Kili Paul: ਕਿਲੀ ਪੌਲ ਨੇ ਭੈਣ ਨੀਮਾ ਨਾਲ ਸਿੱਧੂ ਮੂਸੇਵਾਲਾ ਦੇ ਗੀਤ 'ਮੇਰਾ ਨਾਂ' 'ਤੇ ਬਣਾਈ ਰੀਲ, ਸ਼ਰਧਾਂਜਲੀ ਦਿੰਦੇ ਹੋਏ ਆਖੀ ਇਹ ਗੱਲ

ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਮੇਰਾ ਨਾਂ' ਨੂੰ ਦੁਨੀਆ ਭਰ 'ਚ ਖੂਬ ਪਿਆਰ ਮਿਲ ਰਿਹਾ ਹੈ। ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਜਦੋਂ ਮਸ਼ਹੂਰ ਟਿੱਕ ਟੌਕ ਸਟਾਰ ਕਿਲੀ ਪੌਲ ਨੇ ਆਪਣੀ ਭੈਣ ਨੀਮਾ ਨਾਲ ਸਿੱਧੂ ਮੂਸੇਵਾਲਾ ਦੇ ਗੀਤ 'ਮੇਰਾ ਨਾਂ' 'ਤੇ ਰੀਲ ਬਣਾਈ ਤੇ ਅਨੋਖੇ ਅੰਦਾਜ਼ 'ਚ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਦਿੱਤੀ।

Written by  Pushp Raj   |  April 18th 2023 11:15 AM  |  Updated: April 18th 2023 11:15 AM

Kili Paul: ਕਿਲੀ ਪੌਲ ਨੇ ਭੈਣ ਨੀਮਾ ਨਾਲ ਸਿੱਧੂ ਮੂਸੇਵਾਲਾ ਦੇ ਗੀਤ 'ਮੇਰਾ ਨਾਂ' 'ਤੇ ਬਣਾਈ ਰੀਲ, ਸ਼ਰਧਾਂਜਲੀ ਦਿੰਦੇ ਹੋਏ ਆਖੀ ਇਹ ਗੱਲ

Kili Paul Reel On Sidhu Moose Wala Song: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਪੂਰਾ ਹੋਣ ਵਾਲਾ ਹੈ। ਉਨ੍ਹਾਂ ਦੇ ਚਾਹੁਣ ਵਾਲੇ ਅੱਜ ਵੀ ਗਾਇਕ ਨੂੰ ਉਨ੍ਹਾਂ ਦੇ ਗੀਤਾਂ ਰਾਹੀਂ ਯਾਦ ਕਰਦੇ ਹਨ। ਇਹੀ ਨਹੀਂ ਅੱਜ ਵੀ ਸਿੱਧੂ ਦੇ ਗੀਤਾਂ ਨੂੰ ਪੂਰੀ ਦੁਨੀਆ 'ਚ ਸੁਣਿਆ ਜਾ ਰਿਹਾ ਹੈ। ਹਾਲ ਹੀ 'ਚ ਸਿੱਧੂ ਮੂਸੇਵਾਲਾ ਦਾ ਗਾਣਾ 'ਮੇਰਾ ਨਾਂ' ਰਿਲੀਜ਼ ਹੋਇਆ ਸੀ। ਜਿਸ 'ਤੇ ਮਸ਼ਹੂਰ ਸੋਸ਼ਲ ਮੀਡੀਆ ਇਨਫਿਊਲੈਂਸਰ ਕਿਲੀ ਪੌਲ ਨੇ ਭੈਣ ਨੀਮਾ ਨਾਲ ਵੀਡੀਓ ਬਣਾ ਕੇ ਸਿੱਧੂਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ। 

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਗੀਤ 'ਮੇਰਾ ਨਾਂ' ਵਿੱਚ ਉਨ੍ਹਾਂ ਨਾਲ ਬੁਰਨਾ ਬੁਆਏ ਤੇ ਸਟੀਲ ਬੈਂਗਲਜ਼ ਨੇ ਵੀ ਕੰਮ ਕੀਤਾ ਹੈ। ਇਸ ਗੀਤ ਨੂੰ ਪੂਰੀ ਦੁਨੀਆ 'ਚ ਖੂਬ ਪਿਆਰ ਮਿਲ ਰਿਹਾ ਹੈ।

ਹੁਣ ਇਸ ਗਾਣੇ 'ਤੇ ਸੋਸ਼ਲ ਮੀਡੀਆ ਸੈਨਸੈਸ਼ਨ ਕਿਲੀ ਪੌਲ ਤੇ ਉਸ ਦੀ ਭੈਣ ਨੀਮਾ ਪੌਲ ਨੇ ਸਿੱਧੂ ਮੂਸੇਵਾਲਾ ਦੇ ਇਸ ਗੀਤ 'ਮੇਰਾ ਨਾਂ' 'ਤੇ ਰੀਲ ਬਣਾਈ ਹੈ। ਉਨ੍ਹਾਂ ਨੇ ਬਹੁਤ ਹੀ ਖ਼ਾਸ ਤਰੀਕੇ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ ਹੈ।

ਕਿਲੀ ਪੌਲ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, 'ਹਾਲੇ ਵੀ ਇਤਿਹਾਸ  ਰਚਿਆ ਜਾ ਰਿਹਾ ਹੈ। ਮੂਸੇਵਾਲਾ ਹਮੇਸ਼ਾ ਸਭ ਨੂੰ ਯਾਦ ਰਹੇਗਾ।' ਇਸ ਦੇ ਨਾਲ ਹੀ ਉਸ ਨੇ ਵੀਡੀਓ ਦੇ ਅਖੀਰ 'ਚ ਮੂਸੇਵਾਲਾ ਨੂੰ ਹੱਥ ਜੋੜ ਕੇ ਸ਼ਰਧਾਂਜਲੀ ਦਿੱਤੀ। 

ਹੋਰ ਪੜ੍ਹੋ: ਦਿਲਜੀਤ ਦੋਸਾਂਝ ਦੀ 'Coachella' ਪਰਫਾਰਮੈਂਸ ਨੇ ਜਿੱਤਿਆ ਕਲਾਕਾਰਾਂ ਤੇ ਫੈਨਜ਼ ਦਾ ਦਿਲ,'ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਨੇ ਦਿੱਤੀ ਵਧਾਈ 

ਫੈਨਜ਼ ਕਿਲੀ ਪੌਲ ਦੀ ਇਸ ਵੀਡੀਓ ਨੂੰ ਬੇਹੱਦ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦੱਸ ਦਈਏ ਕਿ ਕਿਲੀ ਪੌਲ ਦੇ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network