ਹਿਨਾ ਖ਼ਾਨ ਨੇ ਉਮਰਾਹ ਦੇ ਦੌਰਾਨ ਦਾ ਵੀਡੀਓ ਕੀਤਾ ਸਾਂਝਾ, ਨਮਾਜ ਪੜ੍ਹਦੀ ਆਈ ਨਜ਼ਰ
ਅਦਾਕਾਰਾ ਹਿਨਾ ਖ਼ਾਨ ਇਨ੍ਹੀਂ ਦਿਨੀਂ ਮੱਕਾ ਮਦੀਨਾ ਗਈ ਹੋਈ ਹੈ । ਜਿੱਥੇ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਉਮਰਾਹ ਕਰਦੀ ਹੋਈ ਨਜ਼ਰ ਆ ਰਹੀ ਹੈ ।
ਹਿਨਾ ਖ਼ਾਨ ਨੇ ਉਮਰਾਹ ਦੇ ਦੌਰਾਨ ਦਾ ਵੀਡੀਓ ਕੀਤਾ ਸਾਂਝਾ, ਨਮਾਜ ਪੜ੍ਹਦੀ ਆਈ ਨਜ਼ਰ
ਹਿਨਾ ਖ਼ਾਨ (Hina Khan) ਇਨ੍ਹੀਂ ਦਿਨੀਂ ਉਮਰਾਹ ਦੇ ਲਈ ਮੱਕਾ ਮਦੀਨਾ ਗਈ ਹੋਈ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉਹ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰ ਰਹੀ ਹੈ । ਹੁਣ ਉਸ ਨੇ ਨਮਾਜ਼ ਪੜ੍ਹਨ ਦੇ ਦੌਰਾਨ ਦਾ ਨਵਾਂ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਨਮਾਜ਼ ਪੜ੍ਹਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਦਿਲ ਸਚ ਮੇਂ ਝੂਮ ਉਠਤਾ ਹੈ’।

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦੀ ਜਿੰਮ ਪਾਰਟਨਰ ਨੇ ਵਰਕ ਆਊਟ ਦੌਰਾਨ ਅਦਾਕਾਰਾ ਨੂੰ ਮੋਢਿਆਂ ‘ਤੇ ਚੁੱਕਿਆ, ਵੀਡੀਓ ਹੋ ਰਿਹਾ ਵਾਇਰਲ
ਇਸ ਤੋਂ ਪਹਿਲਾਂ ਵੀ ਸਾਂਝੀਆਂ ਕੀਤੀਆਂ ਸਨ ਤਸਵੀਰਾਂ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਮੱਕਾ ਮਦੀਨਾ ਤੋਂ ਆਪਣੀ ਮਾਂ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਜਿਸ ‘ਚ ਅਦਾਕਾਰਾ ਨੇ ਦੱਸਿਆ ਸੀ ਕਿ ਉਹ ਉਮਰਾਹ ਦੇ ਲਈ ਇੱਥੇ ਆਈ ਹੋਈ ਹੈ ਅਤੇ ਖੁਦਾ ਦੇ ਘਰ ਆ ਕੇ ਉਹ ਬਹੁਤ ਹੀ ਖੁਸ਼ ਹੈ ਅਤੇ ਉਸ ਨੇ ਮੈਨੂੰ ਬਹੁਤ ਸਾਰੀਆਂ ਨਿਆਮਤਾਂ ਦੇ ਨਾਲ ਨਵਾਜ਼ਿਆ ਹੈ ।

ਹੋਰ ਪੜ੍ਹੋ : ਪਰਿਵਾਰ ਦੇ ਨਾਲ ਸਮਾਂ ਬਿਤਾਉਂਦੀ ਨਜ਼ਰ ਆਈ ਅਦਾਕਾਰਾ ਗੀਤਾ ਬਸਰਾ,ਪਹਿਲੀ ਵਾਰ ਪੁੱਤਰ ਦਾ ਦਿਖਾਇਆ ਚਿਹਰਾ
ਪਤਲੇ ਕੱਪੜਿਆਂ ਕਾਰਨ ਹੋਈ ਸੀ ਟ੍ਰੋਲ
ਹਿਨਾ ਖ਼ਾਨ ਨੂੰ ਉਸ ਦੇ ਪਤਲੇ ਕੱਪੜਿਆਂ ਦੇ ਕਾਰਨ ਟ੍ਰੋਲਿੰਗ ਦਾ ਸ਼ਿਕਾਰ ਵੀ ਹੋਣਾ ਪਿਆ ਸੀ । ਲੋਕਾਂ ਦ ਕਹਿਣਾ ਸੀ ਕਿ ਉਹ ਏਨੇ ਪਤਲੇ ਕੱਪੜੇ ਪਾ ਕੇ ਉਮਰਾਹ ਕਰਨ ਦੇ ਲਈ ਕਿਉਂ ਆਈ ਹੈ । ਇਸ ਦੌਰਾਨ ਹਿਨਾ ਖ਼ਾਨ ਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰ ਵੀ ਨਜ਼ਰ ਆਏ ਸਨ ।

ਅਕਸ਼ਰਾ ਸਿੰਘ ਨਾਂਅ ਦੇ ਕਿਰਦਾਰ ਨੇ ਦਿਵਾਈ ਪਛਾਣ
ਹਿਨਾ ਖ਼ਾਨ ਨੇ ਉਂਝ ਤਾਂ ਕਈ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ, ਪਰ ‘ਯੇ ਰਿਸ਼ਤਾ ਕਯਾ ਕਹਿਲਾਤਾ’ ਨੇ ਉਸ ਨੂੰ ਇੰਡਸਟਰੀ ‘ਚ ਪਛਾਣ ਦਿਵਾਈ ਸੀ । ਸੀਰੀਅਲ ‘ਚ ਉਹ ਨੈਤਿਕ ਦੀ ਪਤਨੀ ਬਣੀ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
