ਕੀ ਅਰਮਾਨ ਮਲਿਕ ਤੋਂ ਤਲਾਕ ਲੈਣ ਜਾ ਰਹੀ ਪਾਇਲ ਮਲਿਕ, ਵਾਇਰਲ ਵੀਡੀਓ ਕਾਰਨ ਲੱਗ ਰਹੇ ਕਿਆਸ
ਪਾਇਲ ਮਲਿਕ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਪਾਇਲ ਮਲਿਕ ਕਹਿ ਰਹੀ ਹੈ ਕਿ ‘ਮੈਂ ਚਾਰਾਂ ਬੱਚਿਆਂ ਨੂੰ ਲਿਜਾ ਸਕਦੀ ਹਾਂ।ਮੈਂ ਸਾਰੇ ਬੱਚਿਆਂ ਨੂੰ ਪਾਲ ਸਕਦੀ ਹਾਂ ਪਰ ਗੋਲੂ ਜ਼ੈਦ ਤੋਂ ਬਿਨ੍ਹਾਂ ਨਹੀਂ ਰਹਿ ਸਕਦੀ।
ਕੀ ਅਰਮਾਨ ਮਲਿਕ ਤੋਂ ਤਲਾਕ ਲੈਣ ਜਾ ਰਹੀ ਪਾਇਲ ਮਲਿਕ, ਵਾਇਰਲ ਵੀਡੀਓ ਕਾਰਨ ਲੱਗ ਰਹੇ ਕਿਆਸ
ਅਰਮਾਨ ਮਲਿਕ (Armaan Malik) ਤੇ ਕ੍ਰਿਤਿਕਾ ਮਲਿਕ ਇਨ੍ਹੀਂ ਦਿਨੀਂ ਬਿੱਗ ਬੌਸ ਓਟੀਟੀ ‘ਚ ਧਮਾਲ ਮਚਾ ਰਹੇ ਹਨ । ਇਸ ਸ਼ੋਅ ‘ਚ ਤਿੰਨਾਂ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਹਾਲਾਂਕਿ ਪਾਇਲ ਮਲਿਕ ਘਰ ‘ਚ ਕੁਝ ਦਿਨ ਗੁਜ਼ਾਰਨ ਮਗਰੋਂ ਹੀ ਬੇਘਰ ਹੋ ਗਈ ਸੀ । ਪਰ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਕਈ ਗੱਲਾਂ ਆਖੀਆਂ ਹਨ । ਉਸ ਦਾ ਬੀਤੇ ਦਿਨੀਂ ਵੀ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਸ ਨੇ ਦੱਸਿਆ ਸੀ ਕਿ ਅਰਮਾਨ ਮਲਿਕ ਨੇ ਦੂਜਾ ਵਿਆਹ ਕਰਕੇ ਗਲਤੀ ਕੀਤੀ ਹੈ ਤੇ ਉਹ ਕਦੇ ਵੀ ਨਹੀਂ ਚਾਹੇਗੀ ਕਿ ਲੋਕ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਦੂਜਾ ਵਿਆਹ ਕਰਵਾਉਣ ।ਇਸ ਤੋਂ ਬਾਅਦ ਪਾਇਲ ਮਲਿਕ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ।
ਜਿਸ ‘ਚ ਪਾਇਲ ਮਲਿਕ ਕਹਿ ਰਹੀ ਹੈ ਕਿ ‘ਮੈਂ ਚਾਰਾਂ ਬੱਚਿਆਂ ਨੂੰ ਲਿਜਾ ਸਕਦੀ ਹਾਂ।ਮੈਂ ਸਾਰੇ ਬੱਚਿਆਂ ਨੂੰ ਪਾਲ ਸਕਦੀ ਹਾਂ ਪਰ ਗੋਲੂ ਜ਼ੈਦ ਤੋਂ ਬਿਨ੍ਹਾਂ ਨਹੀਂ ਰਹਿ ਸਕਦੀ। ਅਸੀਂ ਤਿੰਨੋ ਵੱਖ ਹੋਵਾਂਗੇ ਜਾਂ ਫਿਰ ਇੱਕ ਜਣਾ ਇੱਕਲਾ ਰਹੇਗਾ । ਇਹ ਕੁਝ ਵੀ ਹਾਲੇ ਪਤਾ ਨਹੀਂ ਹੈ । ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਫੈਨਸ ਦੇ ਵੱਲੋਂ ਵੀ ਕਈ ਰਿਐਕਸ਼ਨ ਦਿੱਤੇ ਜਾ ਰਹੇ ਹਨ।
ਅਰਮਾਨ ਮਲਿਕ ਨੇ ਕਰਵਾਏ ਦੋ ਵਿਆਹ
ਯੂਟਿਊਬਰ ਅਰਮਾਨ ਮਲਿਕ ਨੇ ਦੋ ਵਿਆਹ ਕਰਵਾਏ ਹਨ । ਪਾਇਲ ਅਤੇ ਕ੍ਰਿਤਿਕਾ ਦੋਵੇਂ ਸਹੇਲੀਆਂ ਹਨ । ਅਰਮਾਨ ਮਲਿਕ ਦੇ ਨਾਲ ਵਿਆਹ ਤੋਂ ਬਾਅਦ ਪਾਇਲ ਮਲਿਕ ਦੇ ਘਰ ਕ੍ਰਿਤਿਕਾ ਦਾ ਆਉਣਾ ਜਾਣਾ ਜਾਰੀ ਰਿਹਾ । ਜਿਸ ਤੋਂ ਬਾਅਦ ਅਰਮਾਨ ਮਲਿਕ ਤੇ ਕ੍ਰਿਤਿਕਾ ਨੂੰ ਪਿਆਰ ਹੋ ਗਿਆ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ । ਹਾਲਾਂਕਿ ਪਾਇਲ ਮਲਿਕ ਦੀ ਨਰਾਜ਼ਗੀ ਦਾ ਸਾਹਮਣਾ ਵੀ ਅਰਮਾਨ ਨੂੰ ਕਰਨਾ ਪਿਆ ਸੀ । ਪਰ ਕੁਝ ਸਮੇਂ ਬਾਅਦ ਦੋਵਾਂ ਦਰਮਿਆਨ ਸਬੰਧ ਠੀਕ ਹੋ ਗਏ ਸਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :