Vicky Kaushal: ਪਤਨੀ ਕੈਟਰੀਨਾ ਨਾਲ ਇੰਝ ਵੀਕੈਂਡ ਮਨਾਉਂਦੇ ਨਜ਼ਰ ਆਏ ਵਿੱਕੀ ਕੌਸ਼ਲ, ਜੋੜੇ ਦੀਆਂ ਰੋਮਾਂਟਿਕ ਤਸਵੀਰਾਂ ਹੋਇਆਂ ਵਾਇਰਲ

ਕੈਟਰੀਨਾ ਕੈਫ ਨੇ ਐਤਵਾਰ ਨੂੰ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਚੰਗਾ ਸਮਾਂ ਬਿਤਾਇਆ। ਅਭਿਨੇਤਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਕੁੱਝ ਸਟੋਰੀਜ਼ ਸ਼ੇਅਰ ਕੀਤੀਆਂ। ਜਿਨ੍ਹਾਂ 'ਚ ਉਹ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਘਰ ਦੀ ਬਾਲਕੋਨੀ 'ਚ ਰੋਮਾਂਟਿਕ ਹੁੰਦੀ ਨਜ਼ਰ ਆਈ।

Written by  Pushp Raj   |  August 07th 2023 05:02 PM  |  Updated: August 07th 2023 05:02 PM

Vicky Kaushal: ਪਤਨੀ ਕੈਟਰੀਨਾ ਨਾਲ ਇੰਝ ਵੀਕੈਂਡ ਮਨਾਉਂਦੇ ਨਜ਼ਰ ਆਏ ਵਿੱਕੀ ਕੌਸ਼ਲ, ਜੋੜੇ ਦੀਆਂ ਰੋਮਾਂਟਿਕ ਤਸਵੀਰਾਂ ਹੋਇਆਂ ਵਾਇਰਲ

Katrina Kaif and Vicky Kaushal Romantic pics: ਬਾਲੀਵੁੱਡ ਦੇ ਮਸ਼ਹੂਰ ਕਪਲ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਫੈਨਜ਼ ਦੀ ਪਸੰਦੀਦਾ ਜੋੜੀਆਂ ਚੋਂ ਇੱਕ  ਹੈ। ਹਾਲ ਹੀ ਵਿੱਚ ਇਸ ਜੋੜੇ ਦੀਆਂ ਖੂਬਸੂਰਤ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। 

ਦੱਸ ਦਈਏ ਕਿ ਵਿਆਹ ਤੋਂ ਬਾਅਦ ਅਦਾਕਾਰਾ ਕੈਟਰੀਨਾ ਕੈਫ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਪਤੀ ਵਿੱਕੀ ਕੌਸ਼ਲ ਤੇ ਪਰਿਵਾਰ ਮੈਂਬਰਾਂ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦ ਹੈ। ਹਾਲ ਹੀ 'ਚ ਕੈਟਰੀਨਾ ਕੈਫ ਨੇ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਵੀਕੈਂਡ ਦੀਆਂ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ। 

 ਕੈਟਰੀਨਾ ਕੈਫ ਨੇ ਐਤਵਾਰ ਨੂੰ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਚੰਗਾ ਸਮਾਂ ਬਿਤਾਇਆ। ਅਭਿਨੇਤਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਕੁੱਝ ਸਟੋਰੀਜ਼ ਸ਼ੇਅਰ ਕੀਤੀਆਂ। ਜਿਨ੍ਹਾਂ 'ਚ ਉਹ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਘਰ ਦੀ ਬਾਲਕੋਨੀ 'ਚ ਰੋਮਾਂਟਿਕ ਹੁੰਦੀ ਨਜ਼ਰ ਆਈ। ਤਸਵੀਰਾਂ 'ਚ ਉਹ ਵਿੱਕੀ ਨਾਲ ਬਾਲਕੋਨੀ 'ਚ ਖੜ੍ਹੀ ਸਮੁੰਦਰ ਦਾ ਨਜ਼ਾਰਾ ਦੇਖ ਰਹੀ ਹੈ ਅਤੇ ਦੂਜੀ ਤਸਵੀਰ 'ਚ ਜੋੜੇ ਨੂੰ ਰੋਮਾਂਟਿਕ ਪਲ ਸ਼ੇਅਰ ਕਰਦੇ ਦੇਖਿਆ ਜਾ ਸਕਦਾ ਹੈ, ਜਿਸ ਨੂੰ ਕੈਟਰੀਨਾ ਨੇ ਦਿਲ ਦਾ ਇਮੋਜੀ ਸ਼ੇਅਰ ਕੀਤਾ ਹੈ। 

ਵਿੱਕੀ ਨਾਲ ਫੋਟੋਆਂ ਸਾਂਝੀਆਂ ਕਰਦੇ ਹੋਏ ਕੈਟਰੀਨਾ ਕੈਫ ਨੇ ਸਮਾਈਲੀ ਦੇ ਨਾਲ "ਹਾਏ" ਲਿਖਿਆ, ਜਿਸ ਵਿੱਚ ਉਹ ਕਾਲੇ ਰੰਗ ਦੀ ਸਲੀਵਲੇਸ ਟੀ-ਸ਼ਰਟ ਅਤੇ ਮੈਚਿੰਗ ਕੈਪ ਵਿੱਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਇੰਸਟਾਗ੍ਰਾਮ ਸਟੋਰੀਜ਼ 'ਤੇ ਪ੍ਰਸ਼ੰਸਕਾਂ ਨਾਲ ਆਪਣੇ ਰੋਮਾਂਟਿਕ ਪਲਾਂ ਨੂੰ ਸ਼ੇਅਰ ਕੀਤਾ ਹੈ। ਦੱਸ ਦਈਏ ਕਿ ਕੈਟਰੀਨਾ ਜ਼ਿਆਦਾਤਰ ਆਪਣੇ ਮੁੰਬਈ ਦੇ ਘਰ ਦੀ ਬਾਲਕੋਨੀ ਤੋਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।

ਹੋਰ ਪੜ੍ਹੋ: Friendship Day 'ਤੇ ਅਨੁਪਮ ਖੇਰ ਨੂੰ ਆਈ ਆਪਣੇ ਮਰਹੂਮ ਦੋਸਤ ਸਤੀਸ਼ ਕੌਸ਼ਿਕ ਦੀ ਯਾਦ, ਤਸਵੀਰ ਦੇ ਨਾਲ ਸਾਂਝੀ ਕੀਤੀ ਭਾਵੁਕ ਪੋਸਟ  

ਬਾਲੀਵੁੱਡ ਦੇ ਲਵਬਰਡ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਬੀ-ਟਾਊਨ ਵਿੱਚ ਪ੍ਰਸ਼ੰਸਕਾਂ ਦੀ ਪਸੰਦੀਦਾ ਜੋੜੀ ਵਿੱਚੋਂ ਇੱਕ ਹਨ। ਪ੍ਰਸ਼ੰਸਕ ਇਸ ਜੋੜੇ ਦੀਆਂ ਤਾਜ਼ਾ ਤਸਵੀਰਾਂ ਦੇਖਣ ਲਈ ਬੇਤਾਬ ਰਹਿੰਦੇ ਹਨ। ਹੁਣ ਦੋਵਾਂ ਦੇ ਪ੍ਰਸ਼ੰਸਕ ਅਭਿਨੇਤਰੀ ਦੀ ਇਸ ਪੋਸਟ 'ਤੇ ਕਾਫੀ ਪਿਆਰ ਲੁਟਾ ਰਹੇ ਹਨ ਅਤੇ ਉਨ੍ਹਾਂ ਨੂੰ ਸਭ ਤੋਂ ਵਧੀਆ ਜੋੜੀ ਕਹਿ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network