ਦੀਨ ਦੁਖੀਆਂ ਦੀ ਸੇਵਾ ਕਰਨ ਵਾਲੇ ਭਗਤ ਪੂਰਨ ਸਿੰਘ ਜੀ ਦਾ ਅੱਜ ਹੈ ਜਨਮ ਦਿਨ

ਦੀਨ ਦੁਖੀਆਂ ਦੀ ਸੇਵਾ ਕਰਨ ‘ਚ ਕਈ ਲੋਕਾਂ ਨੂੰ ਬਹੁਤ ਹੀ ਸਕੂਨ ਮਿਲਦਾ ਹੈ। ਅੱਜ ਅਸੀਂ ਜਿਸ ਸ਼ਖਸੀਅਤ ਦੀ ਗੱਲ ਕਰਨ ਜਾ ਰਹੇ ਹਾਂ ।ਉਸ ਨੇ ਆਪਣਾ ਪੂਰਾ ਜੀਵਨ ਲੋਕਾਂ ਦੀ ਸੇਵਾ ‘ਚ ਲਗਾ ਦਿੱਤਾ ।ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਭਗਤ ਪੂਰਨ ਸਿੰਘ ਜੀ ਦੀ । ਜਿਨ੍ਹਾਂ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਹਰ ਕੋਈ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ।

Written by  Shaminder   |  June 04th 2024 11:15 AM  |  Updated: June 04th 2024 11:15 AM

ਦੀਨ ਦੁਖੀਆਂ ਦੀ ਸੇਵਾ ਕਰਨ ਵਾਲੇ ਭਗਤ ਪੂਰਨ ਸਿੰਘ ਜੀ ਦਾ ਅੱਜ ਹੈ ਜਨਮ ਦਿਨ

ਦੀਨ ਦੁਖੀਆਂ ਦੀ ਸੇਵਾ ਕਰਨ ‘ਚ ਕਈ ਲੋਕਾਂ ਨੂੰ ਬਹੁਤ ਹੀ ਸਕੂਨ ਮਿਲਦਾ ਹੈ। ਅੱਜ ਅਸੀਂ ਜਿਸ ਸ਼ਖਸੀਅਤ ਦੀ ਗੱਲ ਕਰਨ ਜਾ ਰਹੇ ਹਾਂ ।ਉਸ ਨੇ ਆਪਣਾ ਪੂਰਾ ਜੀਵਨ ਲੋਕਾਂ ਦੀ ਸੇਵਾ ‘ਚ ਲਗਾ ਦਿੱਤਾ ।ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਭਗਤ ਪੂਰਨ ਸਿੰਘ (Bhagat Puran Singh Ji) ਜੀ ਦੀ । ਜਿਨ੍ਹਾਂ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਹਰ ਕੋਈ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ। ਭਗਤ ਪੂਰਨ ਸਿੰਘ ਜੀ ਦਾ ਪਹਿਲਾ ਨਾਮ ਰਾਮਜੀ ਦਾਸ ਸੀ।ਉਨ੍ਹਾਂ ਦਾ ਜਨਮ 4 ਜੂਨ 1904  ਨੂੰ ਛਿੱਬੂ ਮੱਲ ਅਤੇ ਮਹਿਤਾਬ ਕੌਰ ਦੇ ਘਰ ਪਿੰਡ ਰਾਜੇਵਾਲ ਰੇਹਣੋ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। 

ਹੋਰ ਪੜ੍ਹੋ : ਫ਼ਿਲਮ ‘ਅਮਰ ਸਿੰਘ ਚਮਕੀਲਾ’ ਦੇ ਲਈ ਦਿਲਜੀਤ ਦੋਸਾਂਝ ਨੇ ਪਾਈ ਸੀ ਵਿੱਗ, ਐਮੀ ਵਿਰਕ ਨੇ ਕਿਹਾ ‘ਦਿਲਜੀਤ ਨੇ ਫ਼ਿਲਮ ਜਾਂ ਪੈਸੇ ਲਈ ਨਹੀਂ…’

ਉਨ੍ਹਾਂ ਦੇ ਪਿਤਾ ਸ਼ਾਹੂਕਾਰ ਸਨ ਅਤੇ ਮਾਤਾ ਧਾਰਮਿਕ ਬਿਰਤੀ ਦੇ ਮਾਲਿਕ ਸਨ। ਮੁੱਢਲੀ ਵਿੱਦਿਆ ਉਨ੍ਹਾਂ ਨੇ ਪਿੰਡ ਦੇ ਸਰਕਾਰੀ ਸੀਨੀਅਰ ਸਕੂਲ ਖੰਨਾ ਤੋਂ ਪ੍ਰਾਪਤ ਕੀਤੀ। ਰਾਮਜੀ ਦਾਸ ਉਸ ਵੇਲੇ ਪੜ੍ਹਾਈ ਹੀ ਕਰ ਰਹੇ ਸਨ ਕਿ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਅਤੇ ਘਰ ‘ਚ ਕੋਈ ਕਮਾਉਣ ਵਾਲਾ ਨਾ ਰਿਹਾ ।ਰਾਮਜੀ ਦਾਸ ਆਪਣੀ ਪੜ੍ਹਾਈ ਛੱਡ ਕੇ ਲਾਹੌਰ ਆਪਣੀ ਮਾਂ ਦੇ ਨਾਲ ਚਲੇ ਗਏ ਸਨ ।

ਸੇਵਾ ਨੂੰ ਸਮਰਪਿਤ 

ਰਾਮ ਜੀ ਦਾਸ ਦੇ ਜੀਵਨ ‘ਚ ਕੁਝ ਅਜਿਹਾ ਵਾਪਰਿਆ ਕਿ ਉਹ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੋ ਗਏ ਸਨ । ਦੀਨ ਦੁਖੀਆ ਦੀ ਸੇਵਾ ਕਰਨ ਹੀ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਟੀਚਾ ਬਣਾ ਲਿਆ ਸੀ ।ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਹੀ ਦੀਨ ਦੁਖੀਆਂ ਦੇ ਲੇਖੇ ਲਾ ਦਿੱਤੀ ਸੀ ਅਤੇ ਰਾਮ ਜੀ ਦਾਸ ਤੋਂ ਭਗਤ ਪੂਰਨ ਸਿੰਘ ਬਣ ਗਏ ।ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਬੈਠ ਕੇ ਬੀਮਾਰ, ਦੀਨ ਦੁਖੀਆ ਦੀ ਸਹਾਇਤਾ ਕਰਦੇ ਸਨ । ਉਹ ਹਮੇਸ਼ਾ ਹੀ ਵਾਤਾਵਰਨ ਦੀ ਸੰਭਾਲ ਦੇ ਲਈ ਵੀ ਲੋਕਾਂ ਨੂੰ ਪ੍ਰੇਰਦੇ ਰਹਿੰਦੇ ਸਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network