ਗਾਇਕਾ ਜੋਤੀ ਨੂਰਾਂ ਦੀਆਂ ਮੁਸ਼ਕਿਲਾਂ ਵਧੀਆਂ, ਸਾਬਕਾ ਪਤੀ ਨੇ ਲਗਾਏ ਬਦਮਾਸ਼ਾਂ ਤੋਂ ਕੁਟਵਾਉਣ ਦੇ ਇਲਜ਼ਾਮ, ਥਾਣੇ ਤੋਂ ਤਸਵੀਰਾਂ ਆਈਆਂ ਸਾਹਮਣੇ
ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾ ’ਤੇ ਗੰਭੀਰ ਇਲਜ਼ਾਮ ਲੱਗੇ ਹਨ । ਜੋਤੀ ਨੂਰਾ 'ਤੇ ਉਸ ਦੇ ਪਤੀ ਕੁਨਾਲ ਪਾਸੀ ਨੇ ਬਦਮਾਸ਼ ਬੁਲਾ ਕੇ ਉਸ ਨੂੰ ਕੁੱਟਵਾਉਣ ਦੇ ਇਲਜ਼ਾਮ ਲਗਾਏ ਹਨ ।
ਗਾਇਕਾ ਜੋਤੀ ਨੂਰਾਂ ਦੀਆਂ ਮੁਸ਼ਕਿਲਾਂ ਵਧੀਆਂ, ਸਾਬਕਾ ਪਤੀ ਨੇ ਲਗਾਏ ਬਦਮਾਸ਼ਾਂ ਤੋਂ ਕੁਟਵਾਉਣ ਦੇ ਇਲਜ਼ਾਮ, ਥਾਣੇ ਤੋਂ ਤਸਵੀਰਾਂ ਆਈਆਂ ਸਾਹਮਣੇ
ਗਾਇਕਾ ਜੋਤੀ ਨੂਰਾਂ (Jyoti Nooran) ਦੀ ਮੁਸ਼ਕਿਲਾਂ ਘੱਟਣ ਦਾ ਨਾਂਅ ਨਹੀਂ ਲੈ ਰਹੀਆਂ । ਪਿਛਲੇ ਲੰਮੇ ਸਮੇਂ ਤੋਂ ਉਸ ਦਾ ਆਪਣੇ ਪਤੀ ਕੁਨਾਲ ਪਾਸੀ ਦੇ ਨਾਲ ਵਿਵਾਦ ਚੱਲ ਰਿਹਾ ਸੀ ।ਜਿਸ ਤੋਂ ਬਾਅਦ ਗਾਇਕਾ ਕੁਨਾਲ ਪਾਸੀ ਦੇ ਨਾਲੋਂ ਵੱਖ ਹੋ ਗਈ ਸੀ । ਪਰ ਹੁਣ ਮੁੜ ਤੋਂ ਕੁਨਾਲ ਪਾਸੀ ਚਰਚਾ ‘ਚ ਆ ਗਿਆ ਹੈ। ਉਸ ਨੇ ਗਾਇਕਾ ‘ਤੇ ਕਈ ਸੰਗੀਨ ਇਲਜ਼ਾਮ ਲਗਾਏ ਹਨ । ਗਾਇਕਾ ਦੇ ਪਤੀ ਨੇ ਇਸ ਸਬੰਧੀ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ‘ਚ ਉਸ ਨੇ ਦੱਸਿਆ ਹੈ ਕਿ ਜੋਤੀ ਨੂਰਾਂ ਨੇ ਬਦਮਾਸ਼ਾਂ ਨੂੰ ਬੁਲਾ ਕੇ ਉਸ ਦੀ ਕੁੱਟਮਾਰ ਕਰਵਾਈ ਹੈ । ਇਸ ਸਬੰਧੀ ਥਾਣੇ ਚੋਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ । ਜਿਨ੍ਹਾਂ ‘ਚ ਗਾਇਕਾ ਤੇ ਕੁਨਾਲ ਪਾਸੀ ਥਾਣੇ ‘ਚ ਨਜ਼ਰ ਆ ਰਹੇ ਹਨ । ਕੁਨਾਲ ਪਾਸੀ ਨੇ ਥਾਣਾ ਰਾਮਾਮੰਡੀ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ । ਕੁਨਾਲ ਪਾਸੀ ਨੇ ਦੱਸਿਆ ਕਿ ਜੋਤੀ ਨੂਰਾ ਨੇ ਉਸ ਨੂੰ ਵਿਧੀਪੁਰ ਫਲਾਈਓਵਰ 'ਤੇ ਬੁਲਾਇਆ ਸੀ।
ਕੁਨਾਲ ਨੇ ਦੱਸਿਆ ਕਿ ਉਹ ਦੇਰ ਰਾਤ ਆਪਣੀ ਫਾਰਚੂਨ ਕਾਰ ਵਿੱਚ ਵਿਧੀਪੁਰ ਫਲਾਈਓਵਰ ਗਿਆ, ਜਿੱਥੇ ਜੋਤੀ ਨੂਰਾਨ ਦੀ ਫਾਰਚੂਨਰ ਕਾਰ ਪੀਬੀ 08 8008 ਅਤੇ ਇੱਕ ਹੋਰ ਕਾਰ ਨੰਬਰ ਪੀਬੀ 09 ਏਜੀ 7129 ਖੜ੍ਹੀ ਸੀ। ਕੁਨਾਲ ਦਾ ਇਲਜ਼ਾਮ ਕਿ ਇਸ ਦੌਰਾਨ ਇਕ ਆਈ-20 ਕਾਰ ਆਉਂਦੀ ਹੈ , ਤੇ ਵਿੱਚ ਸਵਾਰ ਲੋਕ ਉਸ ਤੇ ਹਮਲਾ ਕਰ ਦਿੰਦੇ ਹਨ ।

ਕੁਨਾਲ ਪਾਸੀ ਦਾ ਕਹਿਣਾ ਹੈ ਕਿ ਉਸ ਨੇ ਬੜੀ ਹੀ ਮੁਸ਼ਕਿਲ ਦੇ ਨਾਲ ਆਪਣੀ ਜਾਨ ਪੁਲਿਸ ਪੀਸੀਆਰ ਦੇ ਕੋਲ ਪਹੁੰਚ ਕੇ ਬਚਾਈ ਹੈ। ਪੁਲਿਸ ਮੁਲਾਜਮਾਂ ਨੂੰ ਦੇਖ ਕੇ ਹਮਲਾਵਰ ਫ਼ਰਾਰ ਹੋ ਜਾਂਦੇ ਹਨ । ਫਿਲਹਾਲ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :