ਪਿਛਲੇ 20 ਦਿਨਾਂ ਤੋਂ ਲਾਪਤਾ ਗੁਰਚਰਨ ਸਿੰਘ ਦਾ ਨਹੀਂ ਲੱਗਿਆ ਪਤਾ, ਪੁਲਿਸ ਕਰ ਰਹੀ ਕੋ-ਸਟਾਰਸ ਤੋਂ ਪੁੱਛਗਿੱਛ
ਇਸ ਮਾਮਲੇ ‘ਚ ਪੁਲਿਸ ਹੁਣ ਤੱਕ ਦਿੱਲੀ ਤੇ ਮੁੰਬਈ ‘ਚ ਪੰਜਾਹ ਦੇ ਕਰੀਬ ਲੋਕਾਂ ਤੋਂ ਪੁੱਛਗਿੱਛ ਵੀ ਕਰ ਚੁੱਕੀ ਹੈ। ਇਸ ਦੇ ਨਾਲ ਹੀ ਪਿਛਲੇ ਹਫਤੇ ਦਿੱਲੀ ਪੁਲਿਸ ਨੇ ਸ਼ੋਅ ਦੇ ਸੈੱਟ ‘ਤੇ ਵੀ ਵਿਜ਼ਿਟ ਕੀਤੀ ਅਤੇ ਉਨ੍ਹਾਂ ਦੇ ਕੋ-ਸਟਾਰਸ ਦੇ ਨਾਲ ਵੀ ਗੱਲਬਾਤ ਕੀਤੀ ।
ਪਿਛਲੇ 20 ਦਿਨਾਂ ਤੋਂ ਲਾਪਤਾ ਗੁਰਚਰਨ ਸਿੰਘ ਦਾ ਨਹੀਂ ਲੱਗਿਆ ਪਤਾ, ਪੁਲਿਸ ਕਰ ਰਹੀ ਕੋ-ਸਟਾਰਸ ਤੋਂ ਪੁੱਛਗਿੱਛ
‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ (Taarak Mehta Ka Ooltah Chashma)ਫੇਮ ਅਦਾਕਾਰ ਗੁਰਚਰਨ ਸਿੰਘ ਉਰਫ ਸੋਢੀ (Gurcharan Singh) ਪਿਛਲੇ ਵੀਹ ਦਿਨਾਂ ਤੋਂ ਲਾਪਤਾ ਹੈ । ਜਿਸ ਦਾ ਹਾਲੇ ਤੱਕ ਕੋਈ ਸੁਰਾਗ ਨਹੀਂ ਲੱਗ ਪਾਇਆ ਹੈ। ਪਰ ਪੁਲਿਸ ਇਸ ਮਾਮਲੇ ‘ਚ ਹਾਲੇ ਤੱਕ ਖਾਲੀ ਹੱਥ ਹੈ। ਜਿਸ ਤੋਂ ਬਾਅਦ ਪੁਲਿਸ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸੈੱਟ ‘ਤੇ ਵੀ ਪਹੁੰਚੀ । ਜਿੱਥੇ ਪੁਲਿਸ ਨੇ ਉਸ ਦੇ ਕੋ-ਸਟਾਰਸ ਤੋਂ ਵੀ ਪੁੱਛਗਿੱਛ ਕੀਤੀ ਹੈ।
ਹੋਰ ਪੜ੍ਹੋ : ਐਸ਼ਵਰਿਆ ਰਾਏ ਬੱਚਨ ਨੂੰ ਬਾਂਹ ‘ਤੇ ਲੱਗੀ ਸੱਟ, ਧੀ ਅਰਾਧਿਆ ਦੇ ਨਾਲ ਏਅਰਪੋਰਟ ‘ਤੇ ਹੋਈ ਸਪਾਟ50 ਲੋਕਾਂ ਤੋਂ ਹੋਈ ਪੁੱਛਗਿੱਛ
ਇਸ ਮਾਮਲੇ ‘ਚ ਪੁਲਿਸ ਹੁਣ ਤੱਕ ਦਿੱਲੀ ਤੇ ਮੁੰਬਈ ‘ਚ ਪੰਜਾਹ ਦੇ ਕਰੀਬ ਲੋਕਾਂ ਤੋਂ ਪੁੱਛਗਿੱਛ ਵੀ ਕਰ ਚੁੱਕੀ ਹੈ। ਇਸ ਦੇ ਨਾਲ ਹੀ ਪਿਛਲੇ ਹਫਤੇ ਦਿੱਲੀ ਪੁਲਿਸ ਨੇ ਸ਼ੋਅ ਦੇ ਸੈੱਟ ‘ਤੇ ਵੀ ਵਿਜ਼ਿਟ ਕੀਤੀ ਅਤੇ ਉਨ੍ਹਾਂ ਦੇ ਕੋ-ਸਟਾਰਸ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਇਨ੍ਹਾਂ ਅਦਾਕਾਰਾਂ ਨੇ ਵੀ ਪੁਲਿਸ ਨੂੰ ਪੁੱਛਗਿੱਛ ਦੌਰਾਨ ਪੂਰਾ ਸਹਿਯੋਗ ਦਿੱਤਾ ।

ਪੁਲਿਸ ਨੂੰ ਮਿਲੇ ਕਈ ਅਪਡੇਟ
ਦੂਜੇ ਪਾਸੇ ਇਸ ਕੇਸ ‘ਚ ਪੁਲਿਸ ਨੂੰ ਕਈ ਅਪਡੇਟ ਵੀ ਮਿਲੇ ਹਨ । ਗੁਰਚਰਨ ਸਿੰਘ ਸਤਾਈ ਦੇ ਕਰੀਬ ਈ-ਮੇਲ ਆਈ ਡੀ ਯੂਜ਼ ਕਰ ਰਹੇ ਸਨ । ਉਨ੍ਹਾਂ ਨੂੰ ਇਹ ਡਰ ਸੀ ਕਿ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਦਸ ਦੇ ਕਰੀਬ ਵੱਖ ਵੱਖ ਬੈਂਕ ਅਕਾਊਂਟ ਵੀ ਖੁਲ੍ਹਵਾਏ ਹੋਏ ਸਨ।ਆਖਰੀ ਵਾਰ ਉਨ੍ਹਾਂ ਨੇ 22 ਅਪ੍ਰੈਲ ਨੂੰ ਏਟੀਐੱਮ ਚੋਂ ਚੌਦਾਂ ਹਜ਼ਾਰ ਰੁਪਏ ਕੱਢਵਾਏ ਸਨ।
ਪੁੱਤਰ ਨੂੰ ਲੈ ਕੇ ਪ੍ਰੇਸ਼ਾਨ ਪਿਤਾ
ਗੁਰਚਰਨ ਸਿੰਘ ਉਰਫ ਸੋਢੀ ਨੂੰ ਲੈ ਕੇ ਉਸ ਦੇ ਪਿਤਾ ਵੀ ਬਹੁਤ ਪ੍ਰੁੇਸ਼ਾਨ ਹਨ ਅਤੇ ਬੇਟੇ ਦੇ ਆਉਣ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ, ਪਰ ਉਨ੍ਹਾਂ ਦਾ ਕੋਈ ਵੀ ਪਤਾ ਹਾਲੇ ਤੱਕ ਨਹੀਂ ਲੱਗ ਸਕਿਆ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
