ਹਰਭਜਨ ਮਾਨ ਦੀ ਧੀ ਸਾਹਰ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਵੀਡੀਓ ਸਾਂਝਾ ਕਰ ਧੀ ਰਾਣੀ ਨੂੰ ਦਿੱਤੀ ਵਧਾਈ
ਹਰਭਜਨ ਮਾਨ ਦੀ ਧੀ ਸਾਹਰ ਕੌਰ ਮਾਨ ਦਾ ਅੱਜ ਜਨਮਦਿਨ ਹੈ । ਇਸ ਮੌਕੇ ‘ਤੇ ਸਾਹਰ ਦੇ ਮਾਪਿਆਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਸਾਂਝੀ ਕਰਕੇ ਧੀ ਰਾਣੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।
ਹਰਭਜਨ ਮਾਨ ਦੀ ਧੀ ਸਾਹਰ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਵੀਡੀਓ ਸਾਂਝਾ ਕਰ ਧੀ ਰਾਣੀ ਨੂੰ ਦਿੱਤੀ ਵਧਾਈ
ਹਰਭਜਨ ਮਾਨ (Harbhajan Mann) ਦੀ ਧੀ (Daughter) ਦਾ ਅੱਜ ਜਨਮ ਦਿਨ (Birthday)ਹੈ । ਇਸ ਮੌਕੇ ‘ਤੇ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੀ ਧੀ ਰਾਣੀ ਦੇ ਲਈ ਬਹੁਤ ਹੀ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ ।

ਹੋਰ ਪੜ੍ਹੋ : ਭਾਰਤੀ ਸਿੰਘ ਦੇ ਬੇਟੇ ਦਾ ਅੱਜ ਹੈ ਜਨਮ ਦਿਨ, ਕਾਮੇਡੀਅਨ ਨੇ ਸਾਂਝੀਆਂ ਕੀਤੀਆਂ ਗੋਲੇ ਦੀਆਂ ਕਿਊੇਟ ਤਸਵੀਰਾਂ
ਜਿਸ ‘ਚ ਉਨ੍ਹਾਂ ਨੇ ਲਿਖਿਆ ‘ਜਨਮ ਦਿਨ ਮੁਬਾਰਕ, ਸਾਹਰ ਕੌਰ ਮਾਨ ਧੀਏ।ਹਰਮਨ ਅਤੇ ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦੇ ਹਾਂ ਕਿ ਏਨੀਂ ਹੋਣਹਾਰ ਧੀ ਸਾਨੂੰ ਮਿਲੀ। ਹੈਪੀ ਬਰਥਡੇ ਸਾਹਰ ਧੀਏ ਰਾਣੀਏ’।

ਹਰਭਜਨ ਮਾਨ ਧੀ ਨਾਲ ਅਕਸਰ ਸਾਂਝੇ ਕਰਦੇ ਹਨ ਵੀਡੀਓ
ਹਰਭਜਨ ਮਾਨ ਦਾ ਆਪਣੀ ਧੀ ਦੇ ਨਾਲ ਬਹੁਤ ਜ਼ਿਆਦਾ ਮੋਹ ਹੈ । ਉਹ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀ ਧੀ ਦੇ ਨਾਲ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹਾਲ ਹੀ ‘ਚ ਉਨ੍ਹਾਂ ਦੀ ਧੀ ਨੂੰ ਡਿਗਰੀ ਮਿਲੀ ਸੀ । ਜਿਸ ਦੀਆਂ ਤਸਵੀਰਾਂ ਵੀ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।
_bb1cb52bb779e9024788f2cb2b7695fa_1280X720.webp)
ਹਰਭਜਨ ਮਾਨ ਹਨ ਤਿੰਨ ਬੱਚਿਆਂ ਦੇ ਪਿਤਾ
ਹਰਭਜਨ ਮਾਨ ਦੇ ਤਿੰਨ ਬੱਚੇ ਹਨ, ਦੋ ਪੁੱਤਰ ਅਤੇ ਇੱਕ ਧੀ। ਪੁੱਤਰ ਅਵਕਾਸ਼ ਮਾਨ ਪਿਤਾ ਦੇ ਪਾਏ ਪੂਰਨਿਆਂ ‘ਤੇ ਚੱਲਦਾ ਹੋਇਆ ਗਾਇਕੀ ਦੇ ਖੇਤਰ ‘ਚ ਸਰਗਰਮ ਹੈ। ਜਦੋਂਕਿ ਧੀ ਅਤੇ ਛੋਟਾ ਪੁੱੱਤਰ ਹਾਲੇ ਪੜ੍ਹਾਈ ਕਰ ਰਹੇ ਹਨ । ਹਰਭਜਨ ਮਾਨ ਦਾ ਪੂਰਾ ਪਰਿਵਾਰ ਵਿਦੇਸ਼ ‘ਚ ਹੀ ਸੈਟਲ ਹੈ। ਅਕਸਰ ਹਰਭਜਨ ਮਾਨ ਆਪਣੇ ਪਰਿਵਾਰ ਦੇ ਨਾਲ ਆਪਣੇ ਜੱਦੀ ਪਿੰਡ ਆਉਂਦੇ ਰਹਿੰਦੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
