WWE ਪਹਿਲਵਾਨ ਜੌਨ ਸੀਨਾ ਹੋਏ ਸਿੱਧੂ ਮੂਸੇਵਾਲਾ ਦੇ ਫੈਨ , ਟਵਿੱਟਰ ‘ਤੇ ਕੀਤਾ ਫਾਲੋ
ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਦੁਨੀਆ ਭਰ 'ਚ ਵੱਡੀ ਫੈਨ ਫਾਲੋਇੰਗ ਹੈ, ਪਰ ਸਿੱਧੂ ਦੇ ਫੈਨਜ਼ ਇਹ ਜਾਣ ਕੇ ਬੇਹੱਦ ਖੁਸ਼ ਹਨ ਕਿ WWE ਦੇ ਮਸ਼ਹੂਰ ਪਹਿਲਵਾਨ ਜੌਨ ਸੀਨਾ ਵੀ ਸਿੱਧੂ ਮੂਸੇਵਾਲਾ ਦੇ ਫੈਨ ਹੋ ਗਏ ਹਨ, ਉਨ੍ਹਾਂ ਨੇ ਟਵਿੱਟਰ ‘ਤੇ ਸਿੱਧੂ ਮੂਸੇਵਾਲਾ ਨੂੰ ਫਾਲੋ ਕੀਤਾ ਹੈ।
WWE ਪਹਿਲਵਾਨ ਜੌਨ ਸੀਨਾ ਹੋਏ ਸਿੱਧੂ ਮੂਸੇਵਾਲਾ ਦੇ ਫੈਨ , ਟਵਿੱਟਰ ‘ਤੇ ਕੀਤਾ ਫਾਲੋ
WWE wrestler John Cena follows Sidhu Moose wala On Twitter: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਦੀ ਲਿਸਟ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲੀਵੁੱਡ ਅਭਿਨੇਤਾ ਅਤੇ WWE ਦੇ ਮਸ਼ਹੂਰ ਪਹਿਲਵਾਨ ਜਾਨ ਸੀਨਾ ਦਾ ਨਾਂ ਵੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਫਾਲੋ ਕਰਨ ਵਾਲੇ ਲੋਕਾਂ ਦੀ ਸੂਚੀ ‘ਚ ਸ਼ਾਮਲ ਹੋ ਗਿਆ ਹੈ। ਜੌਨ ਸੀਨਾ ਨੇ ਟਵਿੱਟਰ ‘ਤੇ ਸਿੱਧੂ ਮੂਸੇਵਾਲਾ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ।

ਰੈਸਲਿੰਗ ਨੂੰ ਪਸੰਦ ਕਰਨ ਵਾਲਾ ਹਰ ਕੋਈ ਜੌਨ ਸੀਨਾ ਨੂੰ ਜਾਣਦਾ ਹੈ। ਕੁਸ਼ਤੀ ਦੇ ਰਿੰਗ ‘ਚ ਸ਼ਾਇਦ ਹੀ ਕੋਈ ਪਹਿਲਵਾਨ ਹੋਵੇਗਾ, ਜਿਸ ਨੂੰ ਜੌਨ ਸੀਨਾ ਨੇ ਨਾਂ ਹਰਾਇਆ ਹੋਵੇ। ਉਨ੍ਹਾਂ ਦੇ ਰੈਸਲਿੰਗ ਸਟਾਈਲ ਦੇ ਦੁਨੀਆ ਭਰ ‘ਚ ਪ੍ਰਸ਼ੰਸਕ ਹਨ। ਅਜਿਹੇ ‘ਚ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਜੌਨ ਸੀਨਾ ਵੱਲੋਂ ਫਾਲੋ ਕਰਨਾ ਫੈਨਜ਼ ਲਈ ਵੱਡੀ ਗੱਲ ਹੈ।
ਪਿਛਲੇ ਮਹੀਨੇ ਹੀ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਹੋ ਗਿਆ ਹੈ। ਕੁਝ ਦਿਨ ਪਹਿਲਾਂ ਮੂਸੇਵਾਲਾ ਦਾ ਜਨਮ ਦਿਨ ਵੀ ਮਨਾਇਆ ਗਿਆ ਸੀ। ਇਸ ਮੌਕੇ ਕੈਨੇਡੀਅਨ ਰੈਪਰ ਸਟੀਫਲਨ ਡੌਨ ਨੇ ਪਿੰਡ ਮੂਸਾ ਪਹੁੰਚ ਕੇ ਬਲਕੌਰ ਸਿੰਘ ਅਤੇ ਚਰਨ ਕੌਰ ਨਾਲ ਮੁਲਾਕਾਤ ਕੀਤੀ।
ਨੋਟਾਂ ਨਾਲ ਕਦੇ ਧਮਾ ਨਹੀਓ ਭਰਨੀਮੈਂ ਤਾਂ ਬਸ ਤੈਥੋਂ ਦਾਤਿਆਂ ਸਬਰ ਮੰਗਦਾ pic.twitter.com/a9s36L8wd1
— Sidhu Moose Wala (@iSidhuMooseWala) December 11, 2022
ਸਿੱਧੂ ਮੂਸੇਵਾਲਾ ਨੂੰ ਦੁਨੀਆ ਨੂੰ ਅਲਵਿਦਾ ਕਹੇ ਇੱਕ ਸਾਲ ਹੋ ਗਿਆ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਉਨ੍ਹਾਂ ਦਾ ਆਖਰੀ ਗੀਤ ‘ਮੇਰਾ ਨਾ’ ਕੁਝ ਸਮਾਂ ਪਹਿਲਾਂ ਰਿਲੀਜ਼ ਹੋਇਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਿੱਧੂ ਦੇ ਇੰਨੇ ਗੀਤ ਹਨ ਕਿ ਉਨ੍ਹਾਂ ਦੇ ਪ੍ਰਸ਼ੰਸਕ ਅਗਲੇ 10-11 ਸਾਲਾਂ ਤੱਕ ਨਵੇਂ-ਨਵੇਂ ਗੀਤ ਸੁਣਦੇ ਰਹਿਣਗੇ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
