Dharmendra: ਈਸ਼ਾ ਦਿਓਲ ਅਤੇ ਸੰਨੀ ਦਿਓਲ ਨੂੰ ਇਕੱਠੇ ਦੇਖ ਭਾਵੁਕ ਹੋਏ ਧਰਮਿੰਦਰ! ਇੰਝ ਦਿੱਤਾ ਰਿਐਕਸ਼ਨ
ਧਰਮਿੰਦਰ ਦੇ ਦੋਵੇਂ ਪਰਿਵਾਰ ਯਾਨੀ ਹੇਮਾ ਮਾਲਿਨੀ ਦੀਆਂ ਦੋ ਬੇਟੀਆਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਨੂੰ ਅਭਿਨੇਤਾ ਦੀ ਪਹਿਲੀ ਪਤਨੀ ਦੇ ਬੇਟੇ ਸੰਨੀ ਦਿਓਲ ਅਤੇ ਬੌਬੀ ਦਿਓਲ ਨਾਲ ਪੋਜ਼ ਦਿੰਦੇ ਹੋਏ ਦੇਖਿਆ ਗਿਆ ਹੈ, ਕਿਹਾ ਜਾ ਰਿਹਾ ਹੈ ਕਿ ਇਹ ਸਭ 'ਗਦਰ 2' ਕਾਰਨ ਹੋਇਆ ਹੈ। ਧਰਮਿੰਦਰ ਨੇ ਈਸ਼ਾ ਦਿਓਲ, ਅਹਾਨਾ ਦਿਓਲ, ਸੰਨੀ ਦਿਓਲ ਅਤੇ ਬੌਬੀ ਦਿਓਲ ਨਾਲ ਇਕੱਠੇ ਹੋਣ 'ਤੇ ਪ੍ਰਤੀਕਿਰਿਆ ਦਿੱਤੀ ਹੈ। ਜਿਸ ਤੋਂ ਇਹ ਸਾਫ ਹੋ ਗਿਆ ਹੈ ਕਿ ਧਰਮਿੰਦਰ ਆਪਣੇ ਬੱਚਿਆਂ ਨੂੰ ਇੱਕਠੇ ਵੇਖ ਕੇ ਬੇਹੱਦ ਖੁਸ਼ ਹਨ।
Dharmendra: ਈਸ਼ਾ ਦਿਓਲ ਅਤੇ ਸੰਨੀ ਦਿਓਲ ਨੂੰ ਇਕੱਠੇ ਦੇਖ ਭਾਵੁਕ ਹੋਏ ਧਰਮਿੰਦਰ! ਇੰਝ ਦਿੱਤਾ ਰਿਐਕਸ਼ਨ
Dharmendra reacts after see ESha, Sunny and Bobby deol together: ਜੋ ਕੰਮ ਅੱਜ ਤੱਕ ਕੋਈ ਨਹੀਂ ਕਰ ਸਕਿਆ, ਉਹ 'ਗਦਰ 2' ਨੇ ਕਰ ਦਿਖਾਇਆ ਹੈ। ਜੀ ਹਾਂ, ਧਰਮਿੰਦਰ ਦੇ ਦੋਵੇਂ ਪਰਿਵਾਰ ਯਾਨੀ ਹੇਮਾ ਮਾਲਿਨੀ ਦੀਆਂ ਦੋ ਬੇਟੀਆਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਨੂੰ ਅਭਿਨੇਤਾ ਦੀ ਪਹਿਲੀ ਪਤਨੀ ਦੇ ਬੇਟੇ ਸੰਨੀ ਦਿਓਲ ਅਤੇ ਬੌਬੀ ਦਿਓਲ ਨਾਲ ਪੋਜ਼ ਦਿੰਦੇ ਹੋਏ ਦੇਖਿਆ ਗਿਆ ਹੈ, ਕਿਹਾ ਜਾ ਰਿਹਾ ਹੈ ਕਿ ਇਹ ਸਭ 'ਗਦਰ 2' ਕਾਰਨ ਹੋਇਆ ਹੈ।
![]()
ਦਰਅਸਲ ਈਸ਼ਾ ਦਿਓਲ ਨੇ ਸੌਤੇਲੇ ਭਰਾ ਸੰਨੀ ਦਿਓਲ ਦੀ ਨਵੀਂ ਰਿਲੀਜ਼ ਫਿਲਮ 'ਗਦਰ 2' ਦੀ ਸਪੈਸ਼ਲ ਸਕ੍ਰੀਨਿੰਗ ਦਾ ਆਯੋਜਨ ਕੀਤਾ ਸੀ, ਜਿਸ 'ਚ ਸੰਨੀ ਅਤੇ ਬੌਬੀ ਦਿਓਲ ਨੇ ਵੀ ਸ਼ਿਰਕਤ ਕੀਤੀ ਸੀ। ਇਸ ਦੌਰਾਨ ਚਾਰ ਭੈਣ-ਭਰਾ ਯਾਨੀ ਈਸ਼ਾ-ਅਹਾਨਾ ਅਤੇ ਸੰਨੀ-ਬੌਬੀ ਨੇ ਇਕੱਠੇ ਪੋਜ਼ ਦਿੱਤੇ, ਜਿਸ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਹੈ ਕਿ 'ਗਦਰ 2' ਚਾਰੇ ਭੈਣ-ਭਰਾਵਾਂ ਨੂੰ ਇਕੱਠੇ ਲੈ ਕੇ ਆਈ ਹੈ। ਹੁਣ ਉਨ੍ਹਾਂ ਦੇ ਪਿਤਾ ਅਤੇ ਅਭਿਨੇਤਾ ਧਰਮਿੰਦਰ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਧਰਮਿੰਦਰ ਨੇ ਈਸ਼ਾ ਦਿਓਲ, ਅਹਾਨਾ ਦਿਓਲ, ਸੰਨੀ ਦਿਓਲ ਅਤੇ ਬੌਬੀ ਦਿਓਲ ਨਾਲ ਇਕੱਠੇ ਹੋਣ 'ਤੇ ਪ੍ਰਤੀਕਿਰਿਆ ਦਿੱਤੀ ਹੈ। ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਈਸ਼ਾ, ਅਹਾਨਾ, ਸੰਨੀ ਅਤੇ ਬੌਬੀ ਦਾ ਵੀਡੀਓ ਸ਼ੇਅਰ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਖਾਸ ਸਪਾਟਿੰਗ 'ਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਇਸ ਤੋਂ ਇੱਕ ਗੱਲ ਸਾਫ ਹੈ ਕਿ ਉਹ ਆਪਣੇ ਬੱਚਿਆਂ ਨੂੰ ਇੱਕਠੇ ਦੇਖ ਕੇ ਬਹੁਤ ਖੁਸ਼ ਹਨ।
ਹੋਰ ਪੜ੍ਹੋ: Sonu Sood : ਮੁੜ ਗਰੀਬਾਂ ਦੇ ਮਸੀਹਾ ਬਣੇ ਸੋਨੂੰ ਸੂਦ, ਮੁੰਬਈ ਮਿਲਣ ਆਏ ਬਜ਼ੁਰਗ ਵਿਅਕਤੀ ਦੀ ਮਦਦ ਲਈ ਅਦਾਕਾਰ ਨੇ ਕੀਤਾ ਵਾਅਦਾ
ਤੁਹਾਨੂੰ ਦੱਸ ਦੇਈਏ ਕਿ ਈਸ਼ਾ ਦਿਓਲ ਪਿਛਲੇ ਕੁਝ ਸਮੇਂ ਤੋਂ ਆਪਣੇ ਭਰਾ ਸੰਨੀ ਦਿਓਲ ਦੀ ਗਦਰ 2 ਲਈ ਲਗਾਤਾਰ ਆਪਣਾ ਸਪੋਰਟ ਦਿਖਾ ਰਹੀ ਹੈ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਗਦਰ 2 ਦਾ ਟ੍ਰੇਲਰ ਵੀ ਸਾਂਝਾ ਕੀਤਾ ਸੀ ਅਤੇ ਸ਼ੁੱਕਰਵਾਰ ਨੂੰ, ਈਸ਼ਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ, "ਅੱਜ ਸ਼ੇਰ ਦੀ ਦਹਾੜ ਸੁਣੋ ... ਅਤੇ ਉਚਾਈਆਂ 'ਤੇ ਪਹੁੰਚੋ। ਸ਼ੁਭਕਾਮਨਾਵਾਂ @iamsunnydeol। ਈਸ਼ਾ ਨੇ ਵੀ ਫਿਲਮ ਨੂੰ ਜ਼ਬਰਦਸਤ ਓਪਨਿੰਗ ਮਿਲਣ 'ਤੇ ਪ੍ਰਤੀਕਿਰਿਆ ਵੀ ਦਿੱਤੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
