Good News! ਟੀਵੀ ਦੇ ਸਟਾਰ ਕਪਲ ਗੌਤਮ ਰੋਡੇ ਤੇ ਪਾਂਖੁੜੀ ਅਵਸਥੀ ਨੇ ਫੈਨਜ਼ ਨਾਲ ਸਾਂਝੀ ਕੀਤੀ ਖੁਸ਼ਖਬਰੀ, ਜਲਦ ਆਵੇਗਾ ਨਿੱਕਾ ਮਹਿਮਾਨ
ਟੀਵੀ ਜਗਤ ਦੀ ਮਸ਼ਹੂਰ ਜੋੜੀ ਗੌਤਮ ਰੋਡੇ ਤੇ ਪਾਂਖੁੜੀ ਅਵਸਥੀ ਨੇ ਹਾਲ ਹੀ ਵਿੱਚ ਆਪਣੇ ਫੈਨਜ਼ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਪਲ ਨੇ ਦੱਸਿਆ ਕਿ ਜਲਦ ਹੀ ਉਨ੍ਹਾਂ ਦੇ ਘਰ ਨਿੱਕਾ ਮਹਿਮਾਨ ਆਉਣ ਵਾਲਾ ਤੇ ਜਲਦ ਹੀ ਉਹ ਮਾਤਾ-ਪਿਤਾ ਬਨਣ ਵਾਲੇ ਹਨ।
Good News! ਟੀਵੀ ਦੇ ਸਟਾਰ ਕਪਲ ਗੌਤਮ ਰੋਡੇ ਤੇ ਪਾਂਖੁੜੀ ਅਵਸਥੀ ਨੇ ਫੈਨਜ਼ ਨਾਲ ਸਾਂਝੀ ਕੀਤੀ ਖੁਸ਼ਖਬਰੀ, ਜਲਦ ਆਵੇਗਾ ਨਿੱਕਾ ਮਹਿਮਾਨ
Gautam Rode and Pankhuri Awasthy announce their first pregnancy : ਰੀਲ ਲਾਈਫ ਤੋਂ ਰਿਅਲ ਲਾਈਫ ਕਪਲ ਬਣੇ ਟੀਵੀ ਮਸ਼ਹੂਰ ਅਦਾਕਾਰ ਗੌਤਮ ਰੋਡੇ ਅਤੇ ਪਾਂਖੁੜੀ ਅਵਸਥੀ ਜਲਦ ਹੀ ਮਾਤਾ-ਪਿਤਾ ਬਨਣ ਜਾ ਰਹੇ ਹਨ। ਦੋਵਾਂ ਨੇ ਇਹ ਖ਼ਬਰ ਸੋਸ਼ਲ ਮੀਡੀਆ 'ਤੇ ਬਹੁਤ ਹੀ ਅਨੋਖੇ ਅਤੇ ਕਿਊਟ ਤਰੀਕੇ ਨਾਲ ਸਾਂਝੀ ਕੀਤੀ ਹੈ।

ਇਸ ਜੋੜੀ ਨੇ ਆਪਣੇ ਫੈਨਜ਼ ਨੂੰ ਬੇਹੱਦ ਅਨੋਖੇ ਅੰਦਾਜ਼ 'ਚ ਆਪਣੇ ਮਾਪੇ ਬਨਣ ਦੀ ਖੁਸ਼ੀ ਸਾਂਝੀ ਕੀਤੀ। ਦੋਵਾਂ ਨੇ ਇੰਸਟਾਗ੍ਰਾਮ 'ਤੇ ਐਨੀਮੇਟਿਡ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਪਹਿਲਾਂ ਇੱਕ ਜੋੜੇ ਨੂੰ ਪਿਆਰ ਹੋ ਜਾਂਦਾ ਹੈ, ਫਿਰ ਦੋਵੇਂ ਵਿਆਹ ਕਰ ਲੈਂਦੇ ਹਨ ਅਤੇ ਫਿਰ ਖੁਸ਼ਖਬਰੀ। ਮਨਮੋਹਕ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ, "ਸਾਡਾ ਪਰਿਵਾਰ ਵਧ ਰਿਹਾ ਹੈ ਅਤੇ ਅਸੀਂ ਤੁਹਾਡੇ ਆਸ਼ੀਰਵਾਦ ਅਤੇ ਸ਼ੁੱਭਕਾਮਨਾਵਾਂ ਦੀ ਉਮੀਂਦ ਕਰਦੇ ਹਾਂ। ਕਿਉਂਕਿ ਅਸੀਂ ਇਸ ਨਵੇਂ ਪੜਾਅ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅਤੇ ਇਨ੍ਹਾਂ ਨਵੀਆਂ ਭੂਮਿਕਾਵਾਂ ਨੂੰ ਨਿਭਾਉਣ ਲਈ ਆਪਣੇ ਆਪ ਨੂੰ ਤਿਆਰ ਕਰਦੇ ਹਾਂ।"
ਇਸ ਪੋਸਟ ਤੋਂ ਬਾਅਦ ਜੋੜੇ ਨੂੰ ਕਾਫੀ ਪਿਆਰ ਮਿਲ ਰਿਹਾ ਹੈ। ਸਿਰਫ ਪ੍ਰਸ਼ੰਸਕਾਂ ਨੇ ਹੀ ਨਹੀਂ ਬਲਕਿ ਕਈ ਮਸ਼ਹੂਰ ਹਸਤੀਆਂ ਨੇ ਵੀ ਗੌਤਮ ਅਤੇ ਪਾਂਖੁੜੀ ਨੂੰ ਵਧਾਈਆਂ ਦਿੱਤੀਆਂ ਹਨ। ਸਰਗੁਣ ਮਹਿਤਾ ਨੇ ਲਿਖਿਆ, ''ਵਧਾਈਆਂ।'' ਜਦੋਂਕਿ ਗੌਹਰ ਖ਼ਾਨ ਨੇ ਕਮੈਂਟ ਕਰਦੇ ਹੋਏ ਲਿਖਿਆ, ''ਬਹੁਤ ਸਾਰੀਆਂ ਵਧਾਈਆਂ ਅਤੇ ਆਸ਼ੀਰਵਾਦ! ਪ੍ਰਮਾਤਮਾ ਪਰਿਵਾਰ ਨੂੰ ਹਰ ਨਵੇਂ ਕਦਮ 'ਤੇ ਚੜ੍ਹਦੀ ਕਲਾ ਬਖਸ਼ੇ।ਇਸ ਤੋਂ ਇਲਾਵਾ ਅਨੀਤਾ ਹਸਨੰਦਾਨੀ, ਮਾਨਵੀ ਗਗਰੂ ਅਤੇ ਵਿਵੇਕ ਦਹੀਆ ਸਣੇ ਕਈ ਕਲਾਕਾਰਾਂ ਨੇ ਜੋੜੀ ਨੂੰ ਵਧਾਈ ਦਿੱਤੀ ਹੈ।
ਦੱਸ ਦੇਈਏ ਕਿ ਗੌਤਮ ਰੋਡੇ ਅਤੇ ਪਾਖੁੜੀ ਅਵਸਥੀ ਆਪਣੇ ਮਸ਼ਹੂਰ ਸ਼ੋਅ ਸੂਰਿਆਪੁੱਤਰ ਕਰਨ ਦੇ ਸੈੱਟ 'ਤੇ ਇੱਕ ਦੂਜੇ ਨੂੰ ਮਿਲੇ ਸਨ। ਇਨ੍ਹਾਂ ਦੋਹਾਂ ਦੀ ਲਵ ਸਟੋਰੀ ਦੋਸਤੀ ਤੋਂ ਸ਼ੁਰੂ ਹੋਈ, ਇਕੱਠੇ ਕੰਮ ਕਰਦੇ ਹੋਏ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਹਾਲਾਂਕਿ ਦੋਵਾਂ ਵਿਚਾਲੇ ਉਮਰ ਦਾ ਕਾਫੀ ਫਰਕ ਸੀ। ਦੋਹਾਂ ਵਿਚਾਲੇ 14 ਸਾਲ ਦਾ ਫਰਕ ਹੈ, ਜਿਸ ਕਾਰਨ ਇਹ ਜੋੜਾ ਟ੍ਰੋਲ ਹੋਇਆ ਪਰ ਦੁਨੀਆ ਦੀ ਪਰਵਾਹ ਨਾਂ ਕਰਦੇ ਹੋਏ ਆਖਿਰਕਾਰ ਦੋਹਾਂ ਨੇ 5 ਫਰਵਰੀ 2018 ਨੂੰ ਵਿਆਹ ਕਰਵਾ ਲਿਆ।

ਹੋਰ ਪੜ੍ਹੋ: Rubina Bajwa: ਬੇਹੱਦ ਖੂਬਸੂਰਤ ਹੈ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ, ਵੇਖੋ ਅਦਾਕਾਰਾ ਦਾ ਦਿਲਕਸ਼ ਅੰਦਾਜ਼
ਪਾਂਖੁੜੀ ਨੇ ਸਾਲ 2020 ਵਿੱਚ ਹੀ ਐਲਾਨ ਕੀਤਾ ਸੀ ਕਿ ਜੋੜਾ ਮਾਤਾ-ਪਿਤਾ ਬਣਨ ਲਈ ਤਿਆਰ ਹੈ। ਪਾਂਖੁੜੀ ਨੇ ਆਪਣੇ ਇੱਕ ਇੰਟਰਵਿਊ ਵਿੱਚ ਕਿਹਾ ਸੀ, “ਅਗਲੇ ਸਾਲ ਤੱਕ ਅਸੀਂ ਆਪਣੇ ਪਰਿਵਾਰ ਨੂੰ ਵਧਾਉਣ ਦੀ ਯੋਜਨਾ ਬਣਾ ਰਹੇ ਹਾਂ। ਅਜਿਹਾ ਕਰਨ ਦਾ ਇਹ ਚੰਗਾ ਸਮਾਂ ਹੈ ਕਿਉਂਕਿ ਕੁਝ ਵੀ ਨਹੀਂ ਹੋ ਰਿਹਾ ਹੈ। ਸਾਡੇ ਵਰਗੇ ਕੰਮ ਕਰਨ ਵਾਲੇ ਲੋਕਾਂ ਲਈ ਇਹ ਬਹੁਤ ਵਧੀਆ ਸਮਾਂ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
