ਗੌਹਰ ਖ਼ਾਨ ਨੇ ਆਪਣੇ ਨਵ-ਜਨਮੇ ਬੇਟੇ ਦੀ ਪਹਿਲੀ ਤਸਵੀਰ ਸਾਂਝੀ ਕਰਦੇ ਹੋਏ ਕੀਤਾ ਉਸ ਦੇ ਨਾਂ ਦਾ ਖੁਲਾਸਾ, ਫੈਨਜ਼ ਨੇ ਕਿਹਾ-'ਸੋ ਕਿਊਟ'
ਬਾਲੀਵੁੱਡ ਅਦਾਕਾਰਾ ਗੌਹਰ ਖਾਨ ਅਤੇ ਉਨ੍ਹਾਂ ਦੇ ਪਤੀ ਜ਼ੈਦ ਦਰਬਾਰ ਕੁਝ ਦਿਨ ਪਹਿਲਾਂ ਹੀ ਮਾਤਾ-ਪਿਤਾ ਬਣੇ ਹਨ। ਹੁਣ ਜੋੜੇ ਨੇ ਆਪਣੇ ਬੱਚੇ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਸ ਦਾ ਨਾਂ ਵੀ ਫੈਨਜ਼ ਨੂੰ ਦੱਸਿਆ ਹੈ।
ਗੌਹਰ ਖ਼ਾਨ ਨੇ ਆਪਣੇ ਨਵ-ਜਨਮੇ ਬੇਟੇ ਦੀ ਪਹਿਲੀ ਤਸਵੀਰ ਸਾਂਝੀ ਕਰਦੇ ਹੋਏ ਕੀਤਾ ਉਸ ਦੇ ਨਾਂ ਦਾ ਖੁਲਾਸਾ, ਫੈਨਜ਼ ਨੇ ਕਿਹਾ-'ਸੋ ਕਿਊਟ'
Gauhar Khan son pics : ਫ਼ਿਲਮ ਤੇ OTT ਦੀ ਦੁਨੀਆ 'ਚ ਆਪਣੀ ਛਾਪ ਛੱਡ ਰਹੀ ਅਭਿਨੇਤਰੀ ਗੌਹਰ ਖ਼ਾਨ ਨੇ ਪਿਛਲੇ ਮਹੀਨੇ ਹੀ ਮਾਂ ਬਣੀ ਹੈ ਤੇ ਉਸ ਨੇ ਆਪਣੀ ਜ਼ਿੰਦਗੀ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਹੁਣ ਅਭਿਨੇਤਰੀ ਨੇ ਆਪਣੇ ਪਿਆਰੇ ਬੇਟੇ ਦਾ ਨਾਂਅ ਫੈਨਜ਼ ਨੂੰ ਦੱਸਿਆ ਹੈ ਤੇ ਉਸ ਦੀ ਪਹਿਲੀ ਝਲਕ ਦਿਖਾਈ ਹੈ।

ਹਾਲਾਂਕਿ ਗੌਹਰ ਖ਼ਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਪਰ ਜਦੋਂ ਤੋਂ ਉਹ ਮਾਂ ਬਣੀ ਹੈ, ਉਸ ਨੇ ਆਪਣੇ ਬੇਟੇ ਨਾਲ ਇੱਕ ਵੀ ਤਸਵੀਰ ਸ਼ੇਅਰ ਨਹੀਂ ਕੀਤੀ ਹੈ। ਉਸ ਦੇ ਨਿੱਕੇ ਜਿਹੇ ਬੇਟੇ ਨੂੰ ਦੇਖਣ ਲਈ ਫੈਨਜ਼ ਬਹੁਤ ਉਤਸ਼ਾਹਿਤ ਹਨ। ਖੈਰ, ਹੁਣ ਗੌਹਰ ਨੇ ਆਪਣੇ ਪ੍ਰਸ਼ੰਸਕਾਂ ਦੀ ਇੱਛਾ ਪੂਰੀ ਕਰ ਦਿੱਤੀ ਹੈ ਅਤੇ ਆਪਣੇ ਬੇਟੇ ਨਾਲ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ।
ਗੌਹਰ ਖ਼ਾਨ ਨੇ ਆਪਣੇ ਬੇਟੇ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ
ਗੌਹਰ ਖ਼ਾਨ ਨੇ 10 ਜੂਨ 2023 ਨੂੰ ਇੰਸਟਾਗ੍ਰਾਮ ਅਕਾਊਂਟ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਸਨ। ਦੋਵਾਂ ਫੈਮਿਲੀ ਫੋਟੋਆਂ ਵਿੱਚ ਗੌਹਰ ਆਪਣੇ ਪਿਆਰੇ ਬੇਟੇ ਨੂੰ ਪਿਆਰ ਨਾਲ ਦੇਖ ਰਹੀ ਹੈ। ਨਵੇਂ ਜਨਮੇ ਬੱਚੇ ਨੂੰ ਜ਼ੈਦ ਅਤੇ ਗੌਹਰ ਨੇ ਗੋਦ ਵਿੱਚ ਚੁੱਕਿਆ ਹੋਇਆ ਹੈ, ਨਵੇਂ ਮੰਮੀ-ਡੈਡੀ ਆਪਣੇ ਛੋਟੇ ਬੱਚੇ ਨੂੰ ਪਿਆਰ ਨਾਲ ਨਿਹਾਰਦੇ ਹੋਏ ਨਜ਼ਰ ਆ ਰਹੇ ਹਨ। ਮਾਤਾ-ਪਿਤਾ ਬਨਣ ਦੀ ਖੁਸ਼ੀ ਉਨ੍ਹਾਂ ਦੇ ਚਿਹਰਿਆਂ 'ਤੇ ਸਾਫ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਗੌਹਰ ਖ਼ਾਨ ਦੇ ਛੋਟੇ ਸ਼ਹਿਜ਼ਾਦਾ ਵੀ ਚਿੱਟੇ ਅਤੇ ਲਾਲ ਰੰਗ ਦੀ ਸੁਪਰਮੈਨ ਪ੍ਰਿੰਟਿਡ ਡਰੈੱਸ 'ਚ ਕਿਊਟ ਲੱਗ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਉਸ ਦੇ ਬੱਚੇ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ।
ਗੌਹਰ ਖ਼ਾਨ ਨੇ ਦੱਸਿਆ ਬੇਟੇ ਦਾ ਨਾਂਅ
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗੌਹਰ ਖਾਨ ਨੇ ਆਪਣੇ ਬੇਟੇ ਦੇ ਨਾਂ ਦਾ ਖੁਲਾਸਾ ਕੀਤਾ ਹੈ। ਗੌਹਰ ਨੇ ਕੈਪਸ਼ਨ 'ਚ ਲਿਖਿਆ- "ਸਾਡੇ ਜ਼ੇਹਾਨ। ਮਾਸ਼ਅੱਲ੍ਹਾ, ਇੱਕ ਮਹੀਨਾ ਪੂਰਾ ਹੋਣ 'ਤੇ ਅਸੀਂ ਆਪਣੇ ਛੋਟੇ ਬੱਚੇ ਦਾ ਨਾਂ ਦੱਸ ਰਹੇ ਹਾਂ। ਤੁਹਾਡੇ ਪਿਆਰ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਉਸ ਲਈ ਤੁਹਾਡੇ ਲਗਾਤਾਰ ਆਸ਼ੀਰਵਾਦ ਦੀ ਮੰਗ ਕਰਦੇ ਹਾਂ ' ਅਤੇ ਆਪਣੇ ਛੋਟੇ ਬੱਚੇ ਦੀ ਗੋਪਨੀਯਤਾ ਦੀ ਬੇਨਤੀ। ਉਸ ਲਈ ਆਪਣਾ ਪਿਆਰ ਇਸੇ ਤਰ੍ਹਾਂ ਭੇਜਦੇ ਰਹਿਣਾ।"
_8dbc4c5ec4ccbc95b37762b7bc12810e_1280X720.webp)
ਦੱਸ ਦਈਏ ਕਿ 11 ਮਈ, 2023 ਨੂੰ, ਗੌਹਰ ਖ਼ਾਨ ਨੇ ਇੱਕ ਬਿਆਨ ਜਾਰੀ ਕਰਕੇ ਐਲਾਨ ਕੀਤਾ ਕਿ ਉਹ ਮਾਂ ਬਣ ਗਈ ਹੈ। 39 ਸਾਲਾ ਗੌਹਰ ਨੇ ਪੋਸਟ 'ਚ ਦੱਸਿਆ ਸੀ ਕਿ ਉਸ ਨੇ ਬੇਟੇ ਨੂੰ ਜਨਮ ਦਿੱਤਾ ਹੈ। ਗੌਹਰ ਖ਼ਾਨ ਨੇ 25 ਦਸੰਬਰ 2020 ਨੂੰ ਸੋਸ਼ਲ ਮੀਡੀਆ ਇੰਨਫਿਊਲੈਂਸਰ ਜ਼ੈਦ ਦਰਬਾਰ ਨਾਲ ਵਿਆਹ ਕੀਤਾ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
