੱਚ ਅਨੀਤਾ ਭਾਬੀ ਦਾ ਕਿਰਦਾਰ ਨਿਭਾਉਣ ਵਾਲੀ ਵਿਦਿਸ਼ਾ ਸ਼੍ਰੀਵਾਸਤਵ ਪਿਛਲੇ ਕੁਝ ਸਮੇਂ ਤੋਂ ਸੁਰਖੀਆਂ ਬਟੋਰ ਰਹੀ ਹੈ। ਇਸ ਦੇ ਨਾਲ ਹੀ ਹੁਣ ਉਨ੍ਹਾਂ ਨੇ ਖੁਦ ਸ਼ੁੱਕਰਵਾਰ ਨੂੰ ਇਸ ਖੁਸ਼ਖਬਰੀ ਦਾ ਖੁਲਾਸਾ ਕੀਤਾ ਹੈ ਕਿ ਉਹ ਜਲਦ ਹੀ ਮਾਂ ਬਨਣ ਵਾਲੀ ਹੈ।
ਵਿਦਿਸ਼ਾ ਸ਼੍ਰੀਵਾਸਤਵ ਨੇ ਆਪਣੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਅਦਾਕਾਰਾ ਦੇ ਨਾਲ ਉਸ ਦੇ ਪਤੀ ਵੀ ਨਜ਼ਰ ਆ ਰਹੇ ਹਨ। ਇਸ ਫੋਟੋਸ਼ੂਟ 'ਚ ਵਿਦਿਸ਼ਾ ਦਾ ਬੇਹੱਦ ਬੋਲਡ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਅਨੀਤਾ ਭਾਬੀ ਦੇ ਇਸ ਅਵਤਾਰ ਨੂੰ ਦੇਖ ਕੇ ਵਿਭੂਤੀ ਨਰਾਇਣ ਨੂੰ ਵੀ ਪਸੀਨਾ ਛੁੱਟ ਸਕਦਾ ਹੈ।
ਮੈਟਰਨਿਟੀ ਫੋਟੋਸ਼ੂਟ ਵੇਖ ਹੈਰਾਨ ਹੋਏ ਫੈਨਜ਼
ਵਿਦਿਸ਼ਾ ਸ਼੍ਰੀਵਾਸਤਵ ਨੇ ਆਪਣੇ ਮੈਟਰਨਿਟੀ ਫੋਟੋਸ਼ੂਟ ਲਈ ਲਾਲ ਰੰਗ ਦੀ ਡਰੈੱਸ ਚੁਣੀ ਹੈ। ਅਭਿਨੇਤਰੀ ਨੇ ਲਾਲ ਸਾੜੀ ਵਿੱਚ ਆਪਣੇ ਆਪ ਨੂੰ ਢੱਕਦੇ ਹੋਏ ਆਪਣੇ ਬੇਬੀ ਬੰਪ ਨੂੰ ਫਲਾਂਟ ਕੀਤਾ। ਇਸ ਤੋਂ ਇਲਾਵਾ ਕੁਝ ਤਸਵੀਰਾਂ 'ਚ ਉਹ ਵਾਈਟ ਕਲਰ ਦੀ ਆਊਟਫਿਟ 'ਚ ਵੀ ਨਜ਼ਰ ਆਈ ਸੀ ਅਤੇ ਇਸ ਲੁੱਕ 'ਚ ਵੀ ਉਹ ਕਾਫੀ ਬੋਲਡ ਅਵਤਾਰ 'ਚ ਨਜ਼ਰ ਆ ਰਹੀ ਹੈ।
ਵਿਦਿਸ਼ਾ ਸ਼੍ਰੀਵਾਸਤਵ ਨੇ ਪਿਛਲੇ ਸਾਲ ਭਾਭੀ ਜੀ ਘਰ ਪਰ ਹੈ ਤੋਂ ਨੇਹਾ ਪੇਂਡਸੇ ਦੀ ਥਾਂ ਲਈ ਸੀ। ਕੁਝ ਮਹੀਨੇ ਪਹਿਲਾਂ ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਦਾਕਾਰਾ ਗਰਭਵਤੀ ਹੈ। ਹਾਲਾਂਕਿ ਵਿਦਿਸ਼ਾ ਨੇ ਇਸ ਖਬਰ 'ਤੇ ਪੂਰੀ ਤਰ੍ਹਾਂ ਚੁੱਪੀ ਧਾਰੀ ਰੱਖੀ। ਹੁਣ ਉਨ੍ਹਾਂ ਨੇ ਖੁਦ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਅਭਿਨੇਤਰੀ ਪ੍ਰੈਗਨੈਂਸੀ ਦੇ ਆਖਰੀ ਪੜਾਅ 'ਚ ਹੈ ਅਤੇ ਕੁਝ ਹੀ ਹਫਤਿਆਂ 'ਚ ਮਾਂ ਬਣ ਜਾਵੇਗੀ।
_2c56a797cdbb0c2f4d5883af2f47609e_1280X720.webp)
ਦੱਸ ਦੇਈਏ ਕਿ ਪ੍ਰੈਗਨੈਂਸੀ ਦੀ ਤਰ੍ਹਾਂ ਵਿਦਿਸ਼ਾ ਸ਼੍ਰੀਵਾਸਤਵ ਨੇ ਵੀ ਆਪਣੇ ਵਿਆਹ ਨੂੰ ਗੁਪਤ ਰੱਖਿਆ ਸੀ। ਉਨ੍ਹਾਂ ਦੇ ਵਿਆਹ ਦੀ ਖ਼ਬਰ ਪਿਛਲੇ ਸਾਲ ਸਾਹਮਣੇ ਆਈ ਸੀ। ਅਭਿਨੇਤਰੀ ਨੇ ਦਸੰਬਰ 2018 ਵਿੱਚ ਆਪਣੇ ਘਰ ਬਨਾਰਸ ਵਿੱਚ ਸਾਇਕ ਪਾਲ ਨਾਲ ਵਿਆਹ ਕੀਤਾ ਸੀ। ਸਾਇਕ ਮਨੋਰੰਜਨ ਉਦਯੋਗ ਨਾਲ ਸਬੰਧਤ ਨਹੀਂ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
