Birth Anniversary: ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦਾ ਜਨਮਦਿਨ ਅੱਜ, ਅਦਾਕਾਰ ਨੂੰ ਯਾਦ ਕਰ ਭਾਵੁਕ ਹੋਏ ਫੈਨਜ਼
ਮਸ਼ਹੂਰ ਟੀਵੀ ਐਕਟਰ ਅਤੇ ਬਿੱਗ ਬੌਸ 13 (2019-20) ਦੇ ਵਿਜੇਤਾ ਸਿਧਾਰਥ ਸ਼ੁਕਲਾ (Siddharth Shukla ) ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦੀਆਂ ਯਾਦਾਂ ਪ੍ਰਸ਼ੰਸਕਾਂ ਨਾਲ ਅੱਜ ਵੀ ਜੁੜੀਆਂ ਹੋਈਆਂ ਹਨ। ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦੀ ਜਨਮ ਵਰ੍ਹੇ ਗੰਢ ਮੌਕੇ ਉਨ੍ਹਾਂ ਨੂੰ ਯਾਦ ਕਰ ਫੈਨਜ਼ ਭਾਵੁਕ ਹੋਏ ਗਏ। ਵੱਡੀ ਗਿਣਤੀ 'ਚ ਬਾਲੀਵੁੱਡ ਸੈਲਬਸ ਤੇ ਫੈਨਜ਼ ਉਨ੍ਹਾਂ ਸ਼ਰਧਾਂਜਲੀ ਦੇ ਰਹੇ ਹਨ।
Birth Anniversary: ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦਾ ਜਨਮਦਿਨ ਅੱਜ, ਅਦਾਕਾਰ ਨੂੰ ਯਾਦ ਕਰ ਭਾਵੁਕ ਹੋਏ ਫੈਨਜ਼
Siddharth Shukla Birth Anniversary: ਮਸ਼ਹੂਰ ਟੀਵੀ ਐਕਟਰ ਅਤੇ ਬਿੱਗ ਬੌਸ 13 (2019-20) ਦੇ ਵਿਜੇਤਾ ਸਿਧਾਰਥ ਸ਼ੁਕਲਾ (Siddharth Shukla ) ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦੀਆਂ ਯਾਦਾਂ ਪ੍ਰਸ਼ੰਸਕਾਂ ਨਾਲ ਅੱਜ ਵੀ ਜੁੜੀਆਂ ਹੋਈਆਂ ਹਨ। ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦੀ ਜਨਮ ਵਰ੍ਹੇ ਗੰਢ ਮੌਕੇ ਉਨ੍ਹਾਂ ਨੂੰ ਯਾਦ ਕਰ ਫੈਨਜ਼ ਭਾਵੁਕ ਹੋਏ ਗਏ। ਵੱਡੀ ਗਿਣਤੀ 'ਚ ਬਾਲੀਵੁੱਡ ਸੈਲਬਸ ਤੇ ਫੈਨਜ਼ ਉਨ੍ਹਾਂ ਸ਼ਰਧਾਂਜਲੀ ਦੇ ਰਹੇ ਹਨ।
ਸਿਧਾਰਥ ਟੀਵੀ ਜਗਤ ਦੇ ਲੰਬੇ ਅਤੇ ਖੂਬਸੂਰਤ ਅਦਾਕਾਰਾਂ ਵਿੱਚੋਂ ਇੱਕ ਸਨ। ਹਰ ਕੋਈ ਉਸ ਦੀ ਮਜ਼ਬੂਤ ਸ਼ਖਸੀਅਤ ਦਾ ਦੀਵਾਨਾ ਸੀ। ਪਰ ਸਿਰਫ਼ 40 ਸਾਲ ਦੀ ਉਮਰ ਵਿੱਚ ਸਿਧਾਰਥ ਸ਼ੁਕਲਾ ਦੇ ਜਾਣ ਨਾਲ ਉਨ੍ਹਾਂ ਦੇ ਫੈਨਜ਼ ਦੀਆਂ ਅੱਖਾਂ ਵਿੱਚ ਹੰਝੂ ਆ ਗਏ।
ਸਿਧਾਰਥ ਦੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਸਿਧਾਰਥ ਜਨਮ 12 ਦਸੰਬਰ 1980 ਨੂੰ ਮੁੰਬਈ, ਮਹਾਰਾਸ਼ਟਰ ਵਿੱਚ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਦੱਸ ਦੇਈਏ ਕਿ ਸਿਧਾਰਥ ਸ਼ੁਕਲਾ ਦੀ ਮੌਤ 2 ਸਤੰਬਰ 2021 ਨੂੰ ਮੁੰਬਈ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਉਦੋਂ ਉਸਦੀ ਉਮਰ 40 ਸਾਲ ਸੀ।
ਸਿਧਾਰਥ ਸ਼ੁਕਲਾ ਨੇ ਟੀਵੀ ਜਗਤ ਵਿੱਚ ਕਾਮਯਾਬੀ ਹਾਸਿਲ ਕੀਤੀ। ਸਿਧਾਰਥ ਸ਼ੁਕਲਾ ਨੇ ਬਤੌਰ ਮਾਡਲ, ਹੋਸਟ ਤੇ ਅਦਾਕਾਰ ਵਜੋਂ ਕਈ ਸ਼ੋਅਸ ਵਿੱਚ ਕੰਮ ਕੀਤਾ। ਉਹ ਬਿੱਗ ਬੌਸ ਸੀਜ਼ਨ 13 ਦੀ ਜੇਤੂ ਰਹਿ ਚੁੱਕੇ ਸਨ। ਸਿਧਾਰਥ ਨੇ ਕਈ ਟੀਵੀ ਸ਼ੋਅਜ਼ ਜਿਵੇਂ - ਉਤਰਨ, ਬਾਲਿਕਾ ਵਧੂ, ਬਾਬੁਲ ਕਾ ਅੰਗਨਾ ਛੂਟੇ ਨਾ, ਯੇ ਅਜਨਬੀ, ਲਵ ਯੂ ਜ਼ਿੰਦਗੀ, ਆਦਿ ਵਿੱਚ ਕੰਮ ਕੀਤਾ।
ਸਿਧਾਰਥ ਬਹੁਤ ਹੀ ਹੋਣਹਾਰ ਅਭਿਨੇਤਾ ਸਨ ਅਤੇ ਇਸ ਲਈ ਉਨ੍ਹਾਂ ਨੂੰ ਕਈ ਪੁਰਸਕਾਰ ਵੀ ਮਿਲ ਚੁੱਕੇ ਸਨ। ਉਨ੍ਹਾਂ ਨੇ ਦੋ ਸ਼੍ਰੇਣੀਆਂ ਵਿੱਚ 2012 ਗੋਲਡਨ ਪੇਟਲ ਅਵਾਰਡ ਜਿੱਤੇ ਜਿਨ੍ਹਾਂ ਵਿੱਚ ਮੋਸਟ ਪਾਪੂਲਰ ਫੇਸ ਮੇਲ, ਬੈਸਟ ਆਨ ਸਕਰੀਨ ਕਪਲ ਆਨ ਕਲਰਸ ਸ਼ਾਮਿਲ ਹਨ।
ਹੋਰ ਪੜ੍ਹੋ: ਸਾਰਾ ਨੂੰ ਛੱਡ ਇਸ ਨਵੀਂ ਅਦਾਕਾਰਾ ਨਾਲ ਨਜ਼ਰ ਆਏ ਸ਼ੁਭਮਨ ਗਿੱਲ, ਵਿਦੇਸ਼ 'ਚ ਮਾਣ ਰਹੇ ਛੁੱਟੀਆਂ ਦਾ ਆਨੰਦ
ਸਿਧਾਰਥ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਜ਼ਿੰਦਾ ਹਨ। ਇਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਸਿਧਾਰਥ ਦੇ ਫੈਨਜ਼ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਯਾਦ ਕਰ ਭਾਵੁਕ ਹੋ ਗਏ ਹਨ। ਇਸ ਦੌਰਾਨ ਇੱਕ ਵਾਰ ਫੇਰ ਸੋਸ਼ਲ ਮੀਡੀਆ 'ਤੇ ਸਿਧਾਰਥ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
