ਫ਼ਿਲਮ ‘ਅਮਰ ਸਿੰਘ ਚਮਕੀਲਾ’ ਦੇ ਲਈ ਦਿਲਜੀਤ ਦੋਸਾਂਝ ਨੇ ਪਾਈ ਸੀ ਵਿੱਗ, ਐਮੀ ਵਿਰਕ ਨੇ ਕਿਹਾ ‘ਦਿਲਜੀਤ ਨੇ ਫ਼ਿਲਮ ਜਾਂ ਪੈਸੇ ਲਈ ਨਹੀਂ…’
ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਚਰਚਾ ‘ਚ ਹਨ । ਅਪ੍ਰੈਲ ਮਹੀਨੇ ‘ਚ ਉਨ੍ਹਾਂ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਰਿਲੀਜ਼ ਹੋਈ ਸੀ। ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਸਰਾਹਿਆ ਗਿਆ ।‘ਅਮਰ ਸਿੰਘ ਚਮਕੀਲਾ’ ਦੇ ਕਿਰਦਾਰ ਨੂੰ ਉਨ੍ਹਾਂ ਨੇ ਬਾਖੂਬੀ ਨਿਭਾਇਆ । ਪਰ ਇਸ ਕਿਰਦਾਰ ‘ਚ ਉਨ੍ਹਾਂ ਦੇ ਹੇਅਰ ਕੱਟ ਲੁੱਕ ਨੂੰ ਲੈ ਕੇ ਕਈਆਂ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ।
ਫ਼ਿਲਮ ‘ਅਮਰ ਸਿੰਘ ਚਮਕੀਲਾ’ ਦੇ ਲਈ ਦਿਲਜੀਤ ਦੋਸਾਂਝ ਨੇ ਪਾਈ ਸੀ ਵਿੱਗ, ਐਮੀ ਵਿਰਕ ਨੇ ਕਿਹਾ ‘ਦਿਲਜੀਤ ਨੇ ਫ਼ਿਲਮ ਜਾਂ ਪੈਸੇ ਲਈ ਨਹੀਂ…’
ਦਿਲਜੀਤ ਦੋਸਾਂਝ (Diljit Dosanjh) ਇਨ੍ਹੀਂ ਦਿਨੀਂ ਚਰਚਾ ‘ਚ ਹਨ । ਅਪ੍ਰੈਲ ਮਹੀਨੇ ‘ਚ ਉਨ੍ਹਾਂ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਰਿਲੀਜ਼ ਹੋਈ ਸੀ। ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਸਰਾਹਿਆ ਗਿਆ ।‘ਅਮਰ ਸਿੰਘ ਚਮਕੀਲਾ’ ਦੇ ਕਿਰਦਾਰ ਨੂੰ ਉਨ੍ਹਾਂ ਨੇ ਬਾਖੂਬੀ ਨਿਭਾਇਆ । ਪਰ ਇਸ ਕਿਰਦਾਰ ‘ਚ ਉਨ੍ਹਾਂ ਦੇ ਹੇਅਰ ਕੱਟ ਲੁੱਕ ਨੂੰ ਲੈ ਕੇ ਕਈਆਂ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ । ਜਿਸ ਤੋਂ ਬਾਅਦ ਇਮਤਿਆਜ਼ ਅਲੀ ਦਾ ਇਸ ਮਾਮਲੇ ‘ਚ ਪ੍ਰਤੀਕਰਮ ਵੀ ਸਾਹਮਣੇ ਆਇਆ ਸੀ । ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਦਿਲਜੀਤ ਦੋਸਾਂਝ ਨੇ ਇਸ ਫ਼ਿਲਮ ‘ਚ ਵਿੱਗ ਪਾਇਆ ਸੀ ।
ਹੋਰ ਪੜ੍ਹੋ : ਮੀਕਾ ਸਿੰਘ ਨੇ ਘਰ ‘ਚ ਰਖਵਾਇਆ ਸ੍ਰੀ ਅਖੰਡ ਪਾਠ ਸਾਹਿਬ, ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ
ਐਮੀ ਵਿਰਕ ਨੇ ਦਿੱਤੀ ਪ੍ਰਤੀਕਿਰਿਆ
ਐਮੀ ਵਿਰਕ ਦਾ ਵੀ ਇਸ ਮਾਮਲੇ ‘ਚ ਪ੍ਰਤੀਕਰਮ ਸਾਹਮਣੇ ਆਇਆ ਹੈ। ਐਮੀ ਵਿਰਕ ਦੇ ਦਿਲਜੀਤ ਦੇ ਹੱਕ ‘ਚ ਨਿੱਤਰੇ ਤੇ ਕਿਹਾ ਕਿ ‘ਫ਼ਿਲਮ ‘ਚ ਕਹਾਣੀ ਮੁਤਾਬਕ ਇਹ ਲੁੱਕ ਦਿਖਾਉਣੀ ਪਈ ।

ਕਿਉਂਕਿ ਸਭ ਜਾਣਦੇ ਹਨ ਕਿ ਇਹ ਫ਼ਿਲਮ ‘ਚਮਕੀਲੇ’ ਦੀ ਜ਼ਿੰਦਗੀ ‘ਤੇ ਅਧਾਰਿਤ ਸੀ ਅਤੇ ਚਮਕੀਲੇ ਨੇ ਵਾਲ ਕੱਟੇ ਹੋਏ ਸਨ ।ਪਰ ਕਦੇ ਕਦੇ ਉਹ ਆਪਣੇ ਅਖਾੜਿਆਂ ਦੇ ਦੌਰਾਨ ਪੱਗ ਵੀ ਬੰਨਦਾ ਹੁੰਦਾ ਸੀ ।
_30cb92d7b6cf4fe61dbdec5ff861349e_1280X720.webp)
ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਐਮੀ ਵਿਰਕ ਨੇ ਕਿਹਾ ਕਿ ਦਿਲਜੀਤ ਨੇ ਫ਼ਿਲਮ ਜਾਂ ਪੈਸੇ ਦੇ ਲਈ ਆਪਣੇ ਵਾਲ ਨਹੀਂ ਕੱਟੇ, ਉਹ ਅਜਿਹਾ ਨਹੀਂ ਕਰੇਗਾ।ਉਸ ਨੇ ਕੋਚੇਲਾ 'ਚ ਆਪਣੀ ਦਸਤਾਰ ਦੇ ਨਾਲ ਪਰਫਾਰਮ ਕੀਤਾ ਅਤੇ ਇਸ ਤੋਂ ਇਲਾਵਾ ਦੁਨੀਆ ਭਰ ‘ਚ ਕਿਤੇ ਵੀ ਸ਼ੋਅ ਹੋਏ ਤਾਂ ਉਸ ਨੇ ਹਮੇਸ਼ਾ ਆਪਣੇ ਸਿਰ ‘ਤੇ ਦਸਤਾਰ ਸਜਾ ਕੇ ਹੀ ਆਪਣੀ ਪਰਫਾਰਮੈਂਸ ਦਿੱਤੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
