Honey Singh ਨੇ ਖ਼ੁਦ ‘ਤੇ ਲੱਗੇ ਇਲਜ਼ਾਮਾਂ ਨੂੰ ਲੈ ਕੇ ਤੋੜੀ ਚੁੱਪੀ, ਦੋਸ਼ਾਂ ਨੂੰ ਦੱਸਿਆ ‘ਬੇਬੁਨਿਆਦ ਤੇ ਝੂਠਾ’
ਹਾਲ ਹੀ ਇੱਕ ਈਵੈਂਟ ਆਰਗੇਨਾਈਜ਼ਰ ਨੇ ਹਨੀ ਸਿੰਘ ਅਤੇ ਉਸ ਦੀ ਟੀਮ 'ਤੇ ਅਗਵਾ ਤੇ ਹਮਲਾ ਕਰਨ ਦਾ ਦੋਸ਼ ਲਗਾਇਆ। ਇਸ ਮਾਮਲੇ 'ਚ ਸ਼ਿਕਾਇਤ ਵੀ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਹੁਣ ਰੈਪਰ ਨੇ ਚੁੱਪੀ ਤੋੜੀ ਹੈ।
Honey Singh ਨੇ ਖ਼ੁਦ ‘ਤੇ ਲੱਗੇ ਇਲਜ਼ਾਮਾਂ ਨੂੰ ਲੈ ਕੇ ਤੋੜੀ ਚੁੱਪੀ, ਦੋਸ਼ਾਂ ਨੂੰ ਦੱਸਿਆ ‘ਬੇਬੁਨਿਆਦ ਤੇ ਝੂਠਾ’
Honey Singh Controversy: ਹਾਲ ਹੀ ਵਿੱਚ, ਕਈ ਰਿਪੋਰਟਾਂ ਸਾਹਮਣੇ ਆਈਆਂ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮਸ਼ਹੂਰ ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਨੇ ਕਥਿਤ ਤੌਰ ‘ਤੇ ਮੁੰਬਈ ਸਥਿਤ ਇੱਕ ਇਵੈਂਟ ਮੈਨੇਜਰ ‘ਤੇ ਹਮਲਾ ਕੀਤਾ ਤੇ ਉਸ ਨੂੰ ਅਗਵਾ ਕੀਤਾ। ਉਦੋਂ ਤੋਂ ਫੈਨਜ਼ ਹਨੀ ਸਿੰਘ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ, ਰੈਪਰ ਨੇ ਇਸ ਮੁੱਦੇ ‘ਤੇ ਚੁੱਪੀ ਤੋੜੀ ਹੈ ਤੇ ਦੋਸ਼ਾਂ ਨੂੰ ‘ਬੇਬੁਨਿਆਦ’ ਦੱਸਿਆ ਹੈ।

ਹਨੀ ਸਿੰਘ ਨੇ ਇਸ ਪੂਰੇ ਮਾਮਲੇ ਅਤੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ‘ਚ ਉਨ੍ਹਾਂ ਲਿਖਿਆ ਹੈ, ‘ਮੇਰੇ ‘ਤੇ ਲਗਾਏ ਗਏ ਸ਼ਿਕਾਇਤ ਅਤੇ ਸਾਰੇ ਦੋਸ਼ ਬੇਬੁਨਿਆਦ ਹਨ।
ਮੀਡੀਆ ਵਿੱਚ ਦਿਖਾਈਆਂ ਜਾ ਰਹੀਆਂ ਖ਼ਬਰਾਂ ਨਾਲ ਮੇਰਾ ਅਤੇ ਮੇਰੀ ਟੀਮ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਮੈਂ ਮੁੰਬਈ ਦੀ ਇੱਕ ਕੰਪਨੀ ਟ੍ਰਾਈਬ ਵਾਈਬ ਵਿੱਚ ਪਰਫਾਰਮ ਕਰਨ ਗਿਆ ਸੀ, ਜੋ ਕਿ ਬੁੱਕ ਮਾਈ ਸ਼ੋਅ, ਇੱਕ ਮਸ਼ਹੂਰ ਕੰਪਨੀ ਦੀ ਸਿਸਟਰ ਕੰਪਨੀ ਹੈ। ਇਸ ਈਵੈਂਟ ‘ਚ ਪਰਫਾਰਮ ਕਰਨ ਲਈ ਮੈਨੂੰ ਜਿੰਨਾ ਸਮਾਂ ਦਿੱਤਾ ਗਿਆ ਸੀ, ਮੈਂ ਉਹੀ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਜੋ ਵੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਹ ਸਿਰਫ ਮੇਰੇ ਅਕਸ ਨੂੰ ਖਰਾਬ ਕਰਨ ਦੇ ਇਰਾਦੇ ਨਾਲ ਹਨ। ਮੇਰੀ ਕਾਨੂੰਨੀ ਟੀਮ ਉਸ ਵਿਰੁੱਧ ਮਾਣਹਾਨੀ ਦਾ ਕੇਸ ਤਿਆਰ ਕਰ ਰਹੀ ਹੈ।’
ਹਨੀ ਸਿੰਘ ‘ਤੇ ਲੱਗੇ ਇਹ ਇਲਜ਼ਾਮ
ਹਨੀ ਸਿੰਘ ਨੇ ਇਸ ਪੋਸਟ ਰਾਹੀਂ ਇਸ ਮਾਮਲੇ ‘ਚ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਫੈਨਜ਼ ਵੀ ਉਨ੍ਹਾਂ ਦੇ ਸਮਰਥਨ ‘ਚ ਪੋਸਟ ਕਰ ਰਹੇ ਹਨ। ਰੈਪਰ ਦੇ ਫੈਨਸ ਕੁਮੈਂਟ ਕਰ ਰਹੇ ਹਨ ਕਿ ਉਹ ਜਾਣਦੇ ਹਨ ਕਿ ਪਾਜੀ ਗਲਤ ਨਹੀਂ ਹੋ ਸਕਦੇ।

ਈਵੈਂਟ ਦੇ ਮਾਲਕ ਵਿਵੇਕ ਰਵੀ ਨੇ ਹਨੀ ਸਿੰਘ ਅਤੇ ਉਸ ਦੀ ਟੀਮ ‘ਤੇ ਅਗਵਾ ਅਤੇ ਕੁੱਟਮਾਰ ਦੇ ਦੋਸ਼ ਲਗਾਏ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਰੈਪਰ ਖਿਲਾਫ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਲਦੀ ਹੀ ਸਭ ਕੁਝ ਸਾਹਮਣੇ ਆ ਜਾਵੇਗਾ। ਦੱਸ ਦੇਈਏ ਸਲਮਾਨ ਖ਼ਾਨ ਦੀ ਫਿਲਮ ‘ਕਿਸ ਕਾ ਭਾਈ ਕਿਸੀ ਕੀ ਜਾਨ’ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ। ਹਨੀ ਸਿੰਘ ਨੇ ਇਸ ਫਿਲਮ ‘ਚ ਇੱਕ ਗਾਣਾ ਵੀ ਗਾਇਆ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
