Anupam Mittal: 'ਸ਼ਾਰਕ ਟੈਂਕ ਇੰਡੀਆ' ਦੇ ਜੱਜ ਅਨੁਪਮ ਮਿੱਤਲ ਬਾਂਹ ਟੁੱਟਣ ਕਾਰਨ ਹਸਪਤਾਲਟ 'ਚ ਦਾਖਲ, ਪੋਸਟ ਸ਼ੇਅਰ ਕਰ ਆਖੀ ਇਹ ਗੱਲ
ਮਸ਼ਹੂਰ ਟੀਵੀ ਸ਼ੋਅ 'ਸ਼ਾਰਕ ਟੈਂਕ ਇੰਡੀਆ' ਦੇ ਜੱਜ ਵਜੋਂ ਮਸ਼ਹੂਰ ਹੋਏ ਕਾਰੋਬਾਰੀ ਅਨੁਪਮ ਮਿੱਤਲ ਦੇ ਨਾਲ ਇੱਕ ਹਾਦਸਾ ਹੋ ਗਿਆ। ਇਸ ਦੇ ਦੌਰਾਨ ਉਨ੍ਹਾਂ ਦੇ ਬਾਂਹ ਟੁੱਟਣ ਗਈ ਸੀ , ਜਿਸ ਦੇ ਚਲਦੇ ਹਾਲ ਹੀ ਵਿੱਚ ਉਨ੍ਹਾਂ ਦੀ ਬਾਂਹ ਦੀ ਸਰਜਰੀ ਹੋਈ ਹੈ। ਹੁਣ ਅਨੁਪਮ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰ ਆਪਣਾ ਹੈਲਥ ਅਪਡੇਟ ਦੱਸਿਆ ਹੈ।
Anupam Mittal: 'ਸ਼ਾਰਕ ਟੈਂਕ ਇੰਡੀਆ' ਦੇ ਜੱਜ ਅਨੁਪਮ ਮਿੱਤਲ ਬਾਂਹ ਟੁੱਟਣ ਕਾਰਨ ਹਸਪਤਾਲਟ 'ਚ ਦਾਖਲ, ਪੋਸਟ ਸ਼ੇਅਰ ਕਰ ਆਖੀ ਇਹ ਗੱਲ
Anupama Mittal Health Update: ਟੀਵੀ ਦੇ ਮਸ਼ਹੂਰ ਬਿਜ਼ਨਸ ਬੇਸਡ ਰਿਐਲਿਟੀ ਸ਼ੋਅ 'ਸ਼ਾਰਕ ਟੈਂਕ ਇੰਡੀਆ' ਦੇ ਜੱਜ ਅਨੁਪਮ ਮਿੱਤਲ ਨਾਲ ਇੱਕ ਹਾਦਸਾ ਹੋ ਗਿਆ ਸੀ। ਜਿਸ ਮਗਰੋਂ ਹਾਲ ਹੀ ਵਿੱਚ ਉਨ੍ਹਾਂ ਦੀ ਬਾਂਹ ਦੀ ਸਰਜਰੀ ਹੋਈ ਹੈ। ਬਾਂਹ ਦੀ ਸਰਜਰੀ ਹੋਣ ਮਗਰੋਂ ਕਾਰੋਬਾਰੀ ਅਨੁਪਮ ਮਿੱਤਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ।

ਦੱਸ ਦਈਏ ਕਿ ਕਾਰੋਬਾਰੀ ਅਨੁਪਮ ਮਿੱਤਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੀ ਜ਼ਿੰਦਗੀ ਨਾਲ ਜੁੜੇ ਹਰ ਅਪਡੇਟਸ ਫੈਨਜ਼ ਨਾਲ ਸਾਂਝਾ ਕਰਦੇ ਹਨ। ਹਾਲ ਹੀ 'ਚ ਅਨੁਪਮ ਮਿੱਤਲ ਦਾ ਐਕਸੀਡੈਂਟ ਹੋ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਬਾਂਹ ਟੁੱਟ ਗਈ ਸੀ। ਇਸ ਦੀ ਜਾਣਕਾਰੀ ਖ਼ੁਦ ਅਨੁਪਮ ਨੇ ਆਪਣੇ ਫੈਨਜ਼ ਨੂੰ ਦਿੱਤੀ ਹੈ।
ਹਾਲ ਹੀ ਵਿੱਚ ਅਨੁਪਮ ਮਿੱਤਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ 'ਚ ਅਨੁਪਮ ਮਿੱਤਲ ਨੇ ਦੋ ਤਸਵੀਰਾਂ ਨਾਲ ਬਣੀ ਵੀਡੀਓ ਪੋਸਟ ਕੀਤੀ ਹੈ। ਪਹਿਲੀ ਤਸਵੀਰ 'ਚ ਅਨੁਪਮ ਨੂੰ ਹਸਪਤਾਲ ਦੇ ਬੈੱਡ 'ਤੇ ਪਏ ਦੇਖਿਆ ਜਾ ਸਕਦਾ ਹੈ। ਦੂਜੀ ਤਸਵੀਰ ਰਾਹੀਂ ਉਹ ਆਪਣੇ ਆਪ ਨੂੰ ਮਜ਼ਬੂਤ ਦੱਸਦੇ ਹੋਏ ਨਜ਼ਰ ਆ ਰਹੇ ਹਨ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਘਰ ਪਰਤ ਆਏ ਹਨ
ਅਨੁਪਮ ਮਿੱਤਲ ਨੇ ਫੈਨਜ਼ ਨਾਲ ਸਾਂਝੀ ਕੀਤੀ ਦਿਲ ਦੀ ਗੱਲ
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਨੁਪਮ ਨੇ ਕੈਪਸ਼ਨ 'ਚ ਲਿਖਿਆ, ''ਜਦੋਂ ਮੰਜ਼ਿਲ ਹੋਰ ਦੂਰ ਹੋ ਜਾਂਦੀ ਹੈ...ਪਹਿਲਾਂ ਨਾਲੋਂ ਜ਼ਿਆਦਾ ਲੜੋ।''
ਅਨੁਪਮ ਮਿੱਤਲ ਨੇ ਅੱਗੇ ਲਿਖਿਆ, " ਮੈਂ ਕਈ ਸਾਲਾਂ ਤੋਂ ਚੰਗੇ ਸ਼ੇਪ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਜਦੋਂ ਤੁਸੀਂ ਕਿਸੇ ਚੀਜ਼ ਦਾ ਪਿੱਛਾ ਕਰਦੇ ਹੋ ਅਤੇ ਤੁਸੀਂ ਉੱਥੇ ਪਹੁੰਚਣ ਹੀ ਵਾਲੇ ਹੁੰਦੇ ਹੋ ਤਾਂ ਜ਼ਿੰਦਗੀ ਤੁਹਾਨੂੰ ਉੱਥੇ ਵਾਪਸ ਲੈ ਜਾਂਦੀ ਹੈ ਜਿੱਥੇ ਤੁਸੀਂ ਸ਼ੁਰੂਆਤ ਕੀਤੀ ਸੀ। ਅਸਫ਼ਲਤਾਵਾਂ ਅਤੇ ਨਾਕਆਊਟਾਂ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ ਹਾਂ, ਪਰ ਅਸੀਂ ਕੀ ਕਰ ਸਕਦੇ ਹਾਂ... ਮੁੜ ਉੱਠਣਾ ਹੈ।" ਅਨੁਪਮ ਦੇ ਫੈਨਜ਼ ਇਸ ਪੋਸਟ 'ਤੇ ਕਮੈਂਟ ਕਰਕੇ ਉਨ੍ਹਾਂ ਦੇ ਜਲਦ ਠੀਕ ਹੋਣ ਲਈ ਦੁਆ ਕਰ ਰਹੇ ਹਨ।

ਹੋਰ ਪੜ੍ਹੋ: Mrunal Thakur: ਮ੍ਰਿਣਾਲ ਠਾਕੁਰ ਦੀ ਅਜਿਹੀ ਹਾਲਤ ਵੇਖ ਕੇ ਫੈਨਜ਼ ਹੋਏ ਹੈਰਾਨ, ਲੋਕਾਂ ਨੇ ਇੰਝ ਦਿੱਤਾ ਰਿਐਕਸ਼ਨ
ਅਨੁਪਮ ਮਿੱਤਲ ਕਈ ਸਫਲ ਕੰਪਨੀਆਂ ਦੇ ਹਨ ਮਾਲਕ
ਅਨੁਪਮ ਮਿੱਤਲ 'ਸ਼ਾਰਕ ਟੈਂਕ ਇੰਡੀਆ' ਦੇ ਜੱਜ ਬਣਨ ਤੋਂ ਪਹਿਲਾਂ ਇੱਕ ਕਾਰੋਬਾਰੀ ਹਨ। ਉਹ Shaadi.com ਦੇ ਮਾਲਕ ਹਨ। ਇਸ ਤੋਂ ਇਲਾਵਾ ਉਹ 'Makan.com' ਅਤੇ 'ਮੌਜ ਮੋਬਾਈਲ' ਨਾਂ ਦਾ ਕਾਰੋਬਾਰ ਵੀ ਚਲਾਉਂਦੇ ਹਨ। ਅਨੁਪਮ ਕਈ ਨਾਮੀ ਕੰਪਨੀਆਂ ਵਿੱਚ ਨਿਵੇਸ਼ਕ ਵੀ ਹਨ। ਉਹ ਸੀਜ਼ਨ 1 ਤੋਂ ਰਿਐਲਿਟੀ ਸ਼ੋਅ 'ਸ਼ਾਰਕ ਟੈਂਕ ਇੰਡੀਆ' ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਕਾਰਨ ਉਸ ਨੂੰ ਕਾਫੀ ਪ੍ਰਸਿੱਧੀ ਮਿਲੀ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 1.3 ਮਿਲੀਅਨ ਫਾਲੋਅਰਜ਼ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
