Karan Deol wedding : ਧਰਮਿੰਦਰ ਦੇ ਪੋਤੇ ਕਰਨ ਦਿਓਲ ਦੇ ਵਿਆਹ ਦੀਆਂ ਤਿਆਰੀਆਂ ਹੋਈਆਂ ਸ਼ੁਰੂ, ਇੱਥੇ ਜਾਣੋ ਮਹਿੰਦੀ ਤੋਂ ਲੈ ਕੇ ਵਿਆਹ ਤੱਕ ਫੰਕਸ਼ਨ ਦੀ ਤਰੀਕ
ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦਿਓਲ ਦੇ ਪੋਤੇ ਕਰਨ ਦਿਓਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੁਪਰਸਟਾਰ ਧਰਮਿੰਦਰ ਦੇ ਪੋਤੇ ਤੇ ਐਕਟਰ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਕਰਨ ਦਿਓਲ ਬਾਲੀਵੁੱਡ ਦੇ ਮਰਹੂਮ ਫ਼ਿਲਮ ਨਿਰਮਾਤਾ ਬਿਮਲ ਰਾਏ ਦੀ ਪੜਪੋਤੀ ਦ੍ਰਿਸ਼ਾ ਰਾਏ ਨਾਲ ਵਿਆਹ ਕਰਵਾਉਣ ਵਾਲੇ ਹਨ।
Karan Deol wedding : ਧਰਮਿੰਦਰ ਦੇ ਪੋਤੇ ਕਰਨ ਦਿਓਲ ਦੇ ਵਿਆਹ ਦੀਆਂ ਤਿਆਰੀਆਂ ਹੋਈਆਂ ਸ਼ੁਰੂ, ਇੱਥੇ ਜਾਣੋ ਮਹਿੰਦੀ ਤੋਂ ਲੈ ਕੇ ਵਿਆਹ ਤੱਕ ਫੰਕਸ਼ਨ ਦੀ ਤਰੀਕ
Dharmendra Grandson Karan Deol Wedding: ਧਰਮਿੰਦਰ ਦਾ ਪੋਤਾ ਕਰਨ ਦਿਓਲ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਅਤੇ ਮਸ਼ਹੂਰ ਫਿਲਮ ਨਿਰਮਾਤਾ ਬਿਮਲ ਰਾਏ ਦੀ ਪੜਪੋਤੀ ਦ੍ਰਿਸ਼ਟੀ ਅਚਾਰੀਆ ਨਾਲ ਵਿਆਹ ਕਰਨ ਜਾ ਰਿਹਾ ਹੈ। ਫੁੱਲਾਂ ਅਤੇ ਲਾਈਟਾਂ ਨਾਲ ਸਜੇ ਧਰਮਿੰਦਰ ਦੇ ਬੰਗਲੇ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੂਰਾ ਪਰਿਵਾਰ ਵਿਆਹ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਹੈ। ਦੱਸ ਦੇਈਏ ਕਿ 16 ਜੂਨ ਤੋਂ ਕਰਨ ਅਤੇ ਦ੍ਰਿਸ਼ਟੀ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ।

ਮੀਡੀਆ ਰਿਪੋਰਟਸ ਦੇ ਮੁਤਾਬਕ , ਦ੍ਰਿਸ਼ਾ ਰਾਏ ਅਤੇ ਕਰਨ ਦਿਓਲ ਦਾ ਰਿਸੈਪਸ਼ਨ ਸਮਾਰੋਹ 18 ਜੂਨ ਨੂੰ ਮੁੰਬਈ ਦੇ ਤਾਜ ਲੈਂਡਸ ਐਂਡ ਹੋਟਲ ਵਿੱਚ ਹੋਵੇਗਾ। ਜਿਸ 'ਚ ਬਾਲੀਵੁੱਡ ਦੇ ਨਾਲ-ਨਾਲ ਸਾਊਥ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਣਗੀਆਂ। ਈਟਾਈਮਜ਼ ਨੇ ਪਹਿਲਾਂ ਦਿਓਲ ਪਰਿਵਾਰ ਵਿੱਚ ਵਿਆਹ ਦੀ ਜਾਣਕਾਰੀ ਦਿੱਤੀ ਸੀ। ਜਿਸ 'ਚ ਪੂਰੇ ਬਾਲੀਵੁੱਡ ਦੇ ਸ਼ਾਮਲ ਹੋਣ ਦੀ ਉਮੀਦ ਜਤਾਈ ਗਈ ਸੀ।
ਕਰਨ ਨੇ ਧਰਮਿੰਦਰ-ਪ੍ਰਕਾਸ਼ ਕੌਰ ਦੇ ਵਿਆਹ ਦੀ ਵਰ੍ਹੇਗੰਢ 'ਤੇ ਕੀਤੀ ਸੀ ਮੰਗਣੀ
ਖਬਰਾਂ ਮੁਤਾਬਕ ਦ੍ਰਿਸ਼ਾ ਰਾਏ ਅਤੇ ਕਰਨ ਦਿਓਲ ਲਗਭਗ 6 ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਇਸ ਸਾਲ ਦੀ ਸ਼ੁਰੂਆਤ 'ਚ ਦੋਹਾਂ ਦੀ ਮੰਗਣੀ ਹੋਈ ਸੀ, ਜਿਸ 'ਚ ਬਹੁਤ ਹੀ ਕਰੀਬੀ ਲੋਕਾਂ ਨੂੰ ਬੁਲਾਇਆ ਗਿਆ ਸੀ। ਦੱਸਿਆ ਜਾਂਦਾ ਹੈ ਕਿ ਦੋਹਾਂ ਨੇ ਕਰਨ ਦੇ ਦਾਦਾ-ਦਾਦੀ ਧਰਮਿੰਦਰ ਅਤੇ ਪ੍ਰਕਾਸ਼ ਕੌਰ ਦੇ ਵਿਆਹ ਦੀ ਵਰ੍ਹੇਗੰਢ ਦੇ ਮੌਕੇ 'ਤੇ ਮੰਗਣੀ ਕੀਤੀ ਸੀ। ਇਸ ਮੌਕੇ ਪੂਰੇ ਦਿਓਲ ਪਰਿਵਾਰ ਦੇ ਸ਼ਾਮਲ ਹੋਣ ਦੀ ਖਬਰ ਹੈ।

ਕੀ ਹੇਮਾ ਮਾਲਿਨੀ ਵੀ ਹੋਵੇਗੀ ਸ਼ਾਮਲ?
ਇਹ ਵੀ ਖਬਰਾਂ ਆ ਰਹੀਆਂ ਹਨ ਕਿ ਇਸ ਵਿਆਹ 'ਚ ਕਰਨ ਦੀ ਸੌਤੇਲੀ ਦਾਦੀ ਹੇਮਾ ਮਾਲਿਨੀ ਵੀ ਇਸ ਵਿਆਹ ਦਾ ਹਿੱਸਾ ਹੋ ਸਕਦੀ ਹੈ।
ਕਰਨ ਦਿਓਲ ਦੇ ਸਿਰ ‘ਤੇ ਬਹੁਤ ਜਲਦ ਸੇਹਰਾ ਬੰਨ੍ਹਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦਿਓਲ ਪਰਿਵਾਰ ਜਲਦ ਹੀ ਨਵੀਂ ਨੂੰਹ ਦਾ ਸਵਾਗਤ ਕਰਨ ਜਾ ਰਿਹਾ ਹੈ। ਸ਼ਹਿਨਾਈ ਬਾਲੀਵੁੱਡ ਦੀ ਹੀਮਨ ਯਾਨੀ ਐਕਟਰ ਧਰਮਿੰਦਰ ਦੇ ਘਰ ‘ਚ ਵੱਜਣ ਜਾ ਰਹੀ ਹੈ। ਉਨ੍ਹਾਂ ਦੀ ਤੀਜੀ ਪੀੜ੍ਹੀ ਯਾਨੀ ਉਨ੍ਹਾਂ ਦੇ ਪੋਤੇ ਹੁਣ ਵਿਆਹ ਲਈ ਤਿਆਰ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਰਨ ਦਿਓਲ ਘੋੜੀ ‘ਤੇ ਚੜ੍ਹਨ ਵਾਲੇ ਹਨ, ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।
ਬੇਟੇ ਦੇ ਵਿਆਹ ਨੂੰ ਲੈ ਕੇ ਸੰਨੀ ਦਿਓਲ ਕਾਫੀ ਉਤਸ਼ਾਹਿਤ ਹਨ ਤੇ ਪੂਰਾ ਦਿਓਲ ਪਰਿਵਾਰ ਹੁਣ ਵਿਆਹ ਦੀਆਂ ਤਿਆਰੀਆਂ ‘ਚ ਰੁੱਝਿਆ ਹੋਇਆ ਹੈ। ਕਰਨ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝ ਜਾਣਗੇ। ਬਾਲੀਵੁੱਡ ਦੇ ਹੀ-ਮੈਨ ਯਾਨੀ ਧਰਮਿੰਦਰ ਦੇ ਪੋਤੇ ਕਰਨ ਦਿਓਲ ਨੇ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਦ੍ਰਿਸ਼ਾ ਰਾਏ ਨਾਲ ਬੀਤੇ ਸਾਲ ਮੰਗਣੀ ਕਰ ਲਈ ਸੀ। ਦ੍ਰਿਸ਼ਾ ਰਾਏ ਮਰਹੂਮ ਫ਼ਿਲਮ ਨਿਰਮਾਤਾ ਬਿਮਲ ਰਾਏ ਦੀ ਪੋਤੀ ਹੈ।
-min_baf9f6914ea48da13f27707615bd687b_1280X720.webp)
ਖ਼ਬਰਾਂ ਮੁਤਾਬਕ ਦ੍ਰਿਸ਼ਾ ਰਾਏ ਤੇ ਕਰਨ ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਸ ਜੋੜੇ ਨੂੰ ਕਈ ਮੌਕਿਆਂ ‘ਤੇ ਦੇਖਿਆ ਗਿਆ ਸੀ ਪਰ ਦੋਵਾਂ ‘ਚੋਂ ਕਿਸੇ ਨੇ ਵੀ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ। ਇਹ ਖ਼ਬਰ ਸਾਹਮਣੇ ਆਉਂਦੇ ਹੀ ਧਰਮਿੰਦਰ ਦੇ ਫੈਨਜ਼ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵਧਾਈਆਂ ਦੇ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
