ਪਤੀ ਰਵੀ ਦੂਬੇ ਨਾਲ ਬਾਸਕੇਟਬਾਲ ਖੇਡਦੀ ਨਜ਼ਰ ਆਈ ਸਰਗੁਨ ਮਹਿਤਾ , ਵੇਖੋ ਜੋੜੀ ਦਾ ਰੋਮਾਂਟਿਕ ਅੰਦਾਜ਼
ਮਸ਼ਹੂਰ ਪੰਜਾਬੀ ਅਦਾਕਾਰਾ ਸਰਗੁਨ ਮਹਿਤਾ ਅਕਸਰ ਆਪਣੀ ਫ਼ਿਲਮਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਸਰਗੁਨ ਮਹਿਤਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਇਸ ਵੀਡੀਓ 'ਚ ਸਰਗੁਨ ਪਤੀ ਰਵੀ ਦੂਬੇ ਨਾਲ ਬਾਸਕੇਟਬਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ।
ਪਤੀ ਰਵੀ ਦੂਬੇ ਨਾਲ ਬਾਸਕੇਟਬਾਲ ਖੇਡਦੀ ਨਜ਼ਰ ਆਈ ਸਰਗੁਨ ਮਹਿਤਾ , ਵੇਖੋ ਜੋੜੀ ਦਾ ਰੋਮਾਂਟਿਕ ਅੰਦਾਜ਼
Sargun Mehta and Ravi Dubey Viral Video: ਸਰਗੁਨ ਮਹਿਤਾ ਦਾ ਨਾਂਅ ਪੰਜਾਬ ਦੀ ਮਸ਼ਹੂਰ ਅਭਿਨੇਤਰਿਆਂ 'ਚ ਆਉਂਦਾ ਹੈ। ਸਰਗੁਨ ਆਪਣੀ ਵੱਖ-ਵੱਖ ਫ਼ਿਲਮਾਂ ਰਾਹੀਂ ਅਕਸਰ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਉਂਦੀ ਹੈ।
ਦੱਸ ਦਈਏ ਕਿ ਮਾਡਲਿੰਗ ਤੇ ਅਦਾਕਾਰੀ ਦੇ ਨਾਲ-ਨਾਲ ਸਰਗੁਨ ਮਹਿਤਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਫੈਨਜ਼ ਨਾਲ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਨਾਲ ਜੁੜੇ ਅਪਡੇਟਸ ਸਾਂਝੇ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਸਰਗੁਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਚ ਉਹ ਆਪਣੇ ਪਤੀ ਤੇ ਐਕਟਰ ਰਵੀ ਦੂਬੇ ਨਾਲ ਨਜ਼ਰ ਆ ਰਹੀ ਹੈ। ਸਰਗੁਨ ਤੇ ਰਵੀ ਵੀਡੀਓ 'ਚ ਬਾਸਕੇਟਬਾਲ ਖੇਡਦੇ ਨਜ਼ਰ ਆ ਰਹੀ ਹੈ।
ਇਸ ਦੇ ਨਾਲ ਹੀ ਹਾਲ ਹੀ 'ਚ ਸਰਗੁਨ ਮਹਿਤਾ ਆਪਣੇ ਪਤੀ ਰਵੀ ਨਾਲ ਵਿਦੇਸ਼ 'ਚ ਛੁੱਟੀਆ ਮਨਾਉਣ ਵੀ ਗਈ ਹੋਈ ਸੀ। ਇੱਥੋਂ ਦੋਵਾਂ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਵੀ ਸਾਹਮਣੇ ਆਈਆ ਹਨ।
ਫੈਨਜ਼ ਸਰਗੁਨ ਤੇ ਰਵੀ ਦੀ ਇਸ ਵੀਡੀਓ ਨੂੰ ਬਹਤੁ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਪਰਫੈਕਟ ਕਪਲ'। ਇੱਕ ਹੋਰ ਨੇ ਲਿਖਿਆ, ਬਕਮਾਲ ਜੋੜੀ , ਇੰਝ ਹੀ ਜਿਉਂਦੇ ਵਸਦੇ ਰਹੋ। '
ਹੋਰ ਪੜ੍ਹੋ: ਰਾਣਾ ਰਣਬੀਰ ਦੀ ਧੀ ਸੀਰਤ ਨੇ ਪਿਆਰ ਭਰੇ ਅੰਦਾਜ਼ 'ਚ ਮਨਾਇਆ ਪਤੀ ਦਾ ਜਨਮਦਿਨ, ਸ਼ੇਅਰ ਕੀਤੀਆਂ ਰੋਮਾਂਟਿਕ ਤਸਵੀਰਾਂ
ਸਰਗੁਨ ਮਹਿਤਾ ਦੀ ਅਦਾਕਾਰੀ ਬਾਰੇ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਦੀ ਟੌਪ ਦੀ ਅਭਿਨੇਤਰੀ ਹੈ। ਉਸ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਇੰਡਸਟਰੀ 'ਚ ਕਦਮ ਰੱਖਿਆ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਸਰਗੁਨ ਹਾਲ ਹੀ 'ਚ ਗੁਰਨਾਮ ਭੁੱਲਰ ਨਾਲ ਫਿਲਮ 'ਨਿਗ੍ਹਾ ਮਾਰਦਾ ਆਈ ਵੇ' 'ਚ ਨਜ਼ਰ ਆਈ ਸੀ। ਇਸ ਫਿਲਮ ਨੂੰ ਦਰਸ਼ਕਾਂ ਦਾ ਠੀਕ-ਠਾਕ ਹੀ ਰਿਸਪੌਂਸ ਮਿਲਿਆ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
