ਸੋਸ਼ਲ ਮੀਡੀਆ ਸਟਾਰ ਨੂਰ ਨੇ ਆਪਣੇ ਪਿਤਾ ਦੀ ਰੀਝ ਕੀਤੀ ਪੂਰੀ, ਲੈ ਕੇ ਦਿੱਤੀ ਨਵੀਂ ਬਾਈਕ

ਉਸ ਨੇ ਆਪਣੇ ਪਿਤਾ ਨੂੰ ਆਪਣੇ ਵੀਡੀਓਜ਼ ਤੋਂ ਹੋਣ ਵਾਲੀ ਕਮਾਈ ਦੇ ਨਾਲ ਇੱਕ ਮੋਟਰਸਾਈਕਲ ਲੈ ਕੇ ਦਿੱਤਾ ਹੈ। ਜਿਸ ਦਾ ਇੱਕ ਵੀਡੀਓ ਨੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।

Written by  Shaminder   |  April 30th 2024 03:18 PM  |  Updated: April 30th 2024 03:18 PM

ਸੋਸ਼ਲ ਮੀਡੀਆ ਸਟਾਰ ਨੂਰ ਨੇ ਆਪਣੇ ਪਿਤਾ ਦੀ ਰੀਝ ਕੀਤੀ ਪੂਰੀ, ਲੈ ਕੇ ਦਿੱਤੀ ਨਵੀਂ ਬਾਈਕ

ਸੋਸ਼ਲ ਮੀਡੀਆ ਸਟਾਰ ਨੂਰ (Noor) ਨੇ ਛੋਟੀ ਜਿਹੀ ਉਮਰ ‘ਚ ਆਪਣੇ ਪਿਤਾ ਦੀ ਇੱਕ ਵੱਡੀ ਖਾਹਿਸ਼ ਨੂੰ ਪੂਰਾ ਕਰ ਦਿੱਤਾ ਹੈ। ਜੀ ਹਾਂ ਉਸ ਨੇ ਆਪਣੇ ਪਿਤਾ ਨੂੰ ਆਪਣੇ ਵੀਡੀਓਜ਼ ਤੋਂ ਹੋਣ ਵਾਲੀ ਕਮਾਈ ਦੇ ਨਾਲ ਇੱਕ ਮੋਟਰਸਾਈਕਲ ਲੈ ਕੇ ਦਿੱਤਾ ਹੈ। ਜਿਸ ਦਾ ਇੱਕ ਵੀਡੀਓ ਨੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨੂਰ ਨੇ ਕਈ ਵੀਡੀਓਜ਼ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ ।

ਹੋਰ ਪੜ੍ਹੋ : ਫ਼ਿਲਮ ‘ਪਿੰਡ ਆਲਾ ਸਕੂਲ’ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਨਤਮਸਤਕ, ਮਲਕੀਤ ਰੌਣੀ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਇਸ ਵੀਡੀਓ ਨੂੰ ਸੰਦੀਪ ਤੂਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਸੰਦੀਪ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ‘ਸਾਨੂੰ ਦੋਨਾਂ ਨੂੰ ਇਨਾਂ ਪਿਆਰ ਕਰਦੇ  ਹੋ ਤੁਸੀਂ ਸਾਰੇ ਅੱਜ  ਨੂਰ ਨੇ ਵੀ ਆਪਣੇ ਬਾਪੂ ਦੀ  ਰੀਝ ਪੂਰੀ ਕਰਤੀ ।ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ  ਤੋਂ’। ਨੂਰ ਨੇ ਵੀ ਆਪਣੇ ਮਾਪਿਆਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ ।

ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਨੂਰ ਆਪਣੇ ਪਿਤਾ ਨੂੰ ਬਾਈਕ ਦੀ ਚਾਬੀ ਫੜਾਉਂਦੇ ਹੋਏ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਇੱਕ ਵੀਡੀਓ ‘ਚ ਉਹ ਮਠਿਆਈ ਵੰਡਦੀ ਹੋਈ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਨੂਰ ਕੰਟੇਂਟ ਕ੍ਰਿਏਟਰ ਹੈ ਅਤੇ ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਲਾਕਡਾਊਨ ‘ਚ ਵੀ ਉਸ ਨੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕਈ ਵੀਡੀਓ ਬਣਾਏ ਸਨ । ਜਿਸ ਦੀ ਤਾਰੀਫ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤੀ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network