ਟੀਵੀ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਸ਼ਿਵਾਂਗੀ ਜੋਸ਼ੀ ਨੂੰ ਹੋਇਆ ਕਿਡਨੀ ਇਨਫੈਕਸ਼ਨ, ਹਸਪਤਾਲ ‘ਚ ਚੱਲ ਰਿਹਾ ਇਲਾਜ
ਬਾਲੀਵੁੱਡ ਇੰਡਸਟਰੀ ਤੋਂ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ । ਸ਼ਿਵਾਂਗੀ ਜੋਸ਼ੀ ਨੂੰ ਕਿਡਨੀ ‘ਚ ਇਨਫੈਕਸ਼ਨ ਹੋ ਗਿਆ ਹੈ । ਜਿਸ ਤੋਂ ਬਾਅਦ ਅਦਾਕਾਰਾ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ।
ਟੀਵੀ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਸ਼ਿਵਾਂਗੀ ਜੋਸ਼ੀ ਨੂੰ ਹੋਇਆ ਕਿਡਨੀ ਇਨਫੈਕਸ਼ਨ, ਹਸਪਤਾਲ ‘ਚ ਚੱਲ ਰਿਹਾ ਇਲਾਜ
ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖਬਰ ਸਾਹਮਣੇ ਆਈ ਹੈ ਕਿ ਅਦਾਕਾਰਾ ਸ਼ਿਵਾਗੀ ਜੋਸ਼ੀ (shivangi joshi)ਨੂੰ ਕਿਡਨੀ ‘ਚ ਇਨਫੈਕਸ਼ਨ ਹੋ ਗਿਆ ਹੈ । ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ । ਅਦਾਕਾਰਾ ਨੇ ਹਸਪਤਾਲ ਤੋਂ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਪਣੀ ਸਿਹਤ ਬਾਰੇ ਅਪਡੇਟ ਦਿੱਤਾ ਹੈ ।

ਸ਼ਿਵਾਂਗੀ ਜੋਸ਼ੀ ਦਾ ਹੈਲਥ ਅਪਡੇਟ
ਹਸਪਤਾਲ ਤੋਂ ਜਿਸ ਤਸਵੀਰ ਨੂੰ ਸ਼ਿਵਾਂਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਉਸ ਤਸਵੀਰ ‘ਚ ਉਹ ਮੁਸਕਰਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਤਸਵੀਰ ਦੇ ਨਾਲ ਹੀ ਉਸ ਨੇ ਆਪਣੀ ਸਿਹਤ ਨੂੰ ਲੈ ਕੇ ਅਪਡੇਟ ਵੀ ਦਿੱਤਾ ਹੈ ।ਉਸ ਨੇ ਇਸ ਤਸਵੀਰ ਦੇ ਨਾਲ ਕੈਪਸ਼ਨ ‘ਚ ਲਿਖਿਆ ‘ਹਾਏ ਸਭ ਨੂੰ, ਪਿਛਲੇ ਕੁਝ ਦਿਨਾਂ ਤੋਂ ਮੇਰੀ ਕਿਡਨੀ ‘ਚ ਇਨਫੈਕਸ਼ਨ ਹੈ।

ਪਰ ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਪਰਿਵਾਰ, ਦੋਸਤਾਂ, ਡਾਕਟਰਾਂ ਅਤੇ ਹਸਪਤਾਲ ਦੇ ਕਰਮਚਾਰੀਆਂ ਅਤੇ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਹੁਣ ਬਿਹਤਰ ਮਹਿਸੂਸ ਕਰ ਰਹੀ ਹਾਂ। ਇਹ ਤੁਹਾਨੂੰ ਵੀ ਯਾਦ ਦਿਵਾਉਣ ਦੇ ਲਈ ਹੈ ਕਿ ਆਪਣੇ ਸਰੀਰ, ਦਿਮਾਗ ਅਤੇ ਆਤਮਾ ਦਾ ਖਿਆਲ ਰੱਖਣਾ ਹੋਵੇਗਾ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਖੁਦ ਨੂੰ ਹਾਈਡ੍ਰੇਟ ਰੱਖੋ।ਸਭ ਨੂੰ ਬਹੁਤ ਸਾਰਾ ਪਿਆਰ, ਮੈਂ ਜਲਦ ਹੀ ਐਕਸ਼ਨ ‘ਚ ਵਾਪਸ ਪਰਤਾਂਗੀ। ਰਿਕਵਰ ਅਤੇ ਹੀਲ ਕਰ ਰਹੀ ਹਾਂ, ਬਹੁਤ ਸਾਰਾ ਪਿਆਰ’।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
