ਗੁਰਪ੍ਰੀਤ ਘੁੱਗੀ ਨੇ ਕਿਉਂ ਕੀਤੀਆਂ ਜ਼ਿਆਦਾ ਕਾਮੇਡੀ ਫ਼ਿਲਮਾਂ, ਅਦਾਕਾਰ ਨੇ ਕੀਤਾ ਖੁਲਾਸਾ

ਕੋਈ ਸਮਾਂ ਅਜਿਹਾ ਵੀ ਜਦੋਂ ਪੰਜਾਬੀ ‘ਚ ਕਾਮੇਡੀ ‘ਤੇ ਹੀ ਜ਼ਿਆਦਾ ਫ਼ਿਲਮਾਂ ਬਣ ਰਹੀਆਂ ਸਨ । ਗੁਰਪ੍ਰੀਤ ਘੁੱਗੀ ਨੇ ਵੀ ਕਈ ਫ਼ਿਲਮਾਂ ਕਾਮੇਡੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਪਰ ਹੁਣ ਅਦਾਕਾਰ ਨੇ ਖੁਲਾਸਾ ਹੈ ਕਿਉਂ ਉਨ੍ਹਾਂ ਨੇ ਜ਼ਿਆਦਾ ਕਾਮੇਡੀ ਫ਼ਿਲਮਾਂ ‘ਚ ਕੰਮ ਕੀਤਾ ਹੈ ।

Reported by: PTC Punjabi Desk | Edited by: Shaminder  |  August 23rd 2023 01:42 PM |  Updated: August 23rd 2023 01:42 PM

ਗੁਰਪ੍ਰੀਤ ਘੁੱਗੀ ਨੇ ਕਿਉਂ ਕੀਤੀਆਂ ਜ਼ਿਆਦਾ ਕਾਮੇਡੀ ਫ਼ਿਲਮਾਂ, ਅਦਾਕਾਰ ਨੇ ਕੀਤਾ ਖੁਲਾਸਾ

ਗੁਰਪ੍ਰੀਤ ਘੁੱਗੀ (Gurpreet Ghuggi )ਪੰਜਾਬੀ ਫ਼ਿਲਮਾਂ ਦੀ ਜਿੰਦ ਜਾਨ ਹਨ । ਉਨ੍ਹਾਂ ਨੇ ਹੁਣ ਤੱਕ ਅਨੇਕਾਂ ਹੀ ਟੀਵੀ ਸੀਰੀਅਲਸ ਅਤੇ ਫ਼ਿਲਮਾਂ ‘ਚ ਕੰਮ ਕੀਤਾ ਹੈ ।ਹੁਣ ਪੰਜਾਬੀ ਫ਼ਿਲਮਾਂ ‘ਚ ਵੱਖਰੀ ਤਰ੍ਹਾਂ ਦਾ ਕੰਟੈਂਟ ਵੇਖਣ ਨੂੰ ਮਿਲ ਰਿਹਾ ਹੈ । ਕੋਈ ਸਮਾਂ ਅਜਿਹਾ ਵੀ ਜਦੋਂ ਪੰਜਾਬੀ ‘ਚ ਕਾਮੇਡੀ ‘ਤੇ ਹੀ ਜ਼ਿਆਦਾ ਫ਼ਿਲਮਾਂ ਬਣ ਰਹੀਆਂ ਸਨ । ਗੁਰਪ੍ਰੀਤ ਘੁੱਗੀ ਨੇ ਵੀ ਕਈ ਫ਼ਿਲਮਾਂ ਕਾਮੇਡੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਪਰ ਹੁਣ ਅਦਾਕਾਰ ਨੇ ਖੁਲਾਸਾ ਹੈ ਕਿਉਂ ਉਨ੍ਹਾਂ ਨੇ ਜ਼ਿਆਦਾ ਕਾਮੇਡੀ ਫ਼ਿਲਮਾਂ ‘ਚ ਕੰਮ ਕੀਤਾ ਹੈ । 

 ਹੋਰ ਪੜ੍ਹੋ :  ਦਿਲਜੀਤ ਦੋਸਾਂਝ ਦੇ ਗੀਤ ‘ਲਵਰ’ ਨੂੰ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’‘ਚ ਇਸਤੇਮਾਲ ਕਰਨ ‘ਤੇ ਕੀ ਸੀ ਗਾਇਕ ਦਾ ਰਿਐਕਸ਼ਨ,ਕਰਣ ਜੌਹਰ ਨੇ ਕੀਤਾ ਖੁਲਾਸਾ

ਮਜਬੂਰੀ ‘ਚ ਕਰਨੀਆਂ ਪਈਆਂ ਕਾਮੇਡੀ ਫ਼ਿਲਮਾਂ 

ਹਾਲ ਹੀ ‘ਚ ਇੱਕ ਮੀਡੀਆ ਕਰਮੀ ਵੱਲੋਂ ਗੁਰਪ੍ਰੀਤ ਘੁੱਗੀ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਉਹ ਜ਼ਿਆਦਾ ਕਾਮੇਡੀ ਫ਼ਿਲਮਾਂ ਕਿਉਂ ਕਰ ਰਹੇ ਹਨ । ਜਿਸ ‘ਤੇ ਅਦਾਕਾਰ ਨੇ ਜਵਾਬ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਮਜਬੂਰੀ ਕਾਰਨ ਅਜਿਹੀਆਂ ਫ਼ਿਲਮਾਂ ਕੀਤੀਆਂ ਸਨ ।ਕਿਉਂਕਿ ਪਹਿਲਾਂ ਪੰਜਾਬੀ ਸਿਨੇਮਾ ਕਾਮੇਡੀ ਦੇ ਨਾਲ ਜੁੜਿਆ ਹੋਇਆ ਸੀ ਅਤੇ ਪਰਿਵਾਰ ਦਾ ਪੇਟ ਪਾਲਣ ਦੇ ਲਈ ਉਨ੍ਹਾਂ ਨੂੰ ਅਜਿਹੀਆਂ ਫ਼ਿਲਮਾਂ ਕਰਨੀਆਂ ਪੈਂਦੀਆਂ ਸਨ ।

ਉਨ੍ਹਾਂ ਨੇ ‘ਮਸਤਾਨੇ’ ਵਰਗੀਆਂ ਫ਼ਿਲਮਾਂ ਕਰਨ ਦੀ ਵੀ ਇੱਛਾ ਜਤਾਈ ਹੈ । ਇਸ ਦੇ ਨਾਲ ਹੀ ਅਦਾਕਾਰ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਕਿਸੇ ਵੀ ਇੱਕ ਗੰਭੀਰ ਫ਼ਿਲਮ ਦੇ ਕਿਰਦਾਰ ‘ਚ ਰਹਿਣ ਦੇ ਲਈ ਉਹ ਦੋ ਕਾਮੇਡੀ ਫ਼ਿਲਮਾਂ ਨੂੰ ਠੁਕਰਾ ਦੇਣ ਦੇ ਲਈ ਤਿਆਰ ਹਨ । 

 

  

  

 

- PTC PUNJABI


Popular Posts