ਟਮਾਟਰ ਦੇ ਵਧੇ ਰੇਟਾਂ ਨੇ ਸ਼ਿਲਪਾ ਸ਼ੈੱਟੀ ਨੂੰ ਕੀਤਾ ਪ੍ਰੇਸ਼ਾਨ, ਸਾਂਝਾ ਕੀਤਾ ਮਜ਼ੇਦਾਰ ਵੀਡੀਓ

ਟਮਾਟਰ ਦੇ ਰੇਟਾਂ ਕਾਰਨ ਆਮ ਲੋਕ ਪ੍ਰੇਸ਼ਾਨ ਹਨ । ਟਮਾਟਰ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ । ਜਿਸ ਕਾਰਨ ਆਮ ਲੋਕਾਂ ਦੀ ਸਬਜ਼ੀ ਚੋਂ ਟਮਾਟਰ ਗਾਇਬ ਹੋ ਚੁੱਕਿਆ ਹੈ । ਟਮਾਟਰ ਨੇ ਸਬਜ਼ੀ ਦਾ ਜ਼ਾਇਕਾ ਘੱਟ ਕਰ ਦਿੱਤਾ ਹੈ । ਸੋਸ਼ਲ ਮੀਡੀਆ ‘ਤੇ ਕਈ ਅਦਾਕਾਰਾਂ ਦੇ ਵੀਡੀਓ ਵੀ ਵਾਇਰਲ ਹੋ ਰਹੇ ਹਨ ।

Reported by: PTC Punjabi Desk | Edited by: Shaminder  |  July 21st 2023 10:51 AM |  Updated: July 21st 2023 10:52 AM

ਟਮਾਟਰ ਦੇ ਵਧੇ ਰੇਟਾਂ ਨੇ ਸ਼ਿਲਪਾ ਸ਼ੈੱਟੀ ਨੂੰ ਕੀਤਾ ਪ੍ਰੇਸ਼ਾਨ, ਸਾਂਝਾ ਕੀਤਾ ਮਜ਼ੇਦਾਰ ਵੀਡੀਓ

ਟਮਾਟਰ ਦੇ ਰੇਟਾਂ ਕਾਰਨ ਆਮ ਲੋਕ ਪ੍ਰੇਸ਼ਾਨ ਹਨ । ਟਮਾਟਰ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ । ਜਿਸ ਕਾਰਨ ਆਮ ਲੋਕਾਂ ਦੀ ਸਬਜ਼ੀ ਚੋਂ ਟਮਾਟਰ ਗਾਇਬ ਹੋ ਚੁੱਕਿਆ ਹੈ । ਟਮਾਟਰ ਨੇ ਸਬਜ਼ੀ ਦਾ ਜ਼ਾਇਕਾ ਘੱਟ ਕਰ ਦਿੱਤਾ ਹੈ । ਸੋਸ਼ਲ ਮੀਡੀਆ ‘ਤੇ ਕਈ ਅਦਾਕਾਰਾਂ ਦੇ ਵੀਡੀਓ ਵੀ ਵਾਇਰਲ ਹੋ ਰਹੇ ਹਨ । ਜਿਸ ‘ਚ ਅਦਾਕਾਰ ਫਨੀ ਵੀਡੀਓਜ਼ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ । ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਫਨੀ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੀ ਨਵੀਂ ਫ਼ਿਲਮ ‘ਜਿਹਨੇ ਲਾਹੌਰ ਨੀ ਵੇਖਿਆ’ ਦਾ ਕੀਤਾ ਐਲਾਨ

ਜਿਸ ‘ਚ ਉਹ ਟਮਾਟਰ ਨੂੰ ਹੱਥ ‘ਚ ਫੜ੍ਹ ਕੇ ਆਪਣੀ ਗੱਲ੍ਹ ‘ਤੇ ਪਿਆਰ ਨਾਲ ਦੁਲਾਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ਦੇ ਬੈਕਗਰਾਊਂਡ ‘ਚ ਉਸ ਦੀ ਫ਼ਿਲਮ ‘ਧੜਕਣ’ ਦਾ ਗੀਤ ਚੱਲ ਰਿਹਾ ਹੈ ਅਤੇ ਕੁਝ ਪਲ ਮਿਊਜ਼ਿਕ ਵੱਜਣ ਤੋਂ ਬਾਅਦ ਉਸ ਦਾ ਡਾਇਲੌਗ ਸ਼ੁਰੂ ਹੋ ਜਾਂਦਾ ਹੈ । ਜਿਸ ‘ਚ ਅਦਾਕਾਰਾ ਕਹਿੰਦੀ ਹੈ ਕਿ ਉਸ ਨੇ ਉਸ ਨੂੰ ਛੂਹਿਆ ਵੀ ਕਿਉਂ! ਤੇਰਾ ਕੋਈ ਹੱਕ ਨਹੀਂ ਮੇਰੇ ‘ਤੇ । ਜਿਸ ਤੋਂ ਬਾਅਦ ਅਦਾਕਾਰਾ ਮੁੜ ਤੋਂ ਟਮਾਟਰ ਨੂੰ ਉੱਥੇ ਹੀ ਰੱਖ ਦਿੰਦੀ ਹੈ, ਜਿੱਥੋਂ ਉਸ ਨੇ ਚੁੱਕਿਆ ਹੁੰਦਾ ਹੈ ।

ਅਦਾਕਾਰਾ ਦੇ ਵੀਡੀਓ ‘ਤੇ ਫੈਨਸ ਨੇ ਦਿੱਤੇ ਰਿਐਕਸ਼ਨ 

ਅਦਾਕਾਰਾ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਵੀ ਖੂਬ ਰਿਐਕਸ਼ਨ ਦੇ ਰਹੇ ਹਨ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਟਮਾਟਰ ਬੀ ਲਾਈਕ ਅੰਜਲੀ, ਮੈਂ ਤੁਮਹੇ ਛੂਹ ਲੂੰ ਯੇ ਹੋ ਨਹੀਂ ਸਕਤਾ।

ਤੁਮ ਮੁਝੇ ਛੂਹ ਲੋ ਯੇ ਮੈਂ ਹੋਨੇ ਨਹੀਂ ਦੂੰਗਾ’।ਇੱਕ ਹੋਰ ਨੇ ਲਿਖਿਆ ‘ਯੇ ਬੜੀਆ ਥਾ ਗੁਰੂ’। ਇੱਕ ਹੋਰ ਨੇ ਕਿਹਾ ‘ਕੁਛ ਬੀ ਮੈਡਮ, ਆਪਕੇ ਲੀਏ ਤੋ ਗੋਲਡ ਕੇ ਟਮਾਟਰ ਵੀ ਕੋਈ ਮਹਿੰਗੇ ਨਹੀਂ’ । ਇਸ ਤੋਂ ਇਲਾਵਾ ਫੈਨਸ ਨੇ ਹੋਰ ਵੀ ਕਈ ਕਮੈਂਟਸ ਇਸ ਵੀਡੀਓ ‘ਤੇ ਕੀਤੇ ਹਨ । 

 

- PTC PUNJABI


Popular Posts