ਸ਼ਿਲਪਾ ਸ਼ੈੱਟੀ ਦੀ ਜਿੰਮ ਪਾਰਟਨਰ ਨੇ ਵਰਕ ਆਊਟ ਦੌਰਾਨ ਅਦਾਕਾਰਾ ਨੂੰ ਮੋਢਿਆਂ ‘ਤੇ ਚੁੱਕਿਆ, ਵੀਡੀਓ ਹੋ ਰਿਹਾ ਵਾਇਰਲ

ਸ਼ਿਲਪਾ ਸ਼ੈੱਟੀ ਆਪਣੀ ਫਿੱਟਨੈਸ ਦਾ ਬਹੁਤ ਜ਼ਿਆਦਾ ਖਿਆਲ ਰੱਖਦੀ ਹੈ। ਉਹ ਘੰਟਿਆਂ ਬੱਧੀ ਜਿੰਮ ‘ਚ ਪਸੀਨਾ ਵਹਾੳੇੁਂਦੀ ਹੈ। ਹੁਣ ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।

Written by  Shaminder   |  March 24th 2023 09:37 AM  |  Updated: March 24th 2023 09:37 AM

ਸ਼ਿਲਪਾ ਸ਼ੈੱਟੀ ਦੀ ਜਿੰਮ ਪਾਰਟਨਰ ਨੇ ਵਰਕ ਆਊਟ ਦੌਰਾਨ ਅਦਾਕਾਰਾ ਨੂੰ ਮੋਢਿਆਂ ‘ਤੇ ਚੁੱਕਿਆ, ਵੀਡੀਓ ਹੋ ਰਿਹਾ ਵਾਇਰਲ

ਸ਼ਿਲਪਾ ਸ਼ੈੱਟੀ (Shilpa Shetty)ਜਿਸ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ । ਉਹ ਬੇਸ਼ੱਕ ਫ਼ਿਲਮਾਂ ‘ਚ ਥੋੜੀ ਘੱਟ ਸਰਗਰਮ ਹੈ । ਪਰ ਸੋਸ਼ਲ ਮੀਡੀਆ ‘ਤੇ ਉਹ ਅਕਸਰ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ।

ਹੋਰ ਪੜ੍ਹੋ :  ਪਰਿਵਾਰ ਦੇ ਨਾਲ ਸਮਾਂ ਬਿਤਾਉਂਦੀ ਨਜ਼ਰ ਆਈ ਅਦਾਕਾਰਾ ਗੀਤਾ ਬਸਰਾ,ਪਹਿਲੀ ਵਾਰ ਪੁੱਤਰ ਦਾ ਦਿਖਾਇਆ ਚਿਹਰਾ

ਹੁਣ ਉਸ ਦਾ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਜਿੰਮ ‘ਚ ਨਜ਼ਰ ਆ ਰਹੀ ਹੈ । 

ਫਿੱਟਨੈੱਸ ਦੇ ਲਈ ਜਾਣੀ ਜਾਂਦੀ ਹੈ ਅਦਾਕਾਰਾ

ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀ ਫਿੱਟਨੈੱਸ ਦੇ ਲਈ ਜਾਣੀ ਜਾਂਦੀ ਹੈ । ਖੁਦ ਨੂੰ ਫਿੱਟ ਰੱਖਣ ਦੇ ਲਈ ਉਹ ਜਿੰਮ ‘ਚ ਖੂਬ ਪਸੀਨਾ ਵਹਾਉਂਦੀ ਹੋਈ ਦਿਖਾਈ ਦਿੰਦੀ ਹੈ । ਹੁਣ ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੀ ਜਿੰਮ ਪਾਰਟਨਰ ਦੇ ਨਾਲ ਵਰਕ ਆਊਟ ਕਰਦੀ ਹੋਈ ਨਜ਼ਰ ਆ ਰਹੀ ਹੈ ।

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਦੀ ਜਿੰਮ ਪਾਰਟਨਰ ਉਸ ਨੂੰ ਮੋਢਿਆਂ ‘ਤੇ ਚੁੱਕੇ ਹੋਏ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਦਰਸ਼ਕਾਂ ਦੇ ਵੱਲੋਂ ਵੀ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । 

ਯੋਗਾ ਕਰਕੇ ਵੀ ਖੁਦ ਨੂੰ ਰੱਖਦੀ ਹੈ ਫਿੱਟ 

ਅਦਾਕਾਰਾ ਸ਼ਿਲਪਾ ਸ਼ੈੱਟੀ ਦੋ ਬੱਚਿਆਂ ਦੀ ਮਾਂ ਹੈ ਅਤੇ ਖੁਦ ਨੂੰ ਫਿੱਟ ਰੱਖਣ ਦੇ ਲਈ ਉਹ ਜਿੱਥੇ ਜਿੰਮ ‘ਚ ਵਰਕ ਆਊਟ ਕਰਦੀ ਹੈ, ਉੱਥੇ ਹੀ ਯੋਗਾ ਕਰਕੇ ਵੀ ਖੁਦ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰਦੀ ਨਜ਼ਰ ਆਉਂਦੀ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network