ਜੋਤੀ ਨੂਰਾਂ ਦੇ ਘਰ ਆਈਆਂ ਖੁਸ਼ੀਆਂ, ਭੈਣ ਦੀਪਿਕਾ ਦੇ ਘਰ ਰੱਖੀ ਮਹਿੰਦੀ ਦੀ ਰਸਮ

ਜੋਤੀ ਨੂਰਾਂ ਦੇ ਘਰ ਇੱਕ ਵਾਰ ਮੁੜ ਤੋਂ ਖੁਸ਼ੀਆਂ ਪਰਤੀਆਂ ਹਨ । ਇੱਕ ਵਾਰ ਮੁੜ ਤੋਂ ਗਾਇਕਾ ਦੇ ਘਰ ਸ਼ਹਿਨਾਈਆਂ ਗੂੰਜਣ ਵਾਲੀਆਂ ਹਨ । ਜੀ ਹਾਂ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਸਿਰ ‘ਤੇ ਇੱਕ ਚੰਗੇਰ ਸਜਾਈ ਹੋਏ ਨਜ਼ਰ ਆ ਰਹੀ ਹੈ।

Reported by: PTC Punjabi Desk | Edited by: Shaminder  |  June 28th 2024 12:01 PM |  Updated: June 28th 2024 12:01 PM

ਜੋਤੀ ਨੂਰਾਂ ਦੇ ਘਰ ਆਈਆਂ ਖੁਸ਼ੀਆਂ, ਭੈਣ ਦੀਪਿਕਾ ਦੇ ਘਰ ਰੱਖੀ ਮਹਿੰਦੀ ਦੀ ਰਸਮ

ਜੋਤੀ ਨੂਰਾਂ  (Jyoti Nooran) ਦੇ ਘਰ ਇੱਕ ਵਾਰ ਮੁੜ ਤੋਂ ਖੁਸ਼ੀਆਂ ਪਰਤੀਆਂ ਹਨ । ਇੱਕ ਵਾਰ ਮੁੜ ਤੋਂ ਗਾਇਕਾ ਦੇ ਘਰ ਸ਼ਹਿਨਾਈਆਂ ਗੂੰਜਣ ਵਾਲੀਆਂ ਹਨ । ਜੀ ਹਾਂ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਸਿਰ ‘ਤੇ ਇੱਕ ਚੰਗੇਰ ਸਜਾਈ ਹੋਏ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਮੇਰੀ ਭੈਣ ਦੀਪਿਕਾ ਜੀ ਦੇ ਘਰ ਮਹਿੰਦੀ ਦੀ ਰਸਮ, ਸਭ ਦਿਓ ਦੁਆਵਾਂ’ । ਜਿਸ ਤੋਂ ਲੱਗਦਾ ਹੈ ਕਿ ਜੋਤੀ ਨੂਰਾਂ ਦੇ ਘਰ ਮੁੜ ਤੋਂ ਰੌਣਕਾਂ ਲੱਗਣ ਜਾ ਰਹੀਆਂ ਹਨ । ਜੋਤੀ ਨੂਰਾਂ ਆਪਣੀ ਮਾਂਗ ‘ਚ ਸੰਦੂਰ ਸਜਾਈ ਨਜ਼ਰ ਆਈ । ਪਰ ਗਾਇਕਾ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਜੋਤੀ ਨੂਰਾਂ ਦੀ ਮਹਿੰਦੀ ਦੀ ਰਸਮ ਹੋਣ ਜਾ ਰਹੀ ਹੈ ਜਾਂ ਫਿਰ ਉਸ ਦੇ ਪਰਿਵਾਰਕ ਮੈਂਬਰ ਦੀ ਮਹਿੰਦੀ ਸੈਰੇਮਨੀ ਹੈ। 

ਹੋਰ ਪੜ੍ਹੋ  : ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਨੇ ਵੱਖ-ਵੱਖ ਧਰਮ ਕਾਰਨ ਕੀਤਾ ਸੀ ਬ੍ਰੇਕਅੱਪ, ਸਾਬਕਾ ਬੁਆਏ ਫ੍ਰੈਂਡ ਦੀ ਮਿਸਟਰੀ ਗਰਲ ਨਾਲ ਫੋਟੋ ‘ਤੇ ਨਹੀਂ ਦਿੱਤਾ ਰਿਐਕਸ਼ਨ

ਜੋਤੀ ਨੂਰਾਂ ਦਾ ਕੁਨਾਲ ਪਾਸੀ ਨਾਲ ਹੋਇਆ ਸੀ ਝਗੜਾ

ਜੋਤੀ ਨੂਰਾਂ ਦਾ ਆਪਣੇ ਪਤੀ ਦੇ ਨਾਲ ਕੁਝ ਸਮਾਂ ਪਹਿਲਾਂ ਵਿਵਾਦ ਹੋਇਆ ਸੀ । ਇਸ ਝਗੜੇ ਦੇ ਦੌਰਾਨ ਜੋਤੀ ਨੇ ਆਪਣੇ ਪਤੀ ਕੁਨਾਲ ਪਾਸੀ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ । ਜਿਸ ਤੋਂ ਬਾਅਦ ਜੋਤੀ ਨੂਰਾਂ ਉਸਮਾਨ ਦੇ ਨਾਲ ਰਿਲੇਸ਼ਨਸ਼ਿਪ ‘ਚ ਸਨ ।

ਹੁਣ ਜਿਸ ਤਰ੍ਹਾਂ ਜੋਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝਾ ਕੀਤਾ ਹੈ । ਉਸ ਤੋਂ ਕਿਆਸਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਕਿਉਂਕਿ ਫੈਨਸ ਨੂੰ ਲੱਗ ਰਿਹਾ ਹੈ ਕਿ ਜੋਤੀ ਉਸਮਾਨ ਦੇ ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਕ ਤੌਰ ‘ਤੇ ਅਮਲੀ ਜਾਮਾ ਤਾਂ ਪਹਿਨਾਉਣ ਨਹੀਂ ਜਾ ਰਹੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network