ਏਕਮ ਗਰੇਵਾਲ ਦੇ ਜਨਮ ਦਿਨ ‘ਤੇ ਮਾਂ ਰਵਨੀਤ ਗਰੇਵਾਲ ਅਤੇ ਪਿਤਾ ਗਿੱਪੀ ਗਰੇਵਾਲ ਨੇ ਦਿੱਤੀ ਵਧਾਈ
ਰਵਨੀਤ ਗਰੇਵਾਲ ਨੇ ਆਪਣੇ ਪੁੱਤਰ ਦੇ ਲਈ ਬਹੁਤ ਹੀ ਖੂਬਸੂਰਤ ਜਿਹਾ ਕੈਪਸ਼ਨ ਵੀ ਇਸ ਤਸਵੀਰ ਦੇ ਨਾਲ ਲਿਖਿਆ ਹੈ । ਰਵਨੀਤ ਗਰੇਵਾਲ ਨੇ ਲਿਖਿਆ ‘ਜਨਮ ਦਿਨ ਮੁਬਾਰਕ ਪੁੱਤਰ, ਹੁਣ ਤੁਸੀਂ 16 ਸਾਲ ਦੇ ਹੋ ਅਤੇ ਆਪਣੇ ਸੁਫ਼ਨਿਆਂ ਦੇ ਬਿਲਕੁਲ ਨੇੜੇ ।
ਏਕਮ ਗਰੇਵਾਲ ਦੇ ਜਨਮ ਦਿਨ ‘ਤੇ ਮਾਂ ਰਵਨੀਤ ਗਰੇਵਾਲ ਅਤੇ ਪਿਤਾ ਗਿੱਪੀ ਗਰੇਵਾਲ ਨੇ ਦਿੱਤੀ ਵਧਾਈ
ਗਿੱਪੀ ਗਰੇਵਾਲ (Gippy Grewal)ਅਤੇ ਰਵਨੀਤ ਗਰੇਵਾਲ (Ravneet Grewal) ਨੇ ਆਪਣੇ ਵੱਡੇ ਪੁੱਤਰ ਦੇ ਜਨਮ ਦਿਨ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਰਵਨੀਤ ਗਰੇਵਾਲ ਅਤੇ ਗਿੱਪੀ ਗਰੇਵਾਲ ਨੇ ਆਪਣੇ ਪੁੱਤਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਦਾਜ ਲੋਭੀਆਂ ਲਈ ਆਖੀ ਵੱਡੀ ਗੱਲ, ਕਿਹਾ ‘ਵਿਆਹ ਤਾਂ ਬਹੁਤ ਹੀ ਸਾਦਗੀ ਨਾਲ ਹੋਣੇ ਚਾਹੀਦੇ ਹਨ’, ਵੇਖੋ ਵੀਡੀਓ
ਰਵਨੀਤ ਗਰੇਵਾਲ ਨੇ ਆਪਣੇ ਪੁੱਤਰ ਦੇ ਲਈ ਬਹੁਤ ਹੀ ਖੂਬਸੂਰਤ ਜਿਹਾ ਕੈਪਸ਼ਨ ਵੀ ਇਸ ਤਸਵੀਰ ਦੇ ਨਾਲ ਲਿਖਿਆ ਹੈ । ਰਵਨੀਤ ਗਰੇਵਾਲ ਨੇ ਲਿਖਿਆ ‘ਜਨਮ ਦਿਨ ਮੁਬਾਰਕ ਪੁੱਤਰ, ਹੁਣ ਤੁਸੀਂ 16 ਸਾਲ ਦੇ ਹੋ ਅਤੇ ਆਪਣੇ ਸੁਫ਼ਨਿਆਂ ਦੇ ਬਿਲਕੁਲ ਨੇੜੇ । ਤੁਸੀਂ ਆਪਣੇ ਸੁਫਨਿਆਂ ਨੂੰ ਪੂਰੇ ਧੀਰਜ ਅਤੇ ਤਨਦੇਹੀ ਦੇ ਨਾਲ ਪੂਰਾ ਕਰੋ’।
ਏਕਮ ਗਰੇਵਾਲ ਹੈ ਗਿੱਪੀ ਗਰੇਵਾਲ ਦਾ ਵੱਡਾ ਪੁੱਤਰ
ਗਿੱਪੀ ਗਰੇਵਾਲ ਅਤੇ ਰਵਨੀਤ ਗਰੇਵਾਲ ਦੇ ਤਿੰਨ ਪੁੱਤਰ ਹਨ । ਜਿਸ ਚੋਂ ਏਕਮ ਗਰੇਵਾਲ ਸਭ ਤੋਂ ਵੱਡਾ ਹੈ, ਉਸ ਤੋਂ ਛੋਟਾ ਸ਼ਿੰਦਾ ਗਰੇਵਾਲ ਅਤੇ ਸਭ ਤੋਂ ਛੋਟਾ ਗੁਰਬਾਜ਼ ਗਰੇਵਾਲ ਹੈ । ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਸ਼ਿੰਦਾ ਗਰੇਵਾਲ ਤਾਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕਿਆ ਹੈ ।
_2c53dbbe73df4af10bb6df01d4f7418a_1280X720.webp)
ਗਿੱਪੀ ਗਰੇਵਾਲ ਨੇ ਬਤੌਰ ਗਾਇਕ ਆਪਣਾ ਕਰੀਅਰ ਸ਼ੁਰੂ ਕੀਤਾ ਸੀ । ਵਿਆਹ ਤੋਂ ਬਾਅਦ ਉਨ੍ਹਾਂ ਦੇ ਕਰੀਅਰ ਨੇ ਰਫਤਾਰ ਫੜੀ ਅਤੇ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ । ਗਿੱਪੀ ਗਰੇਵਾਲ ਆਪਣੀ ਪਤਨੀ ਨੂੰ ਆਪਣਾ ਲੱਕੀ ਚਾਰਮ ਮੰਨਦੇ ਹਨ । ਕਿਉਂਕਿ ਰਵਨੀਤ ਗਰੇਵਾਲ ਦੇ ਜ਼ਿੰਦਗੀ ‘ਚ ਆਉਣ ਤੋਂ ਬਾਅਦ ਹੀ ਉਹ ਤਰੱਕੀ ਦੀ ਰਾਹ ਵੱਲ ਵਧੇ ਅਤੇ ਅੱਜ ਉਹ ਇੱਕ ਕਾਮਯਾਬ ਗਾਇਕ ਦੇ ਨਾਲ-ਨਾਲ ਕਾਮਯਾਬ ਅਦਾਕਾਰ ਵੀ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
