Randeep Hooda Wedding: ਵਿਆਹ ਬੰਧਨ 'ਚ ਬੱਝਣ ਵਾਲੇ ਬਾਲੀਵੁੱਡ ਸਟਾਰ ਰਣਦੀਪ ਹੁੱਡਾ, ਜਾਣੋ ਅਦਾਕਾਰ ਕਦੋਂ ਚੜ੍ਹਨਗੇ ਘੋੜ੍ਹੀ
ਰਣਦੀਪ ਹੁੱਡਾ ਬਾਲੀਵੁੱਡ ਦੇ ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਅਭਿਨੇਤਾ ਹਨ। ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਕਿਰਦਾਰਾਂ ਨਾਲ ਲਗਾਤਾਰ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਐਕਟਰ ਦੀ ਪ੍ਰੋਫੈਸ਼ਨਲ ਲਾਈਫ ਤੋਂ ਤਾਂ ਹਰ ਕੋਈ ਵਾਕਿਫ ਹੈ ਪਰ ਅੱਜ ਅਸੀਂ ਅਦਾਕਾਰ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨ ਜਾ ਰਹੇ ਹਾਂ। ਤੁਹਾਨੂੰ ਦੱਸ ਦੇਈਏ ਕਿ ਰਣਦੀਪ ਹੁੱਡਾ ਜਲਦ ਹੀ ਵਿਆਹ ਕਰਨ ਜਾ ਰਹੇ ਹਨ, ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਫੈਨਜ਼ ਲਗਾਤਾਰ ਅਦਾਕਾਰ ਨੂੰ ਵਧਾਈਆਂ ਦੇਣ ਲੱਗ ਪਏ।
Randeep Hooda Wedding: ਵਿਆਹ ਬੰਧਨ 'ਚ ਬੱਝਣ ਵਾਲੇ ਬਾਲੀਵੁੱਡ ਸਟਾਰ ਰਣਦੀਪ ਹੁੱਡਾ, ਜਾਣੋ ਅਦਾਕਾਰ ਕਦੋਂ ਚੜ੍ਹਨਗੇ ਘੋੜ੍ਹੀ
Randeep Hooda Wedding: ਰਣਦੀਪ ਹੁੱਡਾ ਬਾਲੀਵੁੱਡ ਦੇ ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਅਭਿਨੇਤਾ ਹਨ। ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਕਿਰਦਾਰਾਂ ਨਾਲ ਲਗਾਤਾਰ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਐਕਟਰ ਦੀ ਪ੍ਰੋਫੈਸ਼ਨਲ ਲਾਈਫ ਤੋਂ ਤਾਂ ਹਰ ਕੋਈ ਵਾਕਿਫ ਹੈ ਪਰ ਅੱਜ ਅਸੀਂ ਅਦਾਕਾਰ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨ ਜਾ ਰਹੇ ਹਾਂ। ਤੁਹਾਨੂੰ ਦੱਸ ਦੇਈਏ ਕਿ ਰਣਦੀਪ ਹੁੱਡਾ ਜਲਦ ਹੀ ਵਿਆਹ ਕਰਨ ਜਾ ਰਹੇ ਹਨ, ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਫੈਨਜ਼ ਲਗਾਤਾਰ ਅਦਾਕਾਰ ਨੂੰ ਵਧਾਈਆਂ ਦੇਣ ਲੱਗ ਪਏ।

ਦੱਸਣਯੋਗ ਹੈ ਕਿ ਰਣਦੀਪ ਹੁੱਡਾ ਲੰਮੇਂ ਸਮੇਂ ਤੋਂ ਆਪਣੀ ਗਰਲਫ੍ਰੈਂਡ ਲਿਨ ਲੈਸ਼ਰਾਮ ਦੇ ਨਾਲ ਰਿਲੇਸ਼ਨ ਵਿੱਚ ਹਨ, ਪਰ ਅਜੇ ਤੱਕ ਰਣਦੀਪ ਤੇ ਲਿਨ ਨੇ ਆਪਣੇ ਰਿਲੇਸ਼ਨਸ਼ਿਪ ਬਾਰੇ ਜਨਤਕ ਤੌਰ 'ਤੇ ਕੁਝ ਵੀ ਐਲਾਨ ਨਹੀਂ ਕੀਤਾ ਹੈ। ਹਾਲ ਹੀ 'ਚ ਖਬਰ ਆਈ ਹੈ ਕਿ ਰਣਦੀਪ ਹੁੱਡਾ ਅਤੇ ਉਨ੍ਹਾਂ ਦੇ ਪ੍ਰੇਮਿਕਾ ਅਤੇ ਅਦਾਕਾਰਾ ਲਿਨ ਲੈਸ਼ਰਾਮ ਨੇ ਜਲਦ ਹੀ ਵਿਆਹ ਕਰਨ ਵਾਲੇ ਹਨ।
ਮੀਡੀਆ ਰਿਪੋਰਟਸ ਦੀ ਤਾਜ਼ੀਆਂ ਖਬਰਾਂ ਦੇ ਮੁਤਾਬਕ ਬਾਲੀਵੁੱਡ ਅਭਿਨੇਤਾ ਰਣਦੀਪ ਹੁੱਡਾ ਅਤੇ ਅਦਾਕਾਰਾ ਲਿਨ ਲੈਸ਼ਰਾਮ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਸੂਤਰ ਨੇ ਮੀਡੀਆ ਨੂੰ ਦੱਸਿਆ ਕਿ ਇਹ ਜੋੜਾ ਇਸੇ ਮਹੀਨੇ ਯਾਨੀ ਕਿ ਨਵੰਬਰ ਦੇ ਅੰਤ ਤੱਕ ਵਿਆਹ ਕਰਵਾਉਣ ਜਾ ਰਿਹਾ ਹੈ ਤੇ ਇਹ ਵਿਆਹ ਮੁੰਬਈ ਦੇ ਬਾਹਰ ਹੋਵੇਗਾ। ਸੂਤਰ ਨੇ ਕਿਹਾ, “ ਰਣਦੀਪ ਹੁੱਡਾ ਤੇ ਲਿਨ ਦਾ ਵਿਆਹ ਨਿੱਜੀ ਸਮਾਗਮ ਵਜੋਂ ਹੋਵੇਗਾ। ਇਸ ਵਿਆਹ 'ਚ ਦੋਹਾਂ ਦੇ ਮਾਤਾ-ਪਿਤਾ ਤੇ ਕਰੀਬੀ ਰਿਸ਼ਤੇਦਾਰ ਤੇ ਦੋਸਤ ਹੀ ਸ਼ਾਮਿਲ ਹੋਣਗੇ।
ਰਣਦੀਪ ਦੇ ਆਉਣ ਵਾਲੇ ਪ੍ਰੋਜੈਕਟਾਂ ਵਿੱਚ ਡਰਾਮਾ ਅਨਫੇਅਰ ਐਂਡ ਲਵਲੀ ਸ਼ਾਮਲ ਹੈ ਜਿਸ ਵਿੱਚ ਇਲਿਆਨਾ ਡੀ'ਕਰੂਜ਼ ਮੁੱਖ ਭੂਮਿਕਾ ਨਿਭਾ ਰਹੀ ਹੈ। ਉਹ ਵਿਨਾਇਕ ਦਾਮੋਦਰ ਸਾਵਰਕਰ 'ਤੇ ਆਧਾਰਿਤ ਫਿਲਮ ਸੁਤੰਤਰ ਵੀਰ ਸਾਵਰਕਰ ਵਿੱਚ ਵੀ ਸ਼ਾਮਲ ਹੈ। ਉਹ ਨਾਂ ਮਹਿਜ਼ ਬਤੌਰ ਹੀਰੋ ਕੰਮ ਕਰ ਰਹੇ ਨੇ ਸਗੋਂ ਫਿਲਮ ਦਾ ਨਿਰਦੇਸ਼ਨ ਵੀ ਕਰ ਰਹੇ ਹਨ। ਇਸ ਤੋਂ ਇਲਾਵਾ ਰਣਦੀਪ ਕੋਲ ਲਾਲ ਰੰਗ 2 ਨਾਮ ਦੀ ਇੱਕ ਹੋਰ ਫਿਲਮ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
