‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਅਦਾਕਾਰ ਗੁਰਚਰਨ ਸਿੰਘ ਦਾ ਹੋਣ ਵਾਲਾ ਸੀ ਵਿਆਹ, ਆਰਥਿਕ ਤੰਗੀ ਦਾ ਕਰ ਰਿਹਾ ਸੀ ਸਾਹਮਣਾ
ਗੁਰਚਰਨ ਸਿੰਘ ਦਾ ਜਲਦ ਹੀ ਵਿਆਹ ਹੋਣ ਵਾਲਾ ਸੀ ਅਤੇ ਉਸ ਨੂੰ ਆਰਥਿਕ ਤੰਗੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ ।ਗੁਰਚਰਨ ਮੁੰਬਈ ਜਾਣ ਦੇ ਲਈ ਦਿੱਲੀ ਸਥਿਤ ਆਪਣੇ ਘਰ ਤੋਂ ਦਿੱਲੀ ਏਅਰਪੋਰਟ ਦੇ ਲਈ ਨਿਕਲੇ ਸਨ ।
‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਅਦਾਕਾਰ ਗੁਰਚਰਨ ਸਿੰਘ ਦਾ ਹੋਣ ਵਾਲਾ ਸੀ ਵਿਆਹ, ਆਰਥਿਕ ਤੰਗੀ ਦਾ ਕਰ ਰਿਹਾ ਸੀ ਸਾਹਮਣਾ
‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਅਦਾਕਾਰ ਗੁਰਚਰਨ ਸਿੰਘ ਬੀਤੀ 22 ਅਪ੍ਰੈਲ ਤੋਂ ਲਾਪਤਾ ਹੈ। ਜਿਸ ਦੀ ਸ਼ਿਕਾਇਤ ਅਦਾਕਾਰ ਦੇ ਪਿਤਾ ਦੇ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਗਈ ਹੈ। ਗੁਰਚਰਨ ਦੇ ਪਰਿਵਾਰ ਵਾਲੇ, ਦੋਸਤ ਅਤੇ ਰਿਸ਼ਤੇਦਾਰ ਉਨ੍ਹਾਂ ਨੂੰ ਲੈ ਕੇ ਚਿੰਤਿਤ ਹਨ ।ਇਸ ਮਾਮਲੇ ‘ਚ ਹੁਣ ਨਵੀਂ ਗੱਲ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਚਰਨ ਸਿੰਘ ਦਾ ਜਲਦ ਹੀ ਵਿਆਹ ਹੋਣ ਵਾਲਾ ਸੀ ਅਤੇ ਉਸ ਨੂੰ ਆਰਥਿਕ ਤੰਗੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ ।
ਗੁਰਚਰਨ ਮੁੰਬਈ ਜਾਣ ਦੇ ਲਈ ਦਿੱਲੀ ਸਥਿਤ ਆਪਣੇ ਘਰ ਤੋਂ ਦਿੱਲੀ ਏਅਰਪੋਰਟ ਦੇ ਲਈ ਨਿਕਲੇ ਸਨ । ਪਰ ਉਹ ਨਾ ਤਾਂ ਮੁੰਬਈ ਪਹੁੰਚੇ ਅਤੇ ਨਾ ਹੀ ਆਪਣੇ ਘਰ ਵਾਪਸ ਪਰਤੇ ਸਨ ।ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਜੀ ਨੇ ਇਸ ਦੀ ਸ਼ਿਕਾਇਤ ਪੁਲਿਸ ਦੇ ਕੋਲ ਦਰਜ ਕਰਵਾਈ ਸੀ।
_a1a7703010bd91fb2be1e70e79fee72c_1280X720.webp)
ਸੀਸੀਟੀਵੀ ਫੁਟੇਜ ਆਈ ਸਾਹਮਣੇ
ਪੁਲਿਸ ਮੁਤਾਬਕ ਗੁਰਚਰਨ ਦੇ ਫੋਨ ਦੀ ਆਖਰੀ ਲੋਕੇਸ਼ਨ ਦਿੱਲੀ ਸੀ । ਜਿਸ ਤੋਂ ਬਾਅਦ ਤੱਕ ਉਸ ਦਾ ਫੋਨ ਆਫ ਜਾ ਰਿਹਾ ਹੈ । ਦਿੱਲੀ ਦੀਆਂ ਸੜਕਾਂ ‘ਤੇ ਉਸ ਨੂੰ ਬੈਗ ਲੈ ਕੇ ਘੁੰਮਦੇ ਵੇਖਿਆ ਜਾ ਸਕਦਾ ਹੈ। ਲਾਪਤਾ ਹੋਣ ਤੋਂ ਪਹਿਲਾਂ ਉਸ ਨੇ ਏਟੀਐੱਮ ਚੋਂ ਪੈਸੇ ਵੀ ਕਢਵਾਏ ਸਨ । ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੀ ਤਬੀਅਤ ਵੀ ਕਾਫੀ ਦਿਨਾਂ ਤੋਂ ਠੀਕ ਨਹੀਂ ਸੀ ਚੱਲ ਰਹੀ । ਦੱਸ ਦਈਏ ਕਿ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਉਸ ਨੇ ਸੋਢੀ ਦਾ ਕਿਰਦਾਰ ਨਿਭਾ ਕੇ ਖੂਬ ਸੁਰਖੀਆਂ ਵਟੋਰੀਆਂ ਸਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :