ਕੁਲਵਿੰਦਰ ਬਿੱਲਾ ਨੇ ਪੰਜਾਬੀ ਯੂਨੀਵਰਸਿਟੀ ਦੀਆਂ ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ੀਆਂ, ਪੁਰਾਣੇ ਸਾਥੀਆਂ ਨਾਲ ਕੀਤੀ ਮੁਲਾਕਾਤ

ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੁਲਵਿੰਦਰ ਬਿੱਲਾ ਆਪਣੇ ਯੂਨੀਵਰਸਿਟੀ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਨਜ਼ਰ ਆ ਰਹੇ ਹਨ।

Written by  Shaminder   |  April 30th 2024 11:51 AM  |  Updated: April 30th 2024 11:51 AM

ਕੁਲਵਿੰਦਰ ਬਿੱਲਾ ਨੇ ਪੰਜਾਬੀ ਯੂਨੀਵਰਸਿਟੀ ਦੀਆਂ ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ੀਆਂ, ਪੁਰਾਣੇ ਸਾਥੀਆਂ ਨਾਲ ਕੀਤੀ ਮੁਲਾਕਾਤ

ਕੁਲਵਿੰਦਰ ਬਿੱਲਾ (Kulwinder Billa) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੁਲਵਿੰਦਰ ਬਿੱਲਾ ਆਪਣੇ ਯੂਨੀਵਰਸਿਟੀ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਨਜ਼ਰ ਆ ਰਹੇ ਹਨ। ਯੂਨੀਵਰਸਿਟੀ ‘ਚ ਜਾ ਕੇ ਉਨ੍ਹਾਂ ਨੇ ਉਹੀ ਪੁਰਾਣਾ ਕਮਰਾ ਵੀ ਵੇਖਿਆ ਜਿੱਥੇ ਉਹ ਹੋਸਟਲ ‘ਚ ਰਹਿੰਦੇ ਹੁੰਦੇ ਸਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕੈਂਨਟੀਨ ‘ਚ ਕੰਮ ਕਰਨ ਵਾਲੇ ਉਸ ਸ਼ਖਸ ਦੇ ਨਾਲ ਵੀ ਮੁਲਾਕਾਤ ਕੀਤੀ । ਜਿਸ ਦੇ ਹੱਥਾਂ ਦੀ ਬਣਾਈ ਚਾਹ ਕੁਲਵਿੰਦਰ ਬਿੱਲਾ ਪੀਂਦੇ ਹੁੰਦੇ ਸਨ ।

ਹੋਰ ਪੜ੍ਹੋ : ਗਾਇਕ ਸਰਦਾਰ ਅਲੀ ਦੀ ਪਤਨੀ ਦਾ ਲੰਮੀ ਬੀਮਾਰੀ ਤੋਂ ਬਾਅਦ ਦਿਹਾਂਤ, ਕਿਡਨੀ ਦੀ ਬੀਮਾਰੀ ਨਾਲ ਜੂਝ ਰਹੀ ਸੀ ਗਾਇਕ ਦੀ ਪਤਨੀ

ਕੁਲਵਿੰਦਰ ਬਿੱਲਾ ਨੇ ਕੁਝ ਸਮਾਂ ਪਹਿਲਾਂ ਇੱਕ ਗੀਤ ਵੀ ਆਪਣੇ ਪੁਰਾਣੇ ਦੋਸਤਾਂ ਨੂੰ ਲੈ ਕੇ ਕੱਢਿਆ ਸੀ ।ਦੱਸ ਦਈਏ ਕਿ ਕੁਲਵਿੰਦਰ ਬਿੱਲਾ ਨੇ ਆਪਣੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਤੋਂ ਹੀ ਕੀਤੀ ਹੈ। ਇੱਥੇ ਹੀ ਹੋਰ ਕਈ ਅਦਾਕਾਰ ਤੇ ਗਾਇਕਾਂ ਨੇ ਵੀ ਸਿੱਖਿਆ ਹਾਸਲ ਕੀਤੀ ਸੀ। 

ਕੁਲਵਿੰਦਰ ਬਿੱਲਾ ਦਾ ਵਰਕ ਫ੍ਰੰਟ 

ਕੁਲਵਿੰਦਰ ਬਿੱਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।ਜਿਸ ‘ਚ ਮੇਰਾ ਕਾਲੇ ਰੰਗ ਦਾ ਯਾਰ, ਖੁਸ਼ੀਆਂ ਹੀ ਵੰਡੀਆਂ ਨੇ, ਟਾਈਮ ਟੇਬਲ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । ਕੁਲਵਿੰਦਰ ਬਿੱਲਾ ਨੇ ਬਤੌਰ ਗਾਇਕ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network