ਗਾਇਕ ਹੰਸ ਰਾਜ ਹੰਸ ਆਪਣੇ ਭਾਸ਼ਣ ਦੌਰਾਨ ਹੋਏ ਭਾਵੁਕ, ਕਿਹਾ ‘ਜੇ 1 ਤਰੀਕ ਤੱਕ ਜਿਉਂਦਾ ਰਿਹਾ ਤਾਂ….’

ਹੰਸ ਰਾਜ ਹੰਸ ਦੇ ਕਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ । ਬੀਤੇ ਦਿਨੀਂ ਵੀ ਹੰਸ ਰਾਜ ਹੰਸ ਚੋਣ ਪ੍ਰਚਾਰ ਦੇ ਦੌਰਾਨ ਭਾਵੁਕ ਹੋ ਗਏ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਭਾਵੁਕ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ।

Reported by: PTC Punjabi Desk | Edited by: Shaminder  |  May 25th 2024 11:53 AM |  Updated: May 25th 2024 11:53 AM

ਗਾਇਕ ਹੰਸ ਰਾਜ ਹੰਸ ਆਪਣੇ ਭਾਸ਼ਣ ਦੌਰਾਨ ਹੋਏ ਭਾਵੁਕ, ਕਿਹਾ ‘ਜੇ 1 ਤਰੀਕ ਤੱਕ ਜਿਉਂਦਾ ਰਿਹਾ ਤਾਂ….’

ਹੰਸ ਰਾਜ ਹੰਸ ਦੇ ਕਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ । ਬੀਤੇ ਦਿਨੀਂ ਵੀ ਹੰਸ ਰਾਜ ਹੰਸ ਚੋਣ ਪ੍ਰਚਾਰ ਦੇ ਦੌਰਾਨ ਭਾਵੁਕ ਹੋ ਗਏ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਭਾਵੁਕ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਪਦਮ ਸ਼੍ਰੀ ਹੰਸ ਰਾਜ ਹੰਸ ਇਸ ਵੀਡੀਓ ‘ਚ ਕਹਿੰਦੇ ਸੁਣਾਈ ਦੇ ਰਹੇ ਹਨ ਕਿ ‘ਜੇ ਇੱਕ ਤਰੀਕ ਤੱਕ ਜਿਉਂਦਾ ਰਿਹਾ ਤਾਂ ਮਿਲਾਂਗੇ । ਇਸ ਦੇ ਨਾਲ ਹੀ ਉਹ ਵੀਡੀਓ ‘ਚ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਮੌਤ ਤੋਂ ਕੋਈ ਡਰ ਨਹੀਂ ਹੈ ਅਤੇ ਉਹ ਫਕੀਰ ਹੀ ਕਿਹੜਾ ਜੋ ਮੌਤ ਤੋਂ ਡਰ ਜਾਵੇ ।ਇਸ ਤੋੋਂ ਇਲਾਵਾ ਇਸ ਵੀਡੀਓ ‘ਚ ਉਨ੍ਹਾਂ ਨੇ ਹੋਰ ਵੀ ਬਹੁਤ ਕੁਝ ਕਿਹਾ ਹੈ। 

ਹੋਰ ਪੜ੍ਹੋ : ਪੰਜਾਬ ਦੇ ਦਰਿਆਵਾਂ ਨੂੰ ਸਾਫ ਕਰਨ ਲਈ ਪੰਜਾਬੀ ਨੌਜਵਾਨਾਂ ਨੇ ਚਲਾਈ ਮੁਹਿੰਮ, ਲੋਕਾਂ ਦਾ ਵੀ ਮਿਲ ਰਿਹਾ ਭਰਵਾਂ ਹੁੰਗਾਰਾ

ਹੰਸ ਰਾਜ ਹੰਸ ਦਾ ਵਰਕ ਫ੍ਰੰਟ 

ਹੰਸ ਰਾਜ ਹੰਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ । ਜਿਸ ‘ਚ ਨੀ ਵਣਜਾਰਨ ਕੁੜੀਏ, ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ, ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ ।

ਜਿਸ ਤੋਂ ਬਾਅਦ ਉਨ੍ਹਾਂ ਨੇ ਸਿਆਸਤ ‘ਚ ਕਦਮ ਰੱਖਿਆ ਅਤੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੀ ਰਹਿ ਚੁੱਕੇ ਹਨ । ਜਿਸ ਤੋਂ ਬਾਅਦ ਉਹ ਬੀਜੇਪੀ ‘ਚ ਸ਼ਾਮਿਲ ਹੋ ਗਏ ।ਪੰਜਾਬ ‘ਚ ਬੀਜੇਪੀ ਆਗੂਆਂ ਦਾ ਕਾਫੀ ਵਿਰੋਧ ਹੋ ਰਿਹਾ ਹੈ ਅਤੇ ਹੰਸ ਰਾਜ ਹੰਸ ਵੀ ਜਿੱਥੇ ਜਾਂਦੇ ਨੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪੈ ਰਿਹਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network