ਸਰਗੁਨ ਮਹਿਤਾ ਨੂੰ ਅੱਜ ਕੱਲ੍ਹ ਲੋਕਾਂ ਦੇ ਵਿਆਹ ਵੇਖ ਕੇ ਕਿਉਂ ਹੁੰਦੀ ਹੈ ਬੇਚੈਨੀ, ਜਾਣੋ ਅਦਾਕਾਰਾ ਦੀ ਜ਼ੁਬਾਨੀ
ਸਰਗੁਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਵਿਆਹ ਨੂੰ ਲੈ ਕੇ ਵੀ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ । ਅਦਾਕਾਰਾ ਨੇ ਕਿਹਾ ਕਿ ਮੇਰਾ ਵਿਆਹ ਗਿਆਰਾਂ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਵੇਲੇ ਸੋਸ਼ਲ ਮੀਡੀਆ ਏਨਾਂ ਜ਼ਿਆਦਾ ਪ੍ਰਚਲਿਤ ਨਹੀਂ ਸੀ,ਉਦੋਂ ਮੈਂ ਵਿਆਹ ਵੇਲੇ ਪੁਰਾਣੇ ਸਟਾਈਲ ਦੇ ਨਾਲ ਪੋਜ਼ ਦਿੰਦੀ ਸੀ ਅਤੇ ਅੱਜ ਕੱਲ੍ਹ ਸਮਾਂ ਬਿਲਕੁਲ ਬਦਲ ਗਿਆ ਹੈ।
ਸਰਗੁਨ ਮਹਿਤਾ ਨੂੰ ਅੱਜ ਕੱਲ੍ਹ ਲੋਕਾਂ ਦੇ ਵਿਆਹ ਵੇਖ ਕੇ ਕਿਉਂ ਹੁੰਦੀ ਹੈ ਬੇਚੈਨੀ, ਜਾਣੋ ਅਦਾਕਾਰਾ ਦੀ ਜ਼ੁਬਾਨੀ
ਸਰਗੁਨ ਮਹਿਤਾ (Satgun Mehta) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਵਿਆਹ ਨੂੰ ਲੈ ਕੇ ਵੀ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ । ਅਦਾਕਾਰਾ ਨੇ ਕਿਹਾ ਕਿ ਮੇਰਾ ਵਿਆਹ ਗਿਆਰਾਂ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਵੇਲੇ ਸੋਸ਼ਲ ਮੀਡੀਆ ਏਨਾਂ ਜ਼ਿਆਦਾ ਪ੍ਰਚਲਿਤ ਨਹੀਂ ਸੀ,ਉਦੋਂ ਮੈਂ ਵਿਆਹ ਵੇਲੇ ਪੁਰਾਣੇ ਸਟਾਈਲ ਦੇ ਨਾਲ ਪੋਜ਼ ਦਿੰਦੀ ਸੀ ਅਤੇ ਅੱਜ ਕੱਲ੍ਹ ਸਮਾਂ ਬਿਲਕੁਲ ਬਦਲ ਗਿਆ ਹੈ। ਮੈਂ ਹੁਣ ਆਪਣੇ ਵਿਆਹ ਦੀ ਵੀਡੀਓ ਸਾਂਝੀ ਕਰਾਂ ਜਾਂ ਨਹੀਂ, ਕਿਉਂਕਿ ਮੈਨੂੰ ਇਸ ਨੂੰ ਸਾਂਝਾ ਕਰਦੇ ਹੋਏ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ’।
ਹੋਰ ਪੜ੍ਹੋ : ਹਰਭਜਨ ਮਾਨ ਤੇ ਹਰਮਨ ਮਾਨ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਤਸਵੀਰਾਂ ਸਾਂਝੀਆਂ ਕਰ ਦਿੱਤੀ ਪਤਨੀ ਨੂੰ ਦਿੱਤੀ ਵਧਾਈ
ਸਰਗੁਨ ਮਹਿਤਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ ਅਤੇ ਫੈਨਸ ਦਾ ਕਹਿਣਾ ਹੈ ਕਿ ‘ਤੁਹਾਡੇ ਕੋਲ ਘੱਟੋ ਘੱਟ ਵਿਆਹ ਦੀ ਇੱਕ ਵੀਡੀਓ ਤਾਂ ਹੈ ਸਾਡੇ ਕੋਲ ਤਾਂ ਉਹ ਵੀ ਨਹੀਂ ਹੈ।ਇੱਕ ਹੋਰ ਨੇ ਲਿਖਿਆ ‘ਹਾਹਾਹਾ ਤੁਸੀਂ ਬਹੁਤ ਪਿਆਰੇ ਹੋ ਮੈਮ, ਨਹੀਂ ਕਿਰਪਾ ਕਰਕੇ ਤੁਸੀਂ ਇਸਨੂੰ ਸਾਂਝਾ ਕਰੋ’ ਇਸ ਤੋਂ ਇਲਾਵਾ ਫੈਨਸ ਨੇ ਹੋਰ ਵੀ ਕਈ ਰਿਐਕਸ਼ਨ ਇਸ ‘ਤੇ ਦਿੱਤੇ ਹਨ ।
ਸਰਗੁਨ ਮਹਿਤਾ ਦਾ ਵਰਕ ਫ੍ਰੰਟ
ਸਰਗੁਨ ਮਹਿਤਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਅੰਗਰੇਜ, ਸੌਂਕਣ ਸੌਂਕਣੇ, ਝੱਲੇ, ਕਾਲਾ ਸ਼ਾਹ ਕਾਲਾ ਸਣੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ । ਉਨ੍ਹਾਂ ਨੇ ਬਤੌਰ ਟੀਵੀ ਕਲਾਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦਾ ਰੁਖ ਕੀਤਾ ਅਤੇ ਕਈ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ।ਇਸ ਤੋਂ ਇਲਾਵਾ ਸਰਗੁਨ ਮਹਿਤਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
