ਜਲੰਧਰ ‘ਚ ਇੱਕ ਪ੍ਰੋਗਰਾਮ ਕਰਕੇ ਪਰਤ ਰਹੀ ਜੋਤੀ ਨੂਰਾਂ ਦੀ ਕਾਰ ‘ਤੇ ਹਮਲਾ, ਇੱਕ ਸ਼ਖਸ ਰਾਊਂਡ ਅੱਪ
ਪੰਜਾਬ ‘ਚ ਅਪਰਾਧਾਂ ਦਾ ਸਿਲਸਿਲਾ ਸਿਖਰਾਂ ‘ਤੇ ਪਹੁੰਚ ਗਿਆ ਹੈ। ਆਮ ਲੋਕ ਤਾਂ ਦੂਰ ਦੀ ਗੱਲ ਸੈਲੀਬ੍ਰੇਟੀਜ਼ ਤੱਕ ਸੁਰੱਖਿਅਤ ਨਹੀਂ ਹਨ । ਬੀਤੀ ਰਾਤ ਜੋਤੀ ਨੂਰਾਂ ਦੀ ਕਾਰ ‘ਤੇ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਲੰਧਰ ‘ਚ ਇੱਕ ਪ੍ਰੋਗਰਾਮ ਕਰਕੇ ਪਰਤ ਰਹੀ ਜੋਤੀ ਨੂਰਾਂ ਦੀ ਕਾਰ ‘ਤੇ ਹਮਲਾ, ਇੱਕ ਸ਼ਖਸ ਰਾਊਂਡ ਅੱਪ
ਪੰਜਾਬ ‘ਚ ਅਪਰਾਧਕ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ । ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੀ ਪ੍ਰਸਿੱਧ ਸੂਫ਼ੀ ਗਾਇਕਾ ਜੋਤੀ ਨੂਰਾਂ (Jyoti nooran) ਦੀ ਕਾਰ ‘ਤੇ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਗਾਇਕਾ ਦੇਰ ਰਾਤ ਵਡਾਲਾ ਚੌਂਕ ਦੇ ਕੋਲ ਕਿਸੇ ਪ੍ਰੋਗਰਾਮ ਤੋਂ ਵਾਪਸ ਆ ਰਹੇ ਸਨ । ਇਸੇ ਦੌਰਾਨ ਗੁਰੁ ਨਾਨਕ ਚੌਕ ਦੇ ਕੋਲ ਬਾਈਕ ‘ਤੇ ਸਵਾਰ ਮੁੰਡਿਆਂ ਨੇ ਕਾਰ ‘ਤੇ ਹਮਲਾ ਕਰ ਦਿੱਤਾ ।
ਹੋਰ ਪੜ੍ਹੋ : ਹਰਭਜਨ ਸਿੰਘ ਨੇ ਆਪਣੀ ਛੋਟੀ ਭੈਣ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਦਿੱਤੀ ਜਨਮ ਦਿਨ ਦੀ ਵਧਾਈ
ਗਾਇਕਾ ਦੀ ਟੀਮ ਦੇ ਵੱਲੋਂ ਇਸ ਸਬੰਧੀ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ । ਜਿਸ ਤੋਂ ਬਾਅਦ ਇਸ ਮਾਮਲੇ ‘ਚ ਪੁਲਿਸ ਨੇ ਇੱਕ ਸ਼ਖਸ ਨੂੰ ਰਾਊਂਡ ਅਪ ਕੀਤਾ ਗਿਆ ਹੈ। ਜੋਤੀ ਨੂਰਾਂ ਦੀ ਟੀਮ ਦਾ ਕਹਿਣਾ ਹੈ ਕਿ ਦੇਰ ਰਾਤ ਜਦੋਂ ਉਹ ਕਿਸੇ ਪ੍ਰੋਗਰਾਮ ਤੋਂ ਵਾਪਸ ਪਰਤ ਰਹੇ ਸਨ ਕਿ ਕੁਝ ਬਾਈਕ ਸਵਾਰ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਜਦੋਂ ਉਨ੍ਹਾਂ ਨੇ ਕਾਰ ਹੌਲੀ ਕੀਤੀ ਤਾਂ ਇਨ੍ਹਾਂ ਮੁੰਡਿਆਂ ਨੇ ਕਾਰ ‘ਤੇ ਹਮਲਾ ਕਰ ਦਿੱਤਾ।
ਜੋਤੀ ਨੂਰਾਂ ਦਾ ਵਰਕ ਫ੍ਰੰਟ
ਜੋਤੀ ਨੂਰਾਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਪਹਿਲਾਂ ਦੋਵੇਂ ਭੈਣਾਂ ਇੱਕਠੀਆਂ ਗਾਉਂਦੀਆਂ ਸਨ ਅਤੇ ਇੰਡਸਟਰੀ ‘ਚ ਨੂਰਾਂ ਸਿਸਟਰਸ ਦੇ ਨਾਲ ਮਸ਼ਹੂਰ ਸਨ । ਪਰ ਪਿਛਲੇ ਕਈ ਮਹੀਨਿਆਂ ਤੋਂ ਇਹ ਜੋੜੀ ਵੱਖ ਹੋ ਚੁੱਕੀ ਹੈ ਅਤੇ ਇੱਕਲੇ ਹੀ ਗਾਉਂਦੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
