ਸੁਰਿੰਦਰ ਛਿੰਦਾ ਨੂੰ ਯਾਦ ਕਰ ਭਾਵੁਕ ਹੋਏ ਗੁਰਦਾਸ ਮਾਨ, ਗਾਇਕ ਨੇ ਸਟੇਜ ‘ਤੇ ਸੁਰਿੰਦਰ ਛਿੰਦਾ ਨੂੰ ਪੈਰੀਂ ਹੱਥ ਲਾ ਕੇ ਕੀਤਾ ਸੀ ਸੁਆਗਤ, ਵੇਖੋ ਵੀਡੀਓ
ਸੁਰਿੰਦਰ ਛਿੰਦਾ ਬੀਤੇ ਦਿਨ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਗਏ । ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਵੀ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ ਹਨ । ਗੁਰਦਾਸ ਮਾਨ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਗੁਰਦਾਸ ਮਾਨ ਪੀਟੀਸੀ ਪੰਜਾਬੀ ਦੇ ਮਿਊਜ਼ਿਕ ਅਵਾਰਡ ਸ਼ੋਅ ਦੇ ਦੌਰਾਨ ਸੁਰਿੰਦਰ ਛਿੰਦਾ ਦਾ ਸੁਆਗਤ ਕਰਦੇ ਹੋਏ ਨਜ਼ਰ ਆ ਰਹੇ ਹਨ ।
ਸੁਰਿੰਦਰ ਛਿੰਦਾ ਨੂੰ ਯਾਦ ਕਰ ਭਾਵੁਕ ਹੋਏ ਗੁਰਦਾਸ ਮਾਨ, ਗਾਇਕ ਨੇ ਸਟੇਜ ‘ਤੇ ਸੁਰਿੰਦਰ ਛਿੰਦਾ ਨੂੰ ਪੈਰੀਂ ਹੱਥ ਲਾ ਕੇ ਕੀਤਾ ਸੀ ਸੁਆਗਤ, ਵੇਖੋ ਵੀਡੀਓ
ਸੁਰਿੰਦਰ ਛਿੰਦਾ (Surinder Shinda) ਬੀਤੇ ਦਿਨ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਗਏ । ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਵੀ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ ਹਨ । ਗੁਰਦਾਸ ਮਾਨ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਗੁਰਦਾਸ ਮਾਨ ਪੀਟੀਸੀ ਪੰਜਾਬੀ ਦੇ ਮਿਊਜ਼ਿਕ ਅਵਾਰਡ ਸ਼ੋਅ ਦੇ ਦੌਰਾਨ ਸੁਰਿੰਦਰ ਛਿੰਦਾ ਦਾ ਸੁਆਗਤ ਕਰਦੇ ਹੋਏ ਨਜ਼ਰ ਆ ਰਹੇ ਹਨ ।

ਜਿਉਂ ਹੀ ਸੁਰਿੰਦਰ ਛਿੰਦਾ ਸਟੇਜ ‘ਤੇ ਪਹੁੰਚਦੇ ਹਨ ਤਾਂ ਗਾਇਕ ਗੁਰਦਾਸ ਮਾਨ ਉਨ੍ਹਾਂ ਦਾ ਸਤਿਕਾਰ ਕਰਦੇ ਹੋਏ ਉਨ੍ਹਾਂ ਦੇ ਪੈਰੀਂ ਹੱਥ ਲਾਉਂਦੇ ਹਨ ਅਤੇ ਸੁਰਿੰਦਰ ਛਿੰਦਾ ਉਨ੍ਹਾਂ ਨੂੰ ਗਲ ਨਾਲ ਲਾ ਲੈਂਦੇ ਹਨ ।

ਫੈਨਸ ਨੇ ਦਿੱਤੇ ਰਿਐਕਸ਼ਨ
ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ । ਫੈਨਸ ਦਾ ਕਹਿਣਾ ਹੈ ਕਿ ‘ਸਤਿਕਾਰ ਕਰਨਾ ਕੋਈ ਮਾਨ ਸਾਬ ਤੁਹਾਡੇ ਤੋਂ ਸਿੱਖੇ’। ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ ‘ਗੁਰਦਾਮ ਮਾਨ ਸਾਬ ਹਰ ਕਿਸੇ ਦਾ ਸਤਿਕਾਰ ਕਰਦੇ ਹਨ’। ਇਸ ਦੇ ਨਾਲ ਹੀ ਕਈਆਂ ਨੇ ਸੁਰਿੰਦਰ ਛਿੰਦਾ ਨੂੰ ਆਪਣੀ ਸ਼ਰਧਾਂਲਜੀ ਭੇਂਟ ਕੀਤੀ ਹੈ ।

ਕਈ ਦਿਨਾਂ ਤੋਂ ਬੀਮਾਰ ਸਨ ਸੁਰਿੰਦਰ ਛਿੰਦਾ
ਦੱਸ ਦਈਏ ਕਿ ਸੁਰਿੰਦਰ ਛਿੰਦਾ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ । ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ । ਕੁਝ ਦਿਨ ਪਹਿਲਾਂ ਵੀ ਉਨ੍ਹਾਂ ਦੇ ਦਿਹਾਂਤ ਦੀ ਅਫਵਾਹ ਫੈਲੀ ਸੀ, ਪਰ ਉਨ੍ਹਾਂ ਦੇ ਪੁੱਤਰ ਨੇ ਸੋਸ਼ਲ ਮੀਡੀਆ ‘ਤੇ ਲਾਈਵ ਆ ਕੇ ਇਨ੍ਹਾਂ ਸਾਰੀਆਂ ਅਫਵਾਹਾਂ ਨੂੰ ਗਲਤ ਦੱਸਿਆ ਸੀ । ਪਰ ਅਫਸੋਸ ਉਨ੍ਹਾਂ ਦੀ ਮੌਤ ਦੀ ਇਹ ਅਫਵਾਹ ਬੀਤੇ ਦਿਨ ਸੱਚ ਸਾਬਿਤ ਹੋ ਗਈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
