ਅਦਾਕਾਰਾ ਸਰਗੁਨ ਮਹਿਤਾ ਨੇ ਦੱਸਿਆ ਕਿਉਂ ਬਣਾਇਆ ਸ਼ੋਅ ‘ਬਾਦਲ ਪੇ ਪਾਓਂ ਹੈਂ’

ਸਰਗੁਨ ਮਹਿਤਾ’ ਇਨ੍ਹੀਂ ਦਿਨੀਂ ਆਪਣੇ ਨਵੇਂ ਸ਼ੋਅ ‘ਬਾਦਲ ਪੇ ਪਾਓਂ ਹੈਂ’ ਨੂੰ ਲੈ ਕੇ ਚਰਚਾ ‘ਚ ਹਨ । ਇਹ ਸ਼ੋਅ ਦਸ ਜੂਨ ਤੋਂ ਪ੍ਰਸਾਰਿਤ ਹੋਵੇਗਾ ।ਪਰ ਹੁਣ ਸਰਗੁਨ ਦਾ ਇਸ ਸ਼ੋਅ ਨੂੰ ਲੈ ਕੇ ਪ੍ਰਤੀਕਰਮ ਸਾਹਮਣੇ ਆਇਆ ਹੈ। ਉਸ ਨੇ ਇਹ ਸ਼ੋਅ ਕਿਉਂ ਕੀਤਾ, ਇਸ ਬਾਰੇ ਅਦਾਕਾਰਾ ਨੇ ਇੱਕ ਸ਼ੋਅ ਦੇ ਦੌਰਾਨ ਖੁਲਾਸਾ ਕਰਦੇ ਹੋਏ ਦੱਸਿਆ ਕਿ ‘ਉਹ ਸਟਾਕ ਮਾਰਕੀਟ ‘ਚ ਵਪਾਰ ਕਰਨਾ ਸਿੱਖਣਾ ਚਾਹੁੰਦੀ ਸੀ ।

Written by  Shaminder   |  June 04th 2024 12:57 PM  |  Updated: June 04th 2024 12:57 PM

ਅਦਾਕਾਰਾ ਸਰਗੁਨ ਮਹਿਤਾ ਨੇ ਦੱਸਿਆ ਕਿਉਂ ਬਣਾਇਆ ਸ਼ੋਅ ‘ਬਾਦਲ ਪੇ ਪਾਓਂ ਹੈਂ’

ਸਰਗੁਨ ਮਹਿਤਾ’ ਇਨ੍ਹੀਂ ਦਿਨੀਂ ਆਪਣੇ ਨਵੇਂ ਸ਼ੋਅ ‘ਬਾਦਲ ਪੇ ਪਾਓਂ ਹੈਂ’ (Badall pe Paon Hai) ਨੂੰ ਲੈ ਕੇ ਚਰਚਾ ‘ਚ ਹਨ । ਇਹ ਸ਼ੋਅ ਦਸ ਜੂਨ ਤੋਂ ਪ੍ਰਸਾਰਿਤ ਹੋਵੇਗਾ ।ਪਰ ਹੁਣ ਸਰਗੁਨ ਦਾ ਇਸ ਸ਼ੋਅ ਨੂੰ ਲੈ ਕੇ ਪ੍ਰਤੀਕਰਮ ਸਾਹਮਣੇ ਆਇਆ ਹੈ। ਉਸ ਨੇ ਇਹ ਸ਼ੋਅ ਕਿਉਂ ਕੀਤਾ, ਇਸ ਬਾਰੇ ਅਦਾਕਾਰਾ ਨੇ ਇੱਕ ਸ਼ੋਅ ਦੇ ਦੌਰਾਨ ਖੁਲਾਸਾ ਕਰਦੇ ਹੋਏ ਦੱਸਿਆ ਕਿ ‘ਉਹ ਸਟਾਕ ਮਾਰਕੀਟ ‘ਚ ਵਪਾਰ ਕਰਨਾ ਸਿੱਖਣਾ ਚਾਹੁੰਦੀ ਸੀ ।ਇਸ ਸ਼ੋਅ ‘ਚ ਸਟਾਕ ਮਾਰਕੀਟ ‘ਚ ਔਰਤਾਂ ਦੇ ਯੋਗਦਾਨ ਨੂੰ ਦਰਸਾਉਂਦਾ ਹੈ ਅਤੇ ਬਾਣੀ ਨਾਂਅ ਦਾ ਕਿਰਦਾਰ ਅਮਨਦੀਪ ਸਿੱਧੂ ਨੇ ਨਿਭਾਇਆ ਹੈ।

ਹੋਰ ਪੜ੍ਹੋ : ਦੀਨ ਦੁਖੀਆਂ ਦੀ ਸੇਵਾ ਕਰਨ ਵਾਲੇ ਭਗਤ ਪੂਰਨ ਸਿੰਘ ਜੀ ਦਾ ਅੱਜ ਹੈ ਜਨਮ ਦਿਨ

ਸਰਗੁਨ ਮਹਿਤਾ ਨੇ ਅੱਗੇ ਦੱਸਿਆ ਕਿ ਇਹ ਸ਼ੋਅ ਸਾਰੇ ਟੀਵੀ ਸ਼ੋਅ ਤੋਂ ਵੱਖਰਾ ਹੈ। ਲੰਮੇ ਸਮੇਂ ਤੋਂ ਔਰਤਾਂ ਸਿਰਫ਼ ਸਿਲਾਈ ਦਾ ਕੰਮ ਜਾਂ ਫਿਰ ਖਾਣਾ ਬਣਾਉਂਦੀ ਸੀ । ਔਰਤਾਂ ਦੇ ਲਈ ਵਿਕਲਪਾਂ ਦੀ ਘਾਟ ਸੀ।ਇਸ ਲਈ ਜੋ ਵੀ ਉਨ੍ਹਾਂ ਨੇ ਹੁਨਰ ਸਿੱਖਿਆ, ਉਸ ਨੂੰ ਕਰੀਅਰ ‘ਚ ਬਦਲ ਦਿੱਤਾ ।

ਸਰਗੁਨ ਮਹਿਤਾ ਦਾ ਵਰਕ ਫ੍ਰੰਟ 

 ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਰਗੁਨ ਮਹਿਤਾ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ । ਜਿਸ ‘ਚ ‘ਜੱਟ ਨੂੰ ਚੁੜੇਲ ਟੱਕਰੀ’, ‘ਸੌਂਕਣ ਸੌਂਕਣੇ’ ‘ਚ ਉਸ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ । ਇਸ ਤੋਂ ਇਲਾਵਾ ਅਮਰਿੰਦਰ ਗਿੱਲ ਦੇ ਨਾਲ ਫ਼ਿਲਮ ਅੰਗਰੇਜ ‘ਚ ਵੀ ਅਦਾਕਾਰਾ ਨਜ਼ਰ ਆ ਚੁੱਕੀ ਹੈ ਅਤੇ ਦਿਲਜੀਤ ਦੋਸਾਂਝ ਦੇ ਨਾਲ ‘ਬਾਬੇ ਭੰਗੜਾ ਪਾਉਂਦੇ ਨੇ’ ‘ਚ ਵੀ ਆਪਣੀ ਅਦਾਕਾਰੀ ਦੇ ਨਾਕ ਦਰਸ਼ਕਾਂ ਦਾ ਦਿਲ ਜਿੱਤਿਆ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network