Thursday, 28th of May 2026

ਦਿਵਯੰਕਾ ਤ੍ਰਿਪਾਠੀ ਤੇ ਵਿਵੇਕ ਦਹੀਆ ਦੀ ਹੋਈ ਘਰ ਵਾਪਸੀ, ਕਪਲ ਨੇ ਭਾਰਤੀ ਅੰਬੈਸੀ ਤੇ ਫੈਨਜ਼ ਦਾ ਕੀਤਾ ਧੰਨਵਾਦ

ਮਸ਼ਹੂਰ ਟੀਵੀ ਅਦਾਕਾਰਾ ਦਿਵਯੰਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਯੂਰਪ ਤੋਂ ਵਾਪਸ ਪਰਤ ਆਏ ਹਨ। ਜੋੜੇ ਨੇ ਆਪਣੀ ਤਸਵੀਰਾਂ ਸ਼ੇਅਰ ਕਰਦੇ ਹੋਏ ਭਾਰਤੀ ਅੰਬੈਸੀ ਤੇ ਆਪਣੇ ਫੈਨਜ਼ ਦਾ ਧੰਨਵਾਦ ਕੀਤਾ ਹੈ।

Reported by: PTC Punjabi Desk | Edited by: Pushp Raj  |  July 15th 2024 07:00 PM |  Updated: July 15th 2024 07:00 PM

ਦਿਵਯੰਕਾ ਤ੍ਰਿਪਾਠੀ ਤੇ ਵਿਵੇਕ ਦਹੀਆ ਦੀ ਹੋਈ ਘਰ ਵਾਪਸੀ, ਕਪਲ ਨੇ ਭਾਰਤੀ ਅੰਬੈਸੀ ਤੇ ਫੈਨਜ਼ ਦਾ ਕੀਤਾ ਧੰਨਵਾਦ

Divyanka Tripathi and Vivek Dahiya comeback India : ਮਸ਼ਹੂਰ ਟੀਵੀ ਅਦਾਕਾਰਾ ਦਿਵਯੰਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਯੂਰਪ ਤੋਂ ਵਾਪਸ ਪਰਤ ਆਏ ਹਨ। ਜੋੜੇ ਨੇ ਆਪਣੀ ਤਸਵੀਰਾਂ ਸ਼ੇਅਰ ਕਰਦੇ ਹੋਏ ਭਾਰਤੀ ਅੰਬੈਸੀ ਤੇ ਆਪਣੇ ਫੈਨਜ਼ ਦਾ ਧੰਨਵਾਦ ਕੀਤਾ ਹੈ। 

ਦੱਸ ਦਈਏ ਕਿ ਦਿਵਯੰਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਯੂਰਪ ਵਿੱਚ ਛੁੱਟੀਆਂ ਮਨਾ ਰਹੇ ਸਨ। ਇਸ ਦੌਰਾਨ ਕਾਰ 'ਚੋਂ ਜੋੜੇ ਦਾ ਪਰਸ, ਪਾਸਪੋਰਟ ਅਤੇ ਯਾਤਰਾ 'ਤੇ ਖਰੀਦਿਆ ਗਿਆ ਸਾਰਾ ਸਾਮਾਨ, ਜਿਸ ਦੀ ਕੀਮਤ 10 ਲੱਖ ਰੁਪਏ ਸੀ, ਚੋਰੀ ਹੋ ਗਏ।

ਇਸ ਘਟਨਾ ਤੋਂ ਬਾਅਦ ਦਿਵਯੰਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਨੇ ਭਾਰਤੀ ਦੂਤਾਵਾਸ ਤੋਂ ਮਦਦ ਲਈ। ਭਾਰਤੀ ਦੂਤਾਵਾਸ ਨੇ ਤੁਰੰਤ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਐਮਰਜੈਂਸੀ ਸਰਟੀਫਿਕੇਟ ਜਾਰੀ ਕੀਤੇ, ਤਾਂ ਜੋ ਉਹ ਆਪਣੇ ਦੇਸ਼ ਭਾਰਤ ਵਾਪਸ ਆ ਸਕਣ।

ਦਿਵਯੰਕਾ ਅਤੇ ਵਿਵੇਕ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਕੇ ਭਾਰਤੀ ਦੂਤਾਵਾਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਇਸ ਜੋੜੇ ਨੇ ਆਪਣੀ ਇੱਕ ਮੁਸਕਰਾਉਂਦੇ ਹੋਏ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਦੋਵਾਂ ਨੇ ਇਟਲੀ ਵਿੱਚ ਭਾਰਤੀ ਦੂਤਾਵਾਸ ਵੱਲੋਂ ਜਾਰੀ ਕੀਤਾ ਐਮਰਜੈਂਸੀ ਸਰਟੀਫਿਕੇਟ ਫੜਿਆ ਹੋਇਆ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ - "ਜਲਦੀ ਹੀ ਭਾਰਤ ਜਾ ਰਹੇ ਹਾਂ। ਅਸੀਂ ਤੁਹਾਡੇ ਅਥਾਹ ਪਿਆਰ ਅਤੇ ਸਮਰਥਨ ਲਈ 'ਆਪ' ਦਾ ਧੰਨਵਾਦ ਕਰਨਾ ਚਾਹਾਂਗੇ। ਸਾਡੀ 'ਘਰ ਵਾਪਸੀ' ਨੂੰ ਸੰਭਵ ਬਣਾਉਣ ਲਈ ਭਾਰਤੀ ਦੂਤਾਵਾਸ ਦਾ ਬਹੁਤ ਬਹੁਤ ਧੰਨਵਾਦ।

ਹੋਰ ਪੜ੍ਹੋ : ਰਕੁਲ ਪ੍ਰੀਤ ਸਿੰਘ ਦੇ ਭਰਾ ਨੂੰ ਹੈਦਰਾਬਾਦ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਇਸ ਦੇ ਨਾਲ ਹੀ ਇਸ ਜੋੜੇ ਯੂਰੋਪ ਵਿੱਚ ਮਦਦ ਲਈ ਅੱਗੇ ਆਏ ਉਨ੍ਹਾਂ ਦੇ ਫੈਨਜ਼ ਦਾ ਵੀ ਧੰਨਵਾਦ ਕੀਤਾ ਹੈ। ਦੱਸ ਦਈਏ ਕਿ ਦਿਵਯੰਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਟੀਵੀ ਜਗਤ ਦੇ ਮਸ਼ਹੂਰ ਜੋੜਿਆਂ ਚੋਂ ਇੱਕ ਹਨ। ਫੈਨਜ਼ ਇਸ ਜੋੜੀ ਨੂੰ ਕਾਫੀ ਪਸੰਦ ਕਰਦੇ ਹਨ। 

- PTC PUNJABI


Popular Posts