TMKOC ਫੇਮ ਅਦਾਕਾਰ ਗੁਰਚਰਨ ਸਿੰਘ ਸੋਢੀ ਨੇ ਕਿੰਝ ਬਿਤਾਏ ਗੁਮਸ਼ੁਦਗੀ ਦੇ ਦਿਨ, 17 ਦਿਨਾਂ ਤੱਕ ਨਹੀਂ ਬਦਲੇ ਕੱਪੜੇ
‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ‘ਸੋਢੀ’ ਗੁਰੂਚਰਨ ਸਿੰਘ ਬੀਤੇ ਦਿਨੀਂ ਲਾਪਤਾ ਹੋਣ ਦੀਆਂ ਖਬਰਾਂ ਦੇ ਚੱਲਦੇ ਸੁਰਖੀਆਂ 'ਚ ਰਹੇ ਹਨ। ਬਹੁਤ ਸਾਰੀਆਂ ਰਿਪੋਰਟਾਂ ਆ ਰਹੀਆਂ ਸਨ ਕਿ ਗੁਰਚਰਨ ਪੈਸੇ ਦੀ ਤੰਗੀ ਸੀ ਤੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਗਾਇਬ ਹੋ ਗਏ ਸਨ, ਪਰ ਹਾਲ ਹੀ 'ਚ ਗੁਰਚਰਨ ਨੇ ਇਸ ਸਬੰਧੀ ਸੱਚਾਈ ਦੱਸੀ ਹੈ।
TMKOC ਫੇਮ ਅਦਾਕਾਰ ਗੁਰਚਰਨ ਸਿੰਘ ਸੋਢੀ ਨੇ ਕਿੰਝ ਬਿਤਾਏ ਗੁਮਸ਼ੁਦਗੀ ਦੇ ਦਿਨ, 17 ਦਿਨਾਂ ਤੱਕ ਨਹੀਂ ਬਦਲੇ ਕੱਪੜੇ
TMKOC Fame Gurucharan Singh news: ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ‘ਸੋਢੀ’ ਗੁਰੂਚਰਨ ਸਿੰਘ ਬੀਤੇ ਦਿਨੀਂ ਲਾਪਤਾ ਹੋਣ ਦੀਆਂ ਖਬਰਾਂ ਦੇ ਚੱਲਦੇ ਸੁਰਖੀਆਂ 'ਚ ਰਹੇ ਹਨ। ਬਹੁਤ ਸਾਰੀਆਂ ਰਿਪੋਰਟਾਂ ਆ ਰਹੀਆਂ ਸਨ ਕਿ ਗੁਰਚਰਨ ਪੈਸੇ ਦੀ ਤੰਗੀ ਸੀ ਤੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਗਾਇਬ ਹੋ ਗਏ ਸਨ, ਪਰ ਹਾਲ ਹੀ 'ਚ ਗੁਰਚਰਨ ਨੇ ਇਸ ਸਬੰਧੀ ਸੱਚਾਈ ਦੱਸੀ ਹੈ।
ਹਾਲ ਹੀ ਵਿੱਚ ਮੀਡੀਆਨਾਲ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਹੈ ਕਿ ਉਹ ਕਰਜ਼ੇ ਕਾਰਨ ਨਹੀਂ ਗਏ ਸੀ ਸਗੋਂ ਉਹ ਆਪਣੇ ਕੁਝ ਕਰੀਬੀਆਂ ਦੇ ਵਿਵਹਾਰ ਤੋਂ ਸਗੋਂ ਉਸ ਦੇ ਕੁਝ ਕਰੀਬੀਆਂ ਨੇ ਉਨ੍ਹਾਂ ਦੇ ਦਿਲ ਨੂੰ ਠੇਸ ਪਹੁੰਚਾਈ ਸੀ ਜਿਸ ਦੇ ਚੱਲਦੇ ਉਹ ਧਾਰਮਿਕ ਯਾਤਰਾ ਉੱਤੇ ਚੱਲੇ ਗਏ ਸੀ ਤੇ ਉਹ ਕਦੇ ਵੀ ਵਾਪਸ ਨਹੀਂ ਆਉਣਾ ਚਾਹੁੰਦੇ ਸੀ।
ਗੁਰਚਰਨ ਸਿੰਘ ਨੇ ਦੱਸਿਆ ਕਿ ਉਹ 25 ਦਿਨਾਂ ਤੱਕ ਉਨ੍ਹਾਂ ਨੇ ਆਪਣੇ ਦਿਨ ਕਿਵੇਂ ਕੱਟੇ, ਉਨ੍ਹਾਂ ਨੇ ਕੀ ਖਾਧਾ ਅਤੇ ਆਪਣੇ ਦਿਨ ਕਿਵੇਂ ਬਤੀਤ ਕੀਤੇ। ਗੁਰਚਰਨ ਸਿੰਘ ਨੇ ਦੱਸਿਆ ਕਿ ਮੈਂ ਇਸ ਲਈ ਗਾਇਬ ਨਹੀਂ ਹੋਇਆ ਕਿਉਂਕਿ ਮੈਂ ਕਰਜ਼ਾ ਨਹੀਂ ਮੋੜਨਾ ਚਾਹੁੰਦਾ ਸੀ। ਮੇਰੇ ਕੋਲ ਅਜੇ ਵੀ ਕਰਜ਼ਾ ਹੈ। ਮੇਰੇ ਇਰਾਦੇ ਨੇਕ ਹਨ ਅਤੇ ਕਰਜ਼ਾ ਲੈਣ ਤੋਂ ਬਾਅਦ, ਮੈਂ ਅਜੇ ਵੀ ਕ੍ਰੈਡਿਟ ਕਾਰਡ ਅਤੇ EMI ਭੁਗਤਾਨ ਕਰ ਰਿਹਾ ਹਾਂ।
25 ਦਿਨਾਂ ਵਿੱਚ ਆਇਆ ਵੱਡਾ ਬਦਲਾਅ
ਗੁਰਚਰਨ ਕੋਲ ਕੋਈ ਕੰਮ ਨਹੀਂ ਸੀ ਅਤੇ ਉਹ 4 ਸਾਲਾਂ ਤੋਂ ਕੰਮ ਦੀ ਤਲਾਸ਼ ਕਰ ਰਿਹਾ ਸੀ। ਗੁਰੂਚਰਨ ਨੂੰ ਲੱਗਦਾ ਹੈ ਕਿ 25 ਦਿਨ ਘਰ ਤੋਂ ਦੂਰ ਰਹਿਣ ਤੋਂ ਬਾਅਦ ਉਸ ਵਿਚ ਕਾਫੀ ਬਦਲਾਅ ਆਇਆ ਹੈ। ਉਨ੍ਹਾਂ ਨੇ ਕਿਹਾ, ਮੈਂ ਬਦਲ ਗਿਆ ਹਾਂ। ਮੈਂ 25 ਦਿਨਾਂ ਵਿੱਚ ਦੁਨੀਆਂ ਦੇਖੀ ਹੈ। ਮੈਂ ਅਧਿਆਤਮਕ ਯਾਤਰਾ 'ਤੇ ਸੀ ਅਤੇ ਇਹ ਸਭ ਮੈਂ ਕਿਸੇ ਪਬਲੀਸਿਟੀ ਸਟੰਟ ਲਈ ਨਹੀਂ ਕੀਤਾ।
ਬਿਨਾਂ ਸੋਚੇ-ਸਮਝੇ ਡਰਾਈਵਰ ਨੂੰ 50 ਹਜ਼ਾਰ ਰੁਪਏ ਦੇ ਦਿੱਤੇ
ਗੁਰੂਚਰਨ ਨੇ ਕਿਹਾ, ਮੈਂ ਪੈਸੇ ਨਾਲ ਜੁੜੇ ਕਈ ਫੈਸਲੇ ਲਏ ਹਨ। ਮੈਂ ਲੋਕਾਂ ਨੂੰ ਸਲਾਹ ਦੇਵਾਂਗਾ ਕਿ ਉਹ ਪੈਸੇ ਉਧਾਰ ਲੈਣ ਦੇ ਚੱਕਰ ਵਿੱਚ ਨਾਂ ਫਸਣ। ਤੁਸੀਂ ਕਰਜ਼ੇ ਤੋਂ ਬਾਅਦ ਕਰਜ਼ਾ ਲੈਂਦੇ ਰਹੋ। ਉਸ ਨੇ ਦੱਸਿਆ ਕਿ ਜਦੋਂ ਉਸ ਕੋਲ ਪੈਸੇ ਹੁੰਦੇ ਸਨ ਤਾਂ ਉਹ ਬਿਨਾਂ ਸੋਚੇ-ਸਮਝੇ 50 ਹਜ਼ਾਰ ਰੁਪਏ ਆਪਣੇ ਡਰਾਈਵਰ ਨੂੰ ਦੇ ਦਿੰਦਾ ਸੀ ਅਤੇ ਜਦੋਂ ਰਸੋਈਏ ਦਾ ਘਰ ਬਣਾ ਰਿਹਾ ਸੀ ਤਾਂ ਵੀ ਉਨ੍ਹਾਂ ਉਸ ਦੀ ਪੈਸੇ ਦੇ ਕੇ ਉਸ ਦੀ ਮਦਦ ਕੀਤੀ।
ਹੋਰ ਪੜ੍ਹੋ : ਬਾਲੀਵੁੱਡ ਦੇ ਮਸ਼ਹੂਰ ਗਾਇਕ ਅਰਮਾਨ ਮਲਿਕ ਦਾ ਜਨਮਦਿਨ ਅੱਜ, ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ
ਗੁਰੂਚਰਨ ਨੂੰ ਸਵਾਲ ਕੀਤਾ ਗਿਆ ਕਿ ਉਹ ਇਸ ਤਰ੍ਹਾਂ ਕਿਉਂ ਛੱਡ ਗਿਆ ਸੀ। ਇਸ 'ਤੇ ਉਸ ਨੇ ਜਵਾਬ ਦਿੱਤਾ ਕਿ ਉਸ ਦੇ ਕੁਝ ਨਜ਼ਦੀਕੀਆਂ ਨੇ ਉਸ ਦਾ ਦਿਲ ਦੁਖਾਇਆ ਹੈ। ਗੁਰੂਚਰਨ ਨੇ ਕਿਹਾ, ਨਿਰਮਾਤਾ ਅਸਿਤ ਕੁਮਾਰ ਮੋਦੀ ਮੈਨੂੰ ਕਹਿੰਦੇ ਹਨ, 'ਜੇ ਤੁਸੀਂ ਮੈਨੂੰ ਬੁਲਾਇਆ ਹੁੰਦਾ ਤਾਂ ਮੈਂ ਵੀ ਤੁਹਾਡੇ ਨਾਲ ਆਉਂਦਾ।' ਘਰ ਛੱਡਣ 'ਤੇ, ਉਸ ਨੇ ਕਿਹਾ, ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਆਪਣੇ ਪਰਿਵਾਰ ਅਤੇ ਦੁਨੀਆ ਤੋਂ ਦੂਰ ਕਰ ਲੈਂਦੇ ਹੋ। ਮੇਰੇ ਕਰੀਬੀਆਂ ਨੇ ਮੇਰਾ ਦਿਲ ਦੁਖਾਇਆ ਸੀ। ਕੰਮ ਲਈ ਕੋਸ਼ਿਸ਼ ਕਰਨ 'ਤੇ ਵੀ ਮੈਨੂੰ ਰਿਜੈਕਸ਼ਨ ਮਿਲ ਰਹੇ ਸਨ। ਇਹ ਵੀ ਹੈ ਕਿ ਹਾਲਾਤ ਜੋ ਮਰਜ਼ੀ ਹੋਣ, ਮੈਂ ਆਪਣੀ ਜਾਨ ਕੁਰਬਾਨ ਕਰਨ ਬਾਰੇ ਸੋਚ ਵੀ ਨਹੀਂ ਸਕਦਾ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
